ਬਹਾਦਰਗੜ੍ਹ: 13 ਅਪ੍ਰੈਲ, ਦੇਸ਼ ਕਲਿੱਕ ਬਿਓਰੋ
ਹਰਿਆਣਾ 'ਚ ਮਸ਼ਹੂਰ ਯੂ-ਟਿਊਬਰ ਨੌਜਵਾਨ ਜੋੜੇ ਵੱਲੋਂ ਅਪਾਰਟਮੈਂਟ ਦੀ ਸੱਤਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਕਥਿਤ ਤੌਰ 'ਤੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਹਰਿਆਣਾ ਦੀ ਬਹਾਦੁਰਗੜ੍ਹ ਪੁਲੀਸ ਨੇ ਮ੍ਰਿਤਕਾਂ ਦੀ ਪਛਾਣ ਗਰਵੀਤ (25) ਅਤੇ ਨੰਦਿਨੀ (22) ਵਜੋਂ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਜੋੜੇ ਨੇ ਬਹਾਦਰਗੜ੍ਹ ਦੇ ਰੁਹਿਲ ਰੈਜ਼ੀਡੈਂਸੀ ਦੀ 7ਵੀਂ ਮੰਜ਼ਿਲ ਤੋਂ ਛਾਲ ਮਾਰ ਦਿੱਤੀ ਸੀ। ਦੋਵੇਂ ਯੂਟਿਊਬਰ ਸਨ ਅਤੇ ਪੁਲਿਸ ਮੁਤਾਬਕ ਦੋਵਾਂ ਵਿਚਾਲੇ ਝਗੜਾ ਹੋ ਗਿਆ ਜਿਸ ਤੋਂ ਬਾਅਦ ਉਨ੍ਹਾਂ ਨੇ ਇਹ ਕਦਮ ਚੁੱਕਿਆ।
ਮ੍ਰਿਤਕ ਜੋੜਾ ਆਪਣੇ ਯੂਟਿਊਬ ਚੈਨਲ ਦਾ ਪ੍ਰਬੰਧਨ ਕਰਨ ਅਤੇ ਛੋਟੀਆਂ ਫਿਲਮਾਂ ਬਣਾਉਣ ਲਈ ਮਸ਼ਹੂਰ ਸੀ। ਹਾਲ ਹੀ ਵਿੱਚ, ਉਹ ਆਪਣੀ ਟੀਮ ਦੇ ਨਾਲ ਦੇਹਰਾਦੂਨ ਤੋਂ ਬਹਾਦੁਰਗੜ੍ਹ ਚਲੇ ਗਏ ਸਨ। ਜੋੜੇ ਨੇ ਇਕ ਇਮਾਰਤ ਦੀ ਸੱਤਵੀਂ ਮੰਜ਼ਿਲ 'ਤੇ ਇਕ ਅਪਾਰਟਮੈਂਟ ਕਿਰਾਏ 'ਤੇ ਲਿਆ ਸੀ। ਉਹ ਆਪਣੀ ਟੀਮ ਦੇ ਲਗਭਗ ਪੰਜ ਸਾਥੀਆਂ ਨਾਲ ਰਹਿੰਦੇ ਸਨ।