ਖਮਾਣੋਂ, 12 ਸਤੰਬਰ, ਦੇਸ਼ ਕਲਿੱਕ ਬਿਊਰੋ :
ਖਮਾਣੋਂ ਦੇ ਨਜ਼ਦੀਕੀ ਪਿੰਡ ਖੰਟ ਵਿਖੇ ਪੰਜਾਬੀ ਸੂਫੀ ਗਾਇਕ ਸਤਿੰਦਰ ਸਰਤਾਜ ਅਤੇ ਆਦਾਕਾਰ ਨੀਰੂ ਬਾਜਵਾ ਦੀ ਫਿਲਮ ਦੀ ਚਲ ਰਹੀ ਸੂਟਿੰਗ ਵਾਲੀ ਥਾਂ ਕੋਲ ਅੱਜ ਸਵੇਰ ਸਮੇਂ ਇਕ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿੱਚ ਕਈ ਵਾਹਨ ਆਪਸ ਵਿੱਚ ਟਕਰਾਅ ਗਈ। ਹਾਦਸੇ ਵਿੱਚ ਕਈ ਲੋਕ ਜ਼ਖਮੀ ਹੋ ਗਏ।
ਮਿਲੀ ਜਾਣਕਾਰੀ ਅਨੁਸਾਰ ਵੈਨਿਟੀ ਵੈਨਾਂ ਹਾਈਵੇਅ ਉਤੇ ਖੜ੍ਹੀਆਂ ਸਨ। ਅੱਜ ਸਵੇਰ ਸਮੇਂ ਇਕ ਨਿੱਜੀ ਬੱਸ ਸ੍ਰੀ ਗੰਗਾਨਗਰ ਤੋਂ ਚੰਡੀਗੜ੍ਹ ਜਾ ਰਹੀ ਸੀ। ਬੱਸ ਖੜ੍ਹੀਆਂ ਵੈਨਾਂ ਨਾਲ ਟਕਰਾ ਗਈ। ਬੱਸ ਦੀ ਟੱਕਰ ਨਾਲ 2 ਵੈਨਿਟੀ ਵੈਨਾਂ ਅਤੇ ਬਲੈਰੋ ਗੱਡੀ ਬੁਰੀ ਤਰ੍ਹਾਂ ਨੁਕਸਾਨੀ ਗਈ। ਹਾਦਸੇ ਵਿੱਚ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਰਹਿ ਗਿਆ।
ਜ਼ਿਕਰਯੋਗ ਹੈ ਕਿ ਸਤਿੰਦਰ ਸਰਤਾਜ ਅਤੇ ਨੀਰੂ ਬਾਜਵਾ ਦੀ ਫਿਲਮ ‘ਕਲੀ ਜੋਟਾ’ ਦੀ ਸੂਟਿੰਗ ਪਿਛਲੇ 6 ਸਤੰਬਰ ਤੋਂ ਚੱਲ ਰਹੀ ਹੈ।