ਮੁੰਬਈ, 8 ਸਤੰਬਰ, ਦੇਸ਼ ਕਲਿੱਕ ਬਿਊਰੋ :
ਬਾਲੀਵੁਡ ਅਭਿਨੇਤਾ ਅਕਸ਼ੈ ਕੁਮਾਰ ਦੀ ਮਾਂ ਅਰੁਣਾ ਭਾਟੀਆਂ ਅੱਜ ਮੁੰਬਈ ਵਿੱਚ ਦਿਹਾਂਤ ਹੋ ਗਿਆ। ਇਸਦੀ ਜਾਣਕਾਰੀ ਖੁਦ ਅਕਸ਼ੈ ਕੁਮਾਰ ਨੇ ਟਵੀਟ ਕਰਕੇ ਦਿੱਤੀ। ਉਨ੍ਹਾਂ ਲਿਖਿਆ ਹੈ ਕਿ ਉਹ ਮੇਰੀ ਸਭ ਕੁਝ ਸੀ। ਅੱਜ ਮੈਂ ਬਹੁਤ ਦੁੱਖੀ ਹਾਂ। ਅੱਜ ਸਵੇਰੇ ਉਨ੍ਹਾਂ ਦੀ ਮੌਤ ਹੋ ਗਈ। ਉਹ ਇਸ ਦੁਨੀਆਂ ਨੂੰ ਛੱਡਕੇ ਹੁਣ ਦੂਜੀ ਦੁਨੀਆਂ ਵਿੱਚ ਪਾਪਾ ਨਾਲ ਮਿਲ ਗਈ ਹੈ।