ਮੋਰਿੰਡਾ 23 ਸਤੰਬਰ ( ਭਟੋਆ)
ਸਰਕਾਰੀ ਪ੍ਰਾਇਮਰੀ ਸਕੂਲ ਮੜੌਲੀ ਕਲਾਂ ਬਲਾਕ ਮੋਰਿੰਡਾ ਵਿਖੇ ਪਿੰਡ ਦੇ ਵਸਨੀਕ ਸ ਇਕਬਾਲ ਸਿੰਘ ਅਤੇ ਸ਼੍ਰੀਮਤੀ ਰਜਨੀ ਨੇ ਆਪਣੀ ਪਿਆਰੀ ਬੱਚੀ ਇਸ਼ਪ੍ਰੀਤ ਕੌਰ ਦਾ ਜਨਮ ਦਿਨ ਸਕੂਲ ਦੇ ਬੱਚਿਆਂ ਨਾਲ ਮਨਾਇਆ।
ਇਸ ਮੌਕੇ ਉਨ੍ਹਾਂ ਨੇ ਬੱਚਿਆਂ ਨੂੰ ਮਠਿਆਈਆਂ ਵੰਡੀਆਂ ਅਤੇ ਨਾਲ ਹੀ ਬੱਚਿਆਂ ਨੂੰ ਸ਼ੱਧ ਅਤੇ ਸਾਫ਼ ਪਾਣੀ ਪੀਣ ਲਈ ਬੋਟਲਡ ਵਾਟਰ ਡਿਸਪੈਂਸਰ ਦਾਨ ਕੀਤਾ। ਜਿਸ ਨਾਲ ਹੁਣ ਬੱਚੇ ਆਉਣ ਵਾਲੇ ਸਮੇਂ ਵਿੱਚ ਸ਼ੁੱਧ ਪਾਣੀ ਪੀ ਸਕਣਗੇ। ਇਸ ਕਾਰਜ ਲਈ ਸਕੂਲ ਅਧਿਆਪਕਾਂ ਵੱਲੋਂ ਉਹਨਾਂ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ ਅਤੇ ਰਿਟਰਨ ਗਿਫਟ ਦੇ ਤੌਰ ਤੇ ਬੱਚੀ ਇਸ਼ਪ੍ਰੀਤ ਕੌਰ ਨੂੰ ਸਨਮਾਨ ਚਿੰਨ੍ਹ ਭੇਟ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਸਕੂਲ ਮੁਖੀ ਦਲਵਿੰਦਰ ਸਿੰਘ ਅਤੇ ਅਜਮੇਰ ਸਿੰਘ ਹਾਜ਼ਰ ਸਨ।