ਸੂਲਰ ਘਰਾਟ 29 ਸਤੰਬਰ ( ਰਾਜਵਿੰਦਰ ਖੂਰਮੀਂ)
ਪੰਜਾਬ ਸਰਕਾਰ ਦੇ ਹੁਕਮਾਂ ਅਤੇ ਸਿਖਿਆ ਮੰਤਰੀ ਸ.ਹਰਜੋਤ ਸਿੰਘ ਬੈਂਸ ਜੀ ਦੇ ਦਿਸ਼ਾ ਨਿਰਦੇਸ਼ ਅਤੇ ਜਿਲ੍ਹਾ ਸਿਖਿਆ ਅਫਸਰ ਸੰਗਰੂਰ ਡਾ.ਕੁਲਤਰਨਜੀਤ ਸਿੰਘ ਅਤੇ ਡਿਪਟੀ ਡੀ.ਓ ਸਰਦਾਰ ਅੰਗਰੇਜ ਸਿੰਘ ਧਾਲੀਵਾਲ ਜੀ ਦੀ ਅਗਵਾਈ ਵਿੱਚ ਸ.ਸ.ਸ.ਸ ਸੂਲਰ ਘਰਾਟ ਵਿਖੇ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਜੀ ਦਾ 115ਵਾਂ ਜਨਮ ਦਿਹਾੜਾ ਮਨਾਇਆ ਗਿਆ।ਇਸ ਮੌਕੇ ਆਰਟ,ਕਵਿਤਾ,ਲੇਖ ਲਿਖਣ,ਗੀਤ ਸੰਗੀਤ ਅਤੇ ਕੁਇਜ਼ ਮੁਕਾਬਲੇ ਕਰਵਾਏ ਗਏ।
ਸਮਾਗਮ ਦੀ ਕਾਰਵਾਈ ਬਾਰੇ ਜਾਣਕਾਰੀ ਦਿੰਦਿਆਂ ਸਕੂਲ ਇੰਚਾਰਜ ਪ੍ਰਿੰਸੀਪਲ ਲੱਖਾ ਸਿੰਘ ਧਾਲੀਵਾਲ ਗੁਜੱਰਾਂ ਨੇਂ ਦਸਿਆ ਕਿ ਆਰਟ ਟੀਚਰ ਗੁਰਜੀਤ ਕੌਰ ਦੀ ਨਿਗਰਾਨੀ ਵਿੱਚ ਹੋਏ ਮੁਕਾਬਲਿਆਂ ਚੋਂ ਫਸਟ ਸੁਰਿੰਦਰ ਸਿੰਘ 8ਵੀਂ ਏ, ਸੈਕਿੰਡ ਸੁਰਿੰਦਰ ਸਿੰਘ 6ਵੀਂ ਏ,ਥਰਡ ਸਿਮਰਨ ਕੌਰ 7ਵੀਂ ਏ ਰਹੇ। ਹਾਈ ਵਰਗ ਚੋਂ ਫਸਟ ਵਿਸ਼ਾਲ ਬਾਰਵੀਂ ਏ,ਸੈਕਿੰਡ ਇਸ਼ਮੀਤ 9ਵੀਂ ਏ, ਥਰਡ ਅਰਸ਼ਦੀਪ ਦਸਵੀਂ ਏ ਰਹੇ।ਪੰਜਾਬੀ ਲੇਖ ਲਿਖਣ ਵਿੱਚ ਫਸਟ ਸੋਮਾ ਕੌਰ ਦਸਵੀਂ ਬੀ,ਸੈਕਿੰਡ ਅਰਸ਼ਪ੍ਰੀਤ ਕੌਰ ਦਸਵੀਂ ਏ,ਥਰਡ ਖੁਸ਼ਪ੍ਰੀਤ ਕੌਰ ਦਸਵੀਂ ਬੀ ਅਤੇ ਹਿੰਦੀ ਲੇਖ ਲਿਖਣ ਮੁਕਾਬਲੇ ਚੋਂ ਫਸਟ ਰਨਦੀਪ ਕੌਰ 8ਵੀਂ ਬੀ,ਸੈਕਿੰਡ ਮਹਿਕਦੀਪ ਕੌਰ 8ਵੀਂ ਬੀ,ਥਰਡ ਕਲਮਜੀਤ ਕੌਰ 8ਵੀਂ ਬੀ ਰਹੀ। ਇਹ ਮੁਕਾਬਲੇ ਹਰਦੀਪ ਕੌਰ ਅਤੇ ਅਮਨਦੀਪ ਕੌਰ ਟੀਚਰ ਦੀ ਨਿਗਰਾਨੀ ਹੇਠ ਹੋਏ।ਕੁਇਜ਼ ਮੁਕਾਬਲੇ ਸ਼੍ਰੀਮਤੀ ਰਣਬੀਰ ਕੌਰ ਲਾਇਬਰੇਰੀਅਨ,ਸਰਵੇਸ਼ ਸ਼ਾਲਿਨੀ ਦੀ ਅਗਵਾਈ ਵਿੱਚ ਹੋਏ ਮੁਕਾਬਲੇ ਵਿਚੋਂ ਫਸਟ ਟੀਮ ( ਅਰਸ਼,ਮੰਨੂੰ,ਨਵਦੀਪ) ,ਸੈਕਿੰਡ ਟੀਮ ਏ( ਖੁਸ਼ਪ੍ਰੀਤ, ਮਨਜੀਤ,ਮਹਿਨਾਜ਼) ਅਤੇ ਥਰਡ ਟੀਮ ਬੀ ( ਕਮਲ,ਹਰਭਜਨ,ਸੁਖਮਣੀ) ਰਹੀ।ਗੀਤ ਸੰਗੀਤ ,ਕਵਿਤਾ ਉਚਾਰਨ ਮੁਕਾਬਲਿਆਂ ਵਿਚੋਂ ਮੈਮ ਰਣਬੀਰ ਲਾਇਬਰੇਰੀਅਨ ਦੀ ਨਿਗਰਾਨੀ ਵਿੱਚ ਹੋਏ ਮੁਕਾਬਲਿਆਂ ਵਿਚੋਂ ਫਸਟ ਕਾਜਲ ਗਿਆਰਵੀਂ ਬੀ ,ਸੈਕਿੰਡ ਮਹਿਕਪ੍ਰੀਤ ਨੌਵੀਂ ਬੀ ਅਤੇ ਥਰਡ ਪ੍ਰਮਿੰਦਰ ਸਿੰਘ ਰਿਹਾ।ਗੀਤ ਗਾਉਣ ਮੁਕਾਬਲੇ ਵਿਚੋਂ ਫਸਟ ਹਰਭਜਨ ਸਿੰਘ ਬਾਰਵੀਂ ਬੀ,ਮੁਮਤਾਜ ਤੇ ਜਸਮੀਨ ਬਾਰਵੀਂ ਏ ਸੈਕਿੰਡ ,ਕਿਰਨਦੀਪ ਕੌਰ ਨੌਵੀਂ ਏ ਥਰਡ ਰਹੇ।ਕਵਿਤਾ ਚੋਂ ਹੌਸਲਾ ਵਧਾਉ ਇਨਾਮ ਛੇਵੀਂ ਏ ਦਾ ਬੱਚਾ ਹਰਸ਼ਪ੍ਰੀਤ ਸਿੰਘ ਰਿਹਾ।
ਸਟੇਜ ਸਕੱਤਰ ਦੀ ਜਿੰਮੇਂਵਾਰੀ ਮੈਮ ਰਣਬੀਰ ਕੌਰ ਲਾਇਬਰੇਰੀਅਨ ਨੇਂ ਬਾਖੁਬੀ ਨਿਭਾਈ ।ਜੱਜ ਸਹਿਬਾਨ ਦੀ ਭੂਮਿਕਾ ਮੈਮ ਮਨੀਸ਼ਾ,ਮੈਮ ਜਸਵੀਰ ਤੇ ਮੈਮ ਗੀਤਾ ਨੇਂ ਨਿਭਾਈ।ਇਸ ਮੌਕੇ ਮੈਮ ਸ਼ਾਲਿਨੀ ,ਸਤਵਿੰਦਰਪਾਲ,ਮੈਮ ਮਿੰਨੀਂ, ਮੈਮ ਬਿੰਨੀਂ,ਮੈਮ ਰਮਨ ,ਮੈਮ ਸੀਮਾਂ,ਰੁਪਿੰਦਰ,ਸੁਮਨ,ਨਿਧੀ,ਜੈਲਾ ਸਿੰਘ,ਬਲਜਿੰਦਰ ਸਿਘ, ਦਰਸ਼ਨ ਸਿੰਘ ਆਦਿ ਹਾਜ਼ਰ ਸਨ। ਇਸ ਮੌਕੇ ਸਕੂਲ ਵਿੱਚ ਸ਼ਹੀਜ ਭਗਤ ਸਿੰਘ ਜੀ ਦੇ ਜੀਵਨ ਨਾਲ ਸਬੰਧਿਤ ਪੁਸਤਕ ਪ੍ਰਦਰਸ਼ਨੀਂ ਲਗਾਈ ਗਈ ਜਿਸ ਦੀ ਬਹੁਤ ਤਾਰੀਫ ਹੋਈ।