Hindi English Sunday, 23 February 2025 🕑
BREAKING
4000 ਰੁਪਏ ਰਿਸ਼ਵਤ ਮੰਗਣ ਦੇ ਦੋਸ਼ ਹੇਠ PSPCL ਦੇ ਲਾਈਨਮੈਨ ਵਿਰੁੱਧ ਵਿਜੀਲੈਂਸ ਬਿਊਰੋ ਵੱਲੋਂ ਭ੍ਰਿਸ਼ਟਾਚਾਰ ਦਾ ਮਾਮਲਾ ਦਰਜ ਪੰਚਾਇਤੀ ਚੋਣਾਂ : ਮੋਹਾਲੀ ਜ਼ਿਲ੍ਹੇ ਵਿੱਚ ਸਰਪੰਚੀ ਲਈ ਰਾਖਵੀਆਂ ਸੀਟਾਂ ਦਾ ਐਲਾਨ ਸਾਬਕਾ ਫੌਜੀ ਨੇ ਪੁੱਤ ਨਾਲ ਮਿਲ ਕੇ ਕੀਤਾ ਬਜ਼ੁਰਗ ਨੰਬਰਦਾਰ ਦਾ ਕਤਲ ਪੰਜਾਬ ‘ਚ APP ਆਗੂ ਤੇ ਸਾਥੀਆਂ ‘ਤੇ ਕਾਤਲਾਨਾ ਹਮਲਾ ਫਿਰ ਲੱਗੇ ਭੂਚਾਲ ਦੇ ਝਟਕੇ ਪੀਸੀਐਸ ਅਧਿਕਾਰੀ ਨੂੰ ਦਿੱਤਾ ਸਿੱਖਿਆ ਬੋਰਡ ਦੇ ਸਕੱਤਰ ਦਾ ਵਾਧੂ ਚਾਰਜ ਸ਼ਰਮਨਾਕ : ਪੰਜਾਬ ‘ਚ 85 ਸਾਲਾ ਹੈਵਾਨ ਵਲੋਂ ਮਾਸੂਮ ਨਾਲ ਬਲਾਤਕਾਰ ਦਿਲਜੀਤ ਦੋਸਾਂਝ ਨੂੰ ਝਟਕਾ, ਸ਼ੈਂਸਰ ਬੋਰਡ ਨੇ ਨਵੀਂ ਫਿਲਮ ‘ਪੰਜਾਬ 95’ ’ਤੇ ਚਲਾਈ ਕੈਂਚੀ ਡਿਪਟੀ ਕਮਿਸ਼ਨਰ ਵੱਲੋ ਪੰਚਾਇਤੀ ਚੋਣਾਂ ਲਈ ਸਰਪੰਚਾਂ ਦੀ ਰਿਜਰਵੇਸ਼ਨ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤੀ ਲਾਡੋਵਾਲ ਟੋਲ ਪਲਾਜ਼ਾ ਭਲਕੇ ਤੋਂ ਫਿਰ ਹੋਵੇਗਾ ਮੁਫ਼ਤ

ਮਨੋਰੰਜਨ

More News

ਸੂਫੀਆਨਾ ਪੰਜਾਬੀ ਗਾਇਕਾ ਕੌਰ ਗਿੱਲ ਦਾ ਗੀਤ ‘ਚੂੜਾ’ ਹੋਇਆ ਰਿਲੀਜ਼

Updated on Wednesday, November 15, 2023 18:07 PM IST

ਹੋਣਹਾਰ ਅਤੇ ਉਭਰਦੇ ਗਾਇਕਾ ਨੂੰ ਅੱਗੇ ਲਿਆਉਣਾ ਸਾਡਾ ਮੁੱਖ ਮਕਸਦ : ਪ੍ਰੋਡਿਊਸਰ ਪ੍ਰਿਤਪਾਲ ਸਿੰਘ

ਮੋਹਾਲੀ, 15 ਨਵੰਬਰ, ਦੇਸ਼ ਕਲਿੱਕ ਬਿਓਰੋ : 

ਪੰਜਾਬੀ ਵਿਰਸੇ, ਸੱਭਿਆਚਾਰ ਅਤੇ ਸੂਫੀ ਗਾਇਕੀ ਨੂੰ ਪ੍ਰਫੁਲਿਤ ਕਰਨ ਦੀ ਚੇਟਕ ਲਾਈ ਉਭਰਦੀ ਗਾਇਕਾ ਕੌਰ ਗਿੱਲ ਦਾ ਪਲੇਠਾ ਗੀਤ ‘ਚੂੜਾ’ ਅੱਜ ਇੱਥੇ ਮੋਹਾਲੀ ਪ੍ਰੈੱਸ ਕਲੱਬ ਵਿਖੇ ਰਿਲੀਜ਼ ਕੀਤਾ ਗਿਆ।

ਅੱਜ ਇਥੇ ਮੋਹਾਲੀ ਪ੍ਰੈਸ ਕਲੱਬ ਵਿਖੇ ਪੰਜਾਬੀ ਯੂ.ਕੇ. ਰਿਕਾਰਡਜ਼’ ਦੇ ਬੈਨਰ ਹੇਠ ਇਹ ਗੀਤ ਰਿਲੀਜ਼ ਕਰਦਿਆਂ ਕੰਪਨੀ ਦੇ ਮਾਲਕ ਅਤੇ ਪ੍ਰੋਡਿਊਸਰ ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਉਹਨਾਂ ਦਾ ਮੁੱਖ ਮਕਸਦ ਨਵੀਂ ਪੀੜ੍ਹੀ ਨੂੰ ਅੱਗੇ ਲਿਆਉਣਾ ਹੈ। ਉਹਨਾਂ ਕਿਹਾ ਕਿ ਜਿਨ੍ਹਾਂ ਹੋਣਹਾਰ ਅਤੇ ਉਭਰਦੇ ਗਾਇਕਾ ਨੂੰ ਆਰਥਿਕ ਤੰਗੀ ਅਤੇ ਹੋਰ ਕਾਰਨਾਂ ਕਰਕੇ ਅੱਗੇ ਆਉਣ ਦਾ ਮੌਕਾ ਨਹੀਂ ਮਿਲਦਾ, ਅਸੀਂ ਉਹਨਾਂ ਦੀ ਬਾਂਹ ਫੜ ਕੇ ਬਿਹਤਰ ਭਵਿੱਖ ਪ੍ਰਦਾਨ ਕਰਨਾ ਚਾਹੁੰਦੇ ਹਾਂ। ਉਹਨਾਂ ਦੱਸਿਆ ਕਿ ਇਸ ਗੀਤ ਦਾ ਮਿਊਜ਼ਿਕ ਵਿਨੋਦ ਰੱਤੀ ‘ਦੇਸੀ ਹੇਕ’ ਨੇ ਦਿੱਤਾ ਹੈ ਅਤੇ ਗੀਤ ਦੀ ਵੀਡੀਓਗ੍ਰਾਫੀ ਮਨਜੀਤ ਥਿੰਦ ਫਿਲਮਜ਼ ਵੱਲੋਂ ਕੀਤੀ ਗਈ ਹੈ, ਜਦਕਿ ਇਹ ਗੀਤ ਮਾਡਲ ਵਿੱਕ ਚੀਮਾ ਅਤੇ ਮੁਗੁਧਾ ਆਹਲੂਵਾਲੀਆ ‘ਤੇ ਫਿਲਮਾਇਆ ਗਿਆ ਹੈ।

ਇਸ ਮੌਕੇ ਗੀਤਕਾਰ ਅਤੇ ਗਾਇਕਾ ਕੌਰ ਗਿੱਲ ਨੇ ਦੱਸਿਆ ਕਿ ਹਰੇਕ ਲੜਕੀ ਦਾ ਚੂੜਾ ਪਾਉਣਾ ਇੱਕ ਸੁਪਨਾ ਹੁੰਦਾ ਹੈ ਅਤੇ ਇਸੇ ਮਕਸਦ ਨੂੰ ਲੈ ਕੇ ਮੈਂ ਇਸ ਗੀਤ ਦੀ ਚੋਣ ਕੀਤੀ ਹੈ। ਉਹਨਾਂ ਦੱਸਿਆ ਕਿ ਉਹ ਗਰੀਬ ਪਰਿਵਾਰ ਦੀ ਧੀ ਹੈ ਅਤੇ ਪ੍ਰੋਡਿਊਸਰ ਪ੍ਰਿਤਪਾਲ ਸਿੰਘ ਮੇਰੇ ਲਈ ਰੱਬ ਬਣ ਕੇ ਬਹੁੜੇ ਹਨ, ਜਿਨ੍ਹਾਂ ਨੇ ਮੈਨੂੰ ਪੰਜਾਬੀ ਸਭਿਆਚਾਰਕ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਹੈ। ਮੈਂ ਇਸ ਲਈ ਉਹਨਾਂ ਦੀ ਸਦਾ ਹੀ ਰਿਣੀ ਰਹਾਂਗੀ। ਕੌਰ ਗਿੱਲ ਨੇ ਅੱਗੇ ਦੱਸਿਆ ਕਿ ਉਸ ਨੂੰ ਬਚਪਨ ਤੋਂ ਹੀ ਗਾਇਕੀ ਦੀ ਚੇਟਕ ਸੀ ਪਰ ਗਰੀਬੀ ਕਾਰਨ ਉਸ ਨੂੰ ਅੱਗੇ ਵਧਣ ਦਾ ਅਵਸਰ ਪ੍ਰਾਪਤ ਨਹੀਂ ਹੋਇਆ। ਉਸ ਦਾ ਕਹਿਣਾ ਹੈ ਕਿ ਗਾਇਕੀ ਦੇ ਨਾਲ ਨਾਲ ਉਸ ਨੂੰ ਸੂਫੀਆਨਾ ਗਾਇਕੀ ਦਾ ਵੀ ਸ਼ੌਕ ਪੈਦਾ ਹੋਇਆ, ਜਿਸ ਲਈ ਉਹ ਕਾਫੀ ਰਿਆਜ਼ ਵੀ ਕਰਦੀ ਹੈ। ਉਸਨੇ ਨੌਜਵਾਨ ਅਤੇ ਉਭਰਦੇ ਗਾਇਕਾ ਨੂੰ ਅਪੀਲ ਕੀਤੀ ਕਿ ਉਹ ਆਪਣੀ ਮਿਹਨਤ ਕਰਨਾ ਨਾ ਛੱਡਣ, ਰੱਬ ਇੱਕ ਨਾ ਇੱਕ ਦਿਨ ਤੁਹਾਡੀ ਮਿਹਨਤ ਦਾ ਫਲ ਜ਼ਰੂਰ ਬਖ਼ਸ਼ਦਾ ਹੈ।
ਉਹਨਾਂ ਇਹ ਵੀ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਇਹ "ਚੂੜਾ" ਗੀਤ ਪ੍ਰੀ-ਵੈਡਿੰਗ ਪ੍ਰੋਗਰਾਮਾਂ ਦਾ ਵੀ ਸ਼ਿੰਗਾਰ ਬਣੇਗਾ।

ਵੀਡੀਓ

ਹੋਰ
Have something to say? Post your comment
X