ਚੰਡੀਗੜ੍ਹ, 21 ਅਪ੍ਰੈਲ, ਦੇਸ਼ ਕਲਿਕ ਬਿਊਰੋ :
ਹਰਿਆਣਾ ਦੇ ਗੁਰੂਗ੍ਰਾਮ ਵਿੱਚ ਸ਼ਨੀਵਾਰ ਸ਼ਾਮ ਕਰੀਬ 6.30 ਵਜੇ ਇੱਕ ਵੱਡਾ ਹਾਦਸਾ ਵਾਪਰਿਆ। ਇੱਥੇ ਮਦਨਪੁਰੀ ਵਿਖੇ ਸ਼ਮਸ਼ਾਨ-ਘਾਟ ਦੇ ਪਿੱਛੇ ਬਣੇ ਗੇਟ ਦੀ ਕੰਧ ਅਚਾਨਕ ਡਿੱਗ ਗਈ। ਇਸ ਕਾਰਨ ਉਥੇ ਬੈਠੇ 2 ਬੱਚਿਆਂ ਸਮੇਤ 6 ਲੋਕ ਇਸ ਦੀ ਲਪੇਟ 'ਚ ਆ ਗਏ। ਇਹ ਸਾਰੇ ਕੰਧ ਦੇ ਮਲਬੇ ਹੇਠ ਦੱਬ ਗਏ। ਜਿਸ ਕਾਰਨ ਬੱਚੀ ਖੁਸ਼ਬੂ ਸਮੇਤ 4 ਵਿਅਕਤੀਆਂ ਦੀ ਮੌਤ ਹੋ ਗਈ ਹੈ। ਪ੍ਰਸ਼ਾਸਨ ਦੀ ਟੀਮ ਅਤੇ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਅਤੇ ਮਲਬਾ ਹਟਾਉਣ 'ਚ ਜੁਟੇ ਹੋਏ ਸਨ।
ਘਟਨਾ ਦਾ ਇੱਕ ਸੀਸੀਟੀਵੀ ਵੀ ਸਾਹਮਣੇ ਆਇਆ ਹੈ, ਜਿਸ ਵਿੱਚ ਕੁਝ ਲੋਕ ਕੰਧ ਦੇ ਨਾਲ ਗਲੀ ਵਿੱਚ ਕੁਰਸੀਆਂ 'ਤੇ ਬੈਠੇ ਹਨ, ਅਚਾਨਕ ਕੰਧ ਡਿੱਗ ਗਈ ਅਤੇ ਉਹ ਹੇਠਾਂ ਦੱਬ ਗਏ। ਕੰਧ ਡਿੱਗਦੀ ਦੇਖ ਕੇ ਉਹ ਆਪਣੀਆਂ ਕੁਰਸੀਆਂ ਤੋਂ ਉੱਠ ਕੇ ਭੱਜਣ ਦੀ ਕੋਸ਼ਿਸ਼ ਕਰਦੇ ਹਨ, ਪਰ ਭੱਜਣ ਨਹੀਂ ਹੁੰਦਾ। ਇਸ ਤੋਂ ਬਾਅਦ ਆਸ-ਪਾਸ ਦੇ ਲੋਕ ਮਲਬਾ ਹਟਾਉਂਦੇ ਹੋਏ ਦਿਖਾਈ ਦਿੱਤੇ।