ਚੰਡੀਗੜ੍ਹ, 21 ਅਪ੍ਰੈਲ, ਦੇਸ਼ ਕਲਿਕ ਬਿਊਰੋ :
ਹਰਿਆਣਾ ਦੇ ਪਾਣੀਪਤ ਸ਼ਹਿਰ ਵਿੱਚੋਂ ਲੰਘਦੀ ਦਿੱਲੀ ਪੈਰਲਲ ਨਹਿਰ ਵਿੱਚ ਇੱਕ ਨੌਜਵਾਨ ਨੇ ਛਾਲ ਮਾਰ ਦਿੱਤੀ। ਜਿਸ ਤੋਂ ਬਾਅਦ ਉਹ ਇਸ ਵਿੱਚ ਲਾਪਤਾ ਹੋ ਗਿਆ। ਦਰਅਸਲ ਉਹ ਨਹਿਰ ਦੇ ਕੋਲ ਸ਼ਰਾਬ ਦੇ ਠੇਕੇ 'ਤੇ ਬੈਠ ਕੇ ਸ਼ਰਾਬ ਪੀ ਰਿਹਾ ਸੀ। ਜਦੋਂ ਉਸਦਾ ਪਿਓ ਉਥੇ ਪਹੁੰਚਿਆ ਤਾਂ ਉਹ ਉਥੋਂ ਭੱਜ ਗਿਆ।
ਇਸ ਤੋਂ ਬਾਅਦ ਉਸ ਨੇ ਨਹਿਰ ਵਿੱਚ ਛਾਲ ਮਾਰ ਦਿੱਤੀ। ਉਹ ਤੈਰਨਾ ਨਹੀਂ ਜਾਣਦਾ ਸੀ ਤੇ ਉਹ ਪਾਣੀ 'ਚ ਲਾਪਤਾ ਹੋ ਗਿਆ। ਜਿਸ ਦੀ ਪਰਿਵਾਰ ਅਤੇ ਗੋਤਾਖੋਰਾਂ ਦੀ ਟੀਮ ਭਾਲ ਕਰ ਰਹੀ ਹੈ।
ਓਲਡ ਇੰਡਸਟਰੀਅਲ ਥਾਣੇ ਨੂੰ ਦਿੱਤੀ ਸ਼ਿਕਾਇਤ ਵਿੱਚ ਵਿਨੋਦ ਕੁਮਾਰ ਨੇ ਦੱਸਿਆ ਕਿ ਉਹ ਪਿੰਡ ਗੜ੍ਹੀ ਸਿਕੰਦਰਪੁਰ ਦਾ ਰਹਿਣ ਵਾਲਾ ਹੈ। ਉਸ ਦੇ ਦੋ ਪੁੱਤਰ ਹਨ। ਵੱਡੇ ਪੁੱਤਰ ਦਾ ਨਾਂ ਅਰੁਣ (33) ਹੈ। ਜੋ 20 ਅਪਰੈਲ ਨੂੰ ਦਿੱਲੀ ਪੈਰਲਲ ਨਹਿਰ ਨੇੜੇ ਸ਼ਰਾਬ ਦੇ ਠੇਕੇ ’ਤੇ ਸ਼ਰਾਬ ਪੀ ਰਿਹਾ ਸੀ। ਜਿਸ ਬਾਰੇ ਉਸ ਨੂੰ ਜਾਣਕਾਰੀ ਮਿਲੀ ਸੀ।ਸੂਚਨਾ ਮਿਲਣ ’ਤੇ ਉਹ ਆਪਣੇ ਲੜਕੇ ਨੂੰ ਲੈਣ ਲਈ ਠੇਕੇ ’ਤੇ ਪਹੁੰਚ ਗਿਆ। ਉਸ ਨੂੰ ਦੇਖ ਕੇ ਅਰੁਣ ਭੱਜ ਗਿਆ। ਇਸ ਤੋਂ ਬਾਅਦ ਉਸ ਨੇ ਨਹਿਰ ਵਿੱਚ ਛਾਲ ਮਾਰ ਦਿੱਤੀ। ਜਿਸ ਤੋਂ ਬਾਅਦ ਉਹ ਪਾਣੀ 'ਚ ਲਾਪਤਾ ਹੋ ਗਿਆ।