ਅਧਿਆਪਕਾਂ ਦੀਆਂ ਏਸੀਆਰ ਮੌਕੇ ਤੇ ਜਾਰੀ ਕਰਵਾਈਆਂ ਗਈਆਂ
ਦਲਜੀਤ ਕੌਰ ਭਵਾਨੀਗੜ੍ਹ
ਚੀਮਾਂ, 03 ਅਕਤੂਬਰ, 2022: ਅੱਜ ਬਲਾਕ ਚੀਮਾ ਵਿਖੇ, ਡੈਮੋਕਰੈਟਿਕ ਟੀਚਰ ਫਰੰਟ ਦੇ ਬਲਾਕ ਪ੍ਰਧਾਨ ਕੰਵਲਜੀਤ ਸਿੰਘ ਦੀ ਅਗਵਾਈ ਹੇਠ ਅਧਿਆਪਕਾਂ ਦਾ ਵਫਦ ਬਲਾਕ ਪ੍ਰਾਇਮਰੀ ਅਫ਼ਸਰ ਸ਼੍ਰੀ ਸਤਪਾਲ ਸਿੰਘ ਨੂੰ ਮਿਲਿਆ। ਜਿਸ ਦੌਰਾਨ ਅਧਿਆਪਕਾਂ ਨੇ ਆਪਣੀਆਂ ਵੱਖ ਵੱਖ ਸਮੱਸਿਆਵਾਂ ਬੀਪੀਓ ਚੀਮਾ ਦੇ ਅੱਗੇ ਰੱਖੀਆਂ ਜਿਸ ਦੌਰਾਨ ਉਨ੍ਹਾਂ ਨੇ ਮੌਕੇ ਤੇ ਹੀ ਮੰਗਾਂ ਦਾ ਹੱਲ ਕੀਤਾ ਤੇ ਬਾਕੀ ਰਹਿੰਦੀਆਂ ਮੰਗਾਂ ਬਹੁਤ ਜਲਦੀ ਪੂਰੀਆਂ ਕਰਵਾਉਣ ਦਾ ਭਰੋਸਾ ਦਿੱਤਾ ਗਿਆ।
ਇਸ ਮੌਕੇ ਬਲਾਕ ਪ੍ਰਧਾਨ ਕੰਵਲਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੰਮੇ ਸਮੇਂ ਤੋਂ ਨਵ-ਨਿਯੁਕਤ ਅਧਿਆਪਕਾਂ ਦੇ ਤਨਖਾਹ ਜਾਰੀ ਨਹੀਂ ਹੋ ਰਹੀਆਂ ਹਨ ਅਤੇ ਪਰਾਨ ਨੰਬਰ ਵੀ ਹਾਲੇ ਤਕ ਜਾਰੀ ਨਹੀਂ ਹੋਏ। ਜਿਸ ਦੌਰਾਨ ਬੀਪੀਈਓ ਵੱਲੋਂ ਭਰੋਸਾ ਦਿੱਤਾ ਗਿਆ ਕਿ ਇਨ੍ਹਾਂ ਦੀਆਂ ਪੁਰਾਣੀਆਂ ਫਾਈਲਾਂ ਅਗਲੇਰੀ ਕਾਰਵਾਈ ਲਈ ਦੁਵਾਰਾ ਭੇਜ ਦਿੱਤੀਆਂ ਗਈਆਂ ਹਨ ਤੇ ਬਹੁਤ ਜਲਦੀ ਪਰਾਨ ਨੰਬਰ ਜਾਰੀ ਉਪਰੰਤ ਹੋਣ ਤੇ ਤਨਖਾਹਾਂ ਪਾ ਦਿੱਤੀਆਂ ਜਾਣਗੀਆਂ। ਪੁਰਾਣੇ ਸਮੇਂ ਤੋਂ ਲਟਕੀਆਂ ਮੰਗਾਂ ਵਿੱਚੋਂ ਏ.ਸੀ.ਆਰ. ਦੀਆਂ ਰਹਿੰਦੀ ਕਾਪੀਆਂ ਦਫ਼ਤਰ ਸਹਿਯੋਗ ਨਾਲ ਮੌਕੇ ਤੇ ਹੀ ਪ੍ਰਾਪਤੀ ਕੀਤੀਆ ਗਈਆਂ। ਅਧਿਆਪਕਾਂ ਦੀਆਂ ਜੋ ਰਹਿੰਦੀਆਂ ਮੰਗਾਂ, ਉਨ੍ਹਾਂ ਦਾ ਬੀਪੀਈਓ ਚੀਮਾ ਵੱਲੋਂ ਜਲਦ ਤੋਂ ਜਲਦ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ। ਮੀਟਿੰਗ ਵਿੱਚ ਪੇਪਰਾਂ ਦੇ ਫੰਡ ਦਫ਼ਤਰ ਵੱਲੋਂ ਜਾਰੀ ਕੀਤੇ ਜਾਣ ਦੀ ਮੰਗ ਠੋਸ ਰੂਪ ਚ ਰੱਖੀ ਗਈ।
ਇਸ ਮੌਕੇ ਡੈਮੋਕਰੈਟਿਕ ਟੀਚਰ ਫਰੰਟ ਦੇ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਗਿਰ ਤੇ 6635 ਯੂਨੀਅਨ ਦੇ ਸੂਬਾ ਪ੍ਰੈੱਸ ਸੱਕਤਰ ਦੀਪ ਬਨਾਰਸੀ ਉਚੇਤੇ ਤੌਰ ਤੇ ਪਹੁੰਚੇ, ਰਾਜ ਸੈਣੀ, ਰਣਜੀਤ ਦਾਸ, ਪ੍ਰਦੀਪ ਬਾਂਸਲ, ਮਨਜੀਤ ਲਹਿਰਾ, ਰਮਨ ਕੁਮਾਰ, ਸੁਖਵੀਰ ਖਨੌਰੀ, ਰੁਪਿੰਦਰਪਾਲ, ਤਰਸੇਮ ਸਿੰਘ, ਮੈਡਮ ਰੋਜ਼ੀ ਬਾਂਸਲ, ਮੈਡਮ ਮਨਦੀਪ ਕੌਰ, ਰਾਜਿੰਦਰ ਸਿੰਘ, ਤਰਸੇਮ ਸਿੰਘ ਆਦਿ ਅਧਿਆਪਕ ਸਾਥੀ ਹਾਜ਼ਰ ਰਹੇ।