ਅਦਾਕਾਰ ਅਤੇ ਬਿੱਗ ਬੌਸ-13 ਦੇ ਜੇਤੂ ਸਿਧਾਰਥ ਸ਼ੁਕਲਾ ਦਾ ਅੱਜ ਦਿਹਾਂਤ ਹੋ ਗਿਆ। ਮੁੰਬਈ ਦੇ ਕੂਪਰ ਹਸਪਤਾਲ ਨੇ ਸਿਧਾਰਥ ਦੀ ਮੌਤ ਦੀ ਪੁਸ਼ਟੀ ਕੀਤੀ ਹੈ। 40 ਸਾਲਾ ਸਿਧਾਰਥ ਸ਼ੁਕਲਾ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਹੈ।
ਜਾਣਕਾਰੀ ਅਨੁਸਾਰ ਅਦਾਕਾਰ ਸਿਧਾਰਥ ਸ਼ੁਕਲਾ ਨੇ ਰਾਤ ਨੂੰ ਸੌਣ ਤੋਂ ਪਹਿਲਾਂ ਕੁਝ ਦਵਾਈ ਖਾਧੀ ਸੀ । ਹਸਪਤਾਲ ਨੇ ਪੁਸ਼ਟੀ ਕੀਤੀ ਕਿ ਸਿਧਾਰਥ ਦੀ ਮੌਤ ਦਿਲ ਦਾ ਦੌਰਾ ਪੈਣ ਨਾਲ ਹੋਈ ਹੈ।
ਸਿਧਾਰਥ ਸ਼ੁਕਲਾ ਦੇ ਅਚਾਨਕ ਦਿਹਾਂਤ ਕਾਰਨ ਸਮੁੱਚੇ ਬਾਲੀਵੁੱਡ ਅਤੇ ਟੀਵੀ ਸਿਤਾਰਿਆਂ ਸੋਗ ਵਿੱਚ ਹੈ।
(advt54)