ਮੋਹਾਲੀ: 2 ਅਕਤੂਬਰ, ਜਸਵੀਰ ਸਿੰਘ ਗੋਸਲ
ਅੱਜ ਗੋਰਮਿੰਟ ਸਕੂਲ ਲੈਕਚਰਾਰ ਯੂਨੀਅਨ ਦੇ ਇੱਕ ਵਫਦ ਨੇ ਸੂਬਾ ਸੀਨੀਅਰ ਮੀਤ ਪ੍ਰਧਾਨ ਅਮਨ ਸ਼ਰਮਾ ਦੀ ਅਗਵਾਈ ਵਿੱਚ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਨਾਮ ਲੋਕਲ ਬਾਡੀਜ ਮੰਤਰੀ ਇੰਦਰਬੀਰ ਸਿੰਘ ਨਿੱਝਰ ਨੂੰ ਮੰਗ ਪੱਤਰ ਦਿੱਤਾ ।
ਇਸ ਮੌਕੇ ਅਮਨ ਸ਼ਰਮਾ ਸਟੇਟ ਅਵਾਰਡੀ ਨੇ ਪ੍ਰੈਸ ਨੋਟ ਰਿਲੀਜ ਕਰਦਿਆਂ ਦੱਸਿਆ ਕਿ ਮੰਗ ਪੱਤਰ ਵਿੱਚ 2018 ਦੇ ਤਾਨਾਸ਼ਾਹੀ ਅਤੇ ਅਧਿਆਪਕ ਮਾਰੂ ਨਿਯਮਾਂ ਅਧੀਨ ਵਿਭਾਗੀ ਪ੍ਰੀਖਿਆ ਨੂੰ ਰੱਦ ਕਰਨ, 23 ਸਾਲਾਂ ਤੋਂ ਤਰੱਕੀ ਦੀ ਉਡੀਕ ਕਰ ਰਹੇ ਲੈਕਚਰਾਰਾਂ ਦੀ ਤੁਰੰਤ ਡੀ.ਪੀ.ਸੀ.ਬੁਲਾ ਕੇ ਪ੍ਰਿੰਸੀਪਲ ਪ੍ਰਮੋਟ ਕਰਨ ,ਬੰਦ ਕੀਤੇ ਪੇਂਡੂ ਭੱਤਾ, ਬਾਰਡਰ ਭੱਤਾ ਅਤੇ ਮਹਿੰਗਾਈ ਭੱਤਾ ਆਦਿ ਨੂੰ ਜਾਰੀ ਕਰਨ ਦੀ ਮੰਗ ਕੀਤੀ ਗਈ । ਲੋਕਲ ਬਾਡੀਜ ਮੰਤਰੀ ਨੇ ਬਹੁਤ ਧਿਆਨ ਨਾਲ ਉਪਰੋਕਤਾਂ ਮੰਗਾਂ ਨੂੰ ਸੁਣਿਆ ਅਤੇ ਇਹਨਾਂ ਦੀ ਪੂਰਤੀ ਲਈ ਸਬੰਧਤ ਮੰਤਰੀਆਂ ਨਾਲ ਵਿਚਾਰ ਵਟਾਂਦਰਾ ਕਰਕੇ ਲਾਗੂ ਕਰਵਾਉਣ ਦਾ ਭਰੋਸਾ ਦਿੱਤਾ । ਇਸ ਮੌਕੇ ਦਿਲਬਾਗ ਸਿੰਘ, ਜਤਿੰਦਰਪਾਲ ਸਿੰਘ, ਗੁਰਬੀਰ ਸਿੰਘ ਅਤੇ ਰਾਕੇਸ਼ ਕੁਮਾਰ ਹਾਜਰ ਸਨ ।