ਮੁੰਬਈ, 30 ਅਗਸਤ :
ਫਿਲਮ ਨਿਰਮਾਤਾ ਫਰਾਹ ਖਾਨ ਦਾ ਕਹਿਣਾ ਹੈ ਕਿ ਭਵੇਂ ਹੀ ਉਨ੍ਹਾਂ ਸੋਸ਼ਲ ਮੀਡੀਆ ਉਤੇ ਟ੍ਰੋਲਿੰਗ ਦਾ ਸਾਹਮਣਾ ਕਰਨ ਨਾਲ ਜ਼ਿਆਦਾ ਫਰਕ ਨਹੀਂ ਪੈਂਦਾ, ਪ੍ਰੰਤੂ ਦਜੋਂ ਕਿਸੇ ਵੀ ਤਿਉਹਾਰ ਦੌਰਾਨ ਉਨ੍ਹਾਂ ਦੇ ਬੱਚਿਆਂ ਨੂੰ ਟ੍ਰੋਲ ਕੀਤਾ ਜਾਂਦ ਹੈ ਤਾਂ ਬਹੁਤ ਬੁਰਾ ਲੱਗਦਾ ਹੈ। ਫਰਾਹ ਨੇ ਚੈਟ ਸ਼ੋਅ ‘ਪਿਚ ਬਾਏ ਅਰਬਾਜ ਖਾਨ’ ਵਿੱਚ ਅਭਿਨੇਤਾ ਅਰਬਾਜ ਖਾਨ ਨਾਲ ਗੱਲਬਾਤ ਦੌਰਾਨ ਕੀਤੀ।
ਫਰਾਹ ਨੇ ਕਿਹਾ ਕਿ ਇਹ ਸਵਾਲ ਅਸਲ ਵਿੱਚ ਮੈਨੂੰ ਪ੍ਰੇਸ਼ਾਨ ਕਰਦਾ ਹੈ, ਕਿ ਮੇਰੇ ਬੱਚੇ ਹਿੰਦੂ ਹੈ ਜਾਂ ਮੁਸਲਿਮ। ਪਹਿਲਾਂ ਮੈਂ ਦਿਵਾਲੀ ਅਤੇ ਈਦ ਉਤੇ ਆਪਣੇ ਬੱਚਿਆਂ ਦੀ ਫੋਟੋ ਪੋਸਟ ਕਰਦੀ ਸੀ, ਮੈਂ ਅਜਿਹਾ ਕਰਨਾ ਬੰਦ ਕਰ ਕਰ ਦਿੱਤਾ ਹੈ। ਮੈਂ ਧਾਰਮਿਕ ਤਿਉਹਾਰਾਂ ਦੌਰਾਨ ਫੋਟੋ ਪੋਸਟ ਨਹੀਂ ਕਰਦੀ। ਫਰਾਹ ਨੇ ਦੱਸਿਆ ਕਿ ਕਿਵੇਂ ਉਸਦੇ ਬੱਚਿਆਂ ਨੂੰ ਉਨ੍ਹਾਂ ਦੀ ਧਾਰਮਿਕ ਮਾਨਤਾਵਾਂ ਨੂੰ ਲੈ ਕੇ ਟ੍ਰੋਲ ਕੀਤਾ ਗਿਆ ਹੈ।
ਤੀਸ ਮਾਰ ਖਾਨ ਨੂੰ ਲੈ ਕੇ ਹੁਣ ਵੀ ਟ੍ਰੋਲ ਹੋਣ ਨੂੰ ਲੈ ਕੇ ਉਨ੍ਹਾਂ ਕਿਹਾ ਕਿ ਕਈ ਲੋਕਾਂ ਨੇ ਹੋਰ ਵੀ ਬਦਤਰ ਫਿਲਮਾਂ ਕੀਤੀਆਂ ਹਨ, ਲੋਕਾਂ ਨੇ ਬਹੁਤ ਬੁਰਾ ਕੰਮ ਕੀਤਾ ਹੈ ਅਤੇ ਤੁਸੀਂ ਅਜੇ ਵੀ ਉਥੇ ਹੀ ਅਟਕੇ ਹੋਏ ਹੋ।
ਗੱਲਬਾਤ ਦਾ ਪੂਰੀ ਕਿਸ਼ਤ 1 ਸਤੰਬਰ ਨੂੰ ਕਿਊਪਲੇਅ ਦੇ ਯੂਟਿਊਬ ਚੈਨਲ, ਜੀ5 ਅਤੇ ਮਾਈ ਐਫਐਮ ਉਤੇ ਰਿਲੀਜ਼ ਕੀਤਾ ਜਾਵੇਗਾ। (ਆਈਏਐਨਐਸ)