ਸ਼ਾਹਰੁਖ ਖਾਨ ਦੇ ਬੇਟੇ ਤੋਂ ਕੀਤੀ ਜਾ ਰਹੀ ਹੈ ਪੁੱਛਗਿੱਛ
ਮੁੰਬਈ, 3 ਅਕਤੂਬਰ, ਦੇਸ਼ ਕਲਿੱਕ ਬਿਓਰੋ :
ਬੀਤੇ ਰਾਤ ਨਾਰਕੋਟਿਕਸ ਕੰਟਰੋਲ ਬਿਊਰੋ (NCB) ਵੱਲੋਂ ਮੁੰਬਈ ਵਿੱਚ ਇੱਕ ਕਰੂਜ਼ ਵਿੱਚ ਕੀਤੀ ਛਾਪੇਮਾਰੀ ਦੌਰਾਨ ਨਸ਼ੀਲੇ ਪਦਾਰਥ ਜ਼ਬਤ ਕੀਤੇ ਹਨ। ਇਸ ਮਾਮਲੇ ਵਿੱਚ ਐਨਸੀਬੀ ਵੱਲੋਂ ਸੁਪਰ–ਸਟਾਰ ਸ਼ਾਹਰੁਖ ਖਾਨ ਦੇ ਪੁੱਤਰ ਆਰੀਅਨ ਖਾਨ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਸਬੰਧੀ ਐਨਸੀਬੀ ਦੇ ਜ਼ੋਨਲ ਨਿਰਦੇਸ਼ਕ ਸਮੀਰ ਵਾਨਖੇੜੇ ਨੇ ਕਿਹਾ ਕਿ ਆਰੀਅਨ ਖਾਨ 'ਤੇ ਅਜੇ ਤੱਕ ਕੋਈ ਦੋਸ਼ ਨਹੀਂ ਲਗਾਇਆ ਗਿਆ ਹੈ ਅਤੇ ਨਾ ਹੀ ਉਨ੍ਹਾਂ ਨੂੰ ਹੁਣ ਤੱਕ ਕਿਸੇ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਪੁੱਛਗਿੱਛ ਕੀਤੀ ਜਾ ਰਹੀ ਹੈ।(advt52)
ਮੀਡੀਆ ਰਿਪੋਰਟਾਂ ਅਨੁਸਾਰ ਜਹਾਜ਼ ਮੁੰਬਈ ਤੋਂ ਗੋਆ ਜਾ ਰਿਹਾ ਸੀ। ਇਸ ਕਰੂਜ਼ (ਛੋਟਾ ਸਮੁੰਦਰੀ ਜਹਾਜ਼) ਵਿੱਚ ਪਾਰਟੀ ਕੀਤੀ ਜਾ ਰਹੀ ਸੀ। ਮੀਡੀਆ ਵਿੱਚ ਆਈਆਂ ਖਬਰਾਂ ਅਨੁਸਾਰ ਹਿਰਾਸਤ ਵਿੱਚ ਲਏ ਗਏ ਵਿਅਕਤੀਆਂ ਵਿੱਚੋਂ ਦੋ ਹਰਿਆਣਾ ਅਤੇ ਦਿੱਲੀ ਦੇ ਨਸ਼ਾ ਤਸਕਰ ਹਨ। ਇੰਨਾ ਹੀ ਨਹੀਂ ਇਸ ਪਾਰਟੀ ਵਿੱਚ ਐਂਟਰੀ ਲਈ ਹਰ ਵਿਅਕਤੀ ਨੇ 80 ਹਜ਼ਾਰ ਰੁਪਏ ਤੋਂ ਵੱਧ ਦੀ ਫੀਸ ਅਦਾ ਕੀਤੀ ਸੀ।
(advt53)