ਮੋਰਿੰਡਾ 22 ਸਤੰਬਰ ( ਭਟੋਆ)
ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਬੇਲਾ ਦੇ ਬੀ -- ਵਾਕ ( ਰਿਟੇਲ ਮੈਨੇਜਮੈਂਟ ਐਂਡ ਇਨਫਰਮੇਸ਼ਨ ਟੈਕਨਾਲੋਜੀ ) ਦੇ ਛੇਵੇਂ ਅਤੇ ਬੀਬੀਏ ਦੇ ਤੀਜੇ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ । ਵਿਭਾਗ ਦੇ ਮੁਖੀ ਪ੍ਰੋ ਗੁਰਲਾਲ ਸਿੰਘ ਨੇ ਦੱਸਿਆ ਕਿ ਬੀ -- ਵਾਕ ਦੇ ਛੇਵੇਂ ਸਮੈਸਟਰ ਦੀ ਵਿਦਿਆਰਥਣ ਨਰਗਿਸ ਨੇ 93 ਫੀਸਦੀ ਨੰਬਰ ਲੈ ਕੇ ਕਾਲਜ ਵਿੱਚੋਂ ਪਹਿਲਾਂ ਸਥਾਨ ਹਾਸਲ ਕੀਤਾ ਅਤੇ ਵਿਦਿਆਰਥੀ ਕਰਨਵੀਰ ਸਿੰਘ ਤੇ ਸਿਮਰਨਜੀਤ ਸਿੰਘ ਨੇ ਸਾਂਝੇ ਤੌਰ ਤੇ 89 ਫੀਸਦੀ ਨੰਬਰ ਲੈ ਕੇ ਦੂਜਾ ਸਥਾਨ ਹਾਸਲ ਕੀਤਾ । ਬੀਬੀਏ ਦੇ ਤੀਜੇ ਸਮੈਸਟਰ ਦੇ ਵਿਦਿਆਰਥੀ ਜਤਿਨ ਗੁਪਤਾ ਨੇ 90 ਫੀਸਦੀ ਨੰਬਰ ਲੈ ਕੇ ਕਾਲਜ ਵਿੱਚੋਂ ਪਹਿਲਾਂ ਸਥਾਨ ਹਾਸਲ ਕੀਤਾ । ਇਸ ਤੋਂ ਇਲਾਵਾ ਦਿਵਿਆ ਸੱਭਰਵਾਲ ਨੇ 89 ਫੀਸਦੀ ਪਹਿਲਾਂ , ਆਰਿਅਨ ਜੋਸ਼ੀ ਨੇ 88 ਫੀਸਦੀ ਨੰਬਰ ਲੈ ਕੇ ਦੂਜਾ ਅਤੇ ਪਰਦਮਨਪਰੀਤ ਸਿੰਘ ਨੇ
87 ਫੀਸਦੀ ਨੰਬਰ ਲੈ ਕੇ ਤੀਜਾ ਸਥਾਨ ਹਾਸਲ ਕੀਤਾ । ਇਨ੍ਹਾਂ ਹੋਣਹਾਰ ਵਿਦਿਆਰਥੀਆਂ ਨੂੰ ਪ੍ਰਿੰਸੀਪਲ ਡਾ ਸਤਵੰਤ ਕੌਰ ਸ਼ਾਹੀ ਨੇ ਸਨਮਾਨਿਤ ਕਰਦਿਆਂ ਕਿਹਾ ਕਿ ਉਹ ਅੱਗੇ ਨੂੰ ਵੀ ਹੋਰ ਮਿਹਨਤ ਕਰਨ ਤਾਂ ਜੋ ਕਿ ਉਹ ਉੱਚ ਮੁਕਾਮ ਹਾਸਿਲ ਕਰ ਸਕਣ । ਇਸ ਮੌਕੇ ਡਾ ਮਮਤਾ ਅਰੋੜਾ, ਡਾ ਬਲਜੀਤ ਸਿੰਘ, ਪ੍ਰੋ ਪ੍ਰੀਤ ਕਮਲ, ਪ੍ਰੋ ਹਰਪ੍ਰੀਤ ਕੌਰ ਅਤੇ ਪ੍ਰੋ ਗੁਰਿੰਦਰ ਸਿੰਘ ਆਦਿ ਹਾਜਰ ਸਨ ।
ਕੈਪਸ਼ਨ : ਕਾਲਜ ਬੇਲਾ ਦੇ ਚੰਗੇ ਨੰਬਰ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਪ੍ਰਿੰਸੀਪਲ ਸਤਵੰਤ ਕੌਰ ਸ਼ਾਹੀ ਨਾਲ ।