ਵੱਖ-ਵੱਖ ਥਾਂਈਂ ਟੋਲ ਪਲਾਜੇ ਜਾਮ ਕਰਕੇ ਰੋਸ ਪ੍ਰਦਰਸ਼ਨ
ਚੰਡੀਗੜ੍ਹ/28 ਅਗਸਤ/ਦੇਸ਼ ਕਲਿਕ ਬਿਊਰੋ:
ਕਰਨਾਲ ਵਿੱਚ ਕਿਸਾਨਾਂ ’ਤੇ ਬੇਤਹਾਸ਼ਾ ਲਾਠੀ-ਚਾਰਜ ਦੇ ਰੋਸ ਵਜੋਂ ਕਿਸਾਨਾਂ ਨੇ ਰਾਜਪੁਰਾ ਨਜ਼ਦੀਕ ਸ਼ੰਭੂ ਟੋਲ ਬੈਰੀਅਰ ਤੇ ਸੂਰਜਪੁਰ ਨਜ਼ਦੀਕ ਜ਼ੀਰਕਪੁਰ-ਕਾਲਕਾ ਟੋਲ ਪਲਾਜ਼ਾ ਨੂੰ ਜਾਮ ਕਰ ਦਿੱਤਾ ਜਿਸ ਕਾਰਨ ਅੱਜ ਸ਼ਾਮ ਸੜਕ ਦੇ ਦੋਵੇਂ ਪਾਸੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ।
ਹਰਿਆਣਾ ਪੁਲੀਸ ਵੱਲੋਂ ਕਿਸਾਨਾਂ ‘ਤੇ ਕੀਤੇ ਬੇਤਹਾਸ਼ਾ ਲਾਠੀਚਾਰਜ ਦੇ ਰੋਸ ਵਜੋਂ ਅੱਜ ਸ਼ੰਭੂ ਬੈਰੀਅਰ ਨੇੜੇ ਬਣੇ ਟੋਲ ਪਲਾਜ਼ਾ 'ਤੇ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਕਿਸਾਨਾਂ ਨੇ ਦਿੱਲੀ-ਅੰਮ੍ਰਿਤਸਰ ਹਾਈਵੇਅ ਜਾਮ ਕਰ ਦਿੱਤਾ, ਜਿਸ ਕਾਰਨ ਕੁਝ ਸਮੇਂ ਲਈ ਆਵਾਜਾਈ ਪ੍ਰਭਾਵਿਤ ਰਹੀ । ਪੁਲੀਸ ਨੇ ਲੋਕਾਂ ਦੀ ਮੁਸ਼ਕਲ ਨੂੰ ਦੇਖਦਿਆਂ ਦਿੱਲੀ ਵੱਲ ਜਾਣ ਵਾਲੀ ਆਵਾਜਾਈ ਨੂੰ ਵਾਇਆ ਬਨੂੜ- ਡੇਰਾਬਸੀ ਭੇਜਣਾ ਸ਼ੁਰੂ ਕਰ ਦਿੱਤਾ।
ਦੂਜੇ ਪਾਸੇ ਵੱਡੀ ਤਾਦਾਦ ਕਿਸਾਨ ਚੰਡੀਮੰਦਰ ਟੋਲ ਪਲਾਜ਼ਾ ’ਤੇ ਇਕੱਠੇ ਹੋਏ ਤੇ ਹਰਿਆਣਾ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਭਾਰੀ ਤਾਦਾਦ ਵਿਚ ਕਿਸਾਨ ਔਰਤਾਂ ਵੀ ਹਾਜ਼ਰ ਸਨ। ਇਸ ਮੌਕੇ ਪੁਲੀਸ ਨੇ ਟੋਲ ਪਲਾਜ਼ਾ ਖੇਤਰ ਨੂੰ ਘੇਰਿਆ ਹੋਇਆ ਸੀ।
ਇਸ ਤੋਂ ਇਲਾਵਾ ਕਿਸਾਨਾਂ ਨੇ ਬਰਵਾਲਾ ਵਿਚ ਨੱਗਲ ਟੋਲ ਪਲਾਜ਼ਾ ’ਤੇ ਵੀ ਟਰੈਫਿਕ ਜਾਮ ਕੀਤਾ ਤੇ ਹਰਿਆਣਾ ਸਰਕਾਰ ਖਿਲਾਫ ਨਾਅਰੇਬਾਜੀ ਕੀਤੀ।
(advt54)