ਚੰਡੀਗੜ੍ਹ, 23 ਅਪ੍ਰੈਲ :
ਕੋਰੋਨਾ ਵਾਇਰਸ ਦੇ ਚਲਦਿਆਂ ਲੋਕ ਚਿੰਤਾ ਵਿਚ ਹਨ। ਪਿਛਲੇ ਇਕ ਮਹੀਨੇ ਤੋਂ ਲਾਕਡਾਊਨ ਕਾਰਨ ਲੋਕ ਆਪਣੇ ਆਪਣੇ ਘਰਾਂ ਵਿਚ ਬੰਦ ਹਨ। ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਅਜਿਹੇ ਮਾਹੌਲ ਵਿਚ ਪੰਜਾਬੀ ਦੇ 31 ਕਲਾਕਾਰਾਂ ਵੱਲੋਂ ਇਕ ਗੀਤ ਰਾਹੀਂ ਲੋਕਾਂ ਨੂੰ ਹੌਂਸਲਾ ਰੱਖਣ ਲਈ ਇਕ ਗੀਤ ਪੇਸ਼ ਕੀਤਾ ਗਿਆ ਹੈ। ਯੂਟਿਊਬ ਉਤੇ Vinkal Studios ਵੱਲੋਂ ‘ਹੌਂਸਲਾ ਨਾ ਛੱਡੀ’ ਗੀਤ ਰਿਲੀਜ਼ ਕੀਤਾ ਗਿਆ ਹੈ।