ਗਾਜ਼ੀਆਬਾਦ: 7 ਸਤੰਬਰ 2021, ਦੇਸ਼ ਕਲਿੱਕ ਬਿਓਰੋ
ਗਾਜ਼ੀਆਬਾਦ ਦੇ ਦਿੱਲੀ-ਮੇਰਠ ਐਕਸਪ੍ਰੈਸਵੇਅ 'ਤੇ ਕਾਰ ਅਤੇ ਟਰੱਕ ਵਿਚਾਲੇ ਜ਼ਬਰਦਸਤ ਟੱਕਰ ਹੋ ਗਈ। ਇਸ ਹਾਦਸੇ ਵਿੱਚ ਚਾਰ ਬਜ਼ੁਰਗਾਂ ਅਤੇ ਇੱਕ ਬੱਚੇ ਦੀ ਮੌਤ ਹੋ ਗਈ ਹੈ, ਜਦੋਂ ਕਿ ਦੋ ਬੱਚੇ ਹਸਪਤਾਲ ਵਿੱਚ ਦਾਖਲ ਹਨ। ਇਹ ਹਾਦਸਾ ਹਰਿਦੁਆਰ ਤੋਂ ਗਾਜ਼ੀਆਬਾਦ ਆਉਂਦੇ ਸਮੇਂ ਵਾਪਰਿਆ। ਇਹ ਮਾਮਲਾ ਮਸੂਰੀ ਖੇਤਰ ਦੇ ਮੇਰਠ ਐਕਸਪ੍ਰੈਸ ਵੇਅ ਦਾ ਹੈ।
ਇੱਕ ਕਾਰ ਵਿੱਚ ਦੋ ਪਰਿਵਾਰਾਂ ਦੇ ਲੋਕ ਸਵਾਰ ਸਨ। ਦੋਵਾਂ ਪਰਿਵਾਰਾਂ ਵਿੱਚ ਪਤੀ -ਪਤਨੀ ਸਮੇਤ ਪੰਜ ਲੋਕਾਂ ਦੀ ਮੌਤ ਹੋ ਗਈ ਹੈ। ਇਹ ਹਾਦਸਾ ਮਸੂਰੀ ਖੇਤਰ ਵਿੱਚ ਮੇਰਠ ਐਕਸਪ੍ਰੈਸਵੇਅ ‘ਤੇ ਹਰਿਦੁਆਰ ਤੋਂ ਗਾਜ਼ੀਆਬਾਦ ਆਉਂਦੇ ਸਮੇਂ ਵਾਪਰਿਆ।
(advt54)