ਨਵੀਂ ਦਿੱਲੀ, 29 ਜਨਵਰੀ, ਦੇਸ਼ ਕਲਿੱਕ ਬਿਓਰੋ :
ਟੈਲੀਵੀਜ਼ਨ ਉਤੇ ਚਲਦੇ ਮਸ਼ਹੂਰ ਰਿਐਲਿਟੀ ਸ਼ੋਅ ਬਿੱਗ ਬੌਸ ਦੇ 17 ਸੀਜ਼ਨ ਦੇ ਜੇਤੂ ਦਾ ਬੀਤੇ ਦੇਰ ਰਾਤ ਨੂੰ ਐਲਾਨ ਹੋ ਗਿਆ ਹੈ। ਬਿੱਗ ਬੌਸ ਦੇ 17ਵੇਂ ਸੀਜ਼ਨ ਵਿੱਚ ਹੋਏ ਮੁਕਾਬਲੇ ਵਿੱਚ ਮੁਨੱਵਰ ਫਾਰੂਕੀ ਬਾਜ਼ੀ ਮਾਰ ਗਏ। ਜਦੋਂ ਕਿ ਅਭਿਸ਼ੇਕ ਕੁਮਾਰ ਇਸ ਸ਼ੋਅ ਦੇ ਰਨਰ ਅੱਪ ਰਹੇ, ਮਨਾਰਾ ਚੋਪੜਾ ਸੈਕਿੰਡ ਰਨਰ ਅੱਪ ਰਹੀ। ਮੁਨੱਵਰ ਦਾ ਮੁਕਾਬਲਾ ਅਭਿਸ਼ੇਕ ਕੁਮਾਰ ਨਾਲ ਸੀ। ਪ੍ਰੰਤੂ ਘੱਟ ਵੋਟਿੰਗ ਦੇ ਚਲਦਿਆਂ ਉਹ ਫਸਟ ਰਨਰ ਅੱਪ ਬਣਕੇ ਰਹਿ ਗਏ। ਮੁਨੱਵਰ ਫਾਰੂਕੀ ਬਿੱਗ ਬੌਸ 17 ਦੇ ਘਰ ਵਿੱਚ ਕਾਫੀ ਚਰਚਾ ਵਿੱਚ ਰਹੇ। ਸ਼ੋਅ ਦੌਰਾਨ ਮੁਨੱਵਰ ਦੀ ਨਿੱਜੀ ਜ਼ਿੰਦਗੀ ਵੀ ਕਾਫੀ ਸੁਰੱਖੀਆਂ ਵਿੱਚ ਰਹੀ। ਪ੍ਰੰਤੂ ਉਸਨੇ ਆਪਣੀ ਖੇਡ ਨੂੰ ਖੇਡਣਾ ਨਹੀਂ ਛੱਡਿਆ ਅਤੇ ਬਿੱਗ ਬੌਸ 17 ਦਾ ਖਿਤਾਬ ਆਪਣੇ ਨਾਮ ਕਰ ਲਿਆ।
ਬਿੱਗ ਬੌਸ 17 ਵਿੱਚ ਅੰਕਿਤਾ, ਮੁਨੱਵਰ ਫਾਰੂਕੀ, ਅਭਿਸ਼ੇਕ ਕੁਮਾਰ, ਆਰੁਣ ਮਾਸ਼ੇਟੀ ਅਤੇ ਮਨਾਰਾ ਚੌਪੜਾ ਫਾਈਨਲ ਵਿੱਚ ਸਨ।