ਨਵੀਂ ਦਿੱਲੀ, 25 ਅਗਸਤ, ਦੇਸ਼ ਕਲਿੱਕ :
ਈਡੀ ਵੱਲੋਂ ਇਕ ਡਰੱਗ ਮਾਮਲੇ ਵਿੱਚ ਕਈ ਫਿਲਮੀ ਕਲਾਕਾਰਾਂ ਨੂੰ ਤਲਬ ਕੀਤਾ ਹੈ। ਸ਼ੁਮਾਰ ਰਕੁਲ ਪ੍ਰੀਤ ਸਿੰਘ, ਰਾਣਾ ਦਗਗੁਬਾਤੀ ਅਤੇ ਹੋਰ 10 ਕਲਾਕਾਰਾਂ ਕੋਲੋਂ ਪੁੱਛਗਿੱਛ ਦੇ ਲਈ ਈਡੀ ਵੱਲੋਂ ਤਲਬ ਕੀਤਾ ਗਿਆ ਹੈ। ਮੀਡੀਆ ਵਿੱਚ ਆਈਆਂ ਖਬਰਾਂ ਮੁਤਾਬਕ ਈਡੀ ਨੇ 6 ਸਤੰਬਰ ਨੂੰ ਰਕੁਲ ਪ੍ਰੀਤ ਸਿੰਘ, 8 ਸਤੰਬਰ ਨੂੰ ਬਾਹੁਬਲੀ ਅਭਿਨੇਤਾ ਰਾਣਾ ਦਗਗੁਬਾਤੀ, 9 ਸਤੰਬਰ ਨੂੰ ਤੇਲੁਗੂ ਅਭਿਨੇਤਾ ਰਵਿ ਤੇਜਾ ਸਿੰਘ ਅਤੇ 31 ਸਤੰਬਰ ਨੂੰ ਨਿਰਦੇਸ਼ ਪੁਰੀ ਜਗਨਨਾਥ ਨੂੰ ਤਲਬ ਕੀਤਾ ਹੈ। ਰਕੁਲ ਪ੍ਰੀਤ ਸਿੰਘ, ਰਾਣਾ ਦਗਗੁਬਾਤੀ, ਰਵਿ ਤੇਜਾ ਜਾਂ ਪੁਰੀ ਜਗਨਨਾਥ ਨੂੰ ਆਰੋਪੀ ਨਹੀਂ ਬਣਾਇਆ ਗਿਆ ਹੈ। ਏਜੰਸੀ ਦੇ ਸੀਨੀਅਰ ਅਧਿਕਾਰੀਆਂ ਨੇ ਕਿਹਾ ਕਿ ਇਹ ਕਹਿਣਾ ਜਲਦਬਾਜ਼ੀ ਹੋਵੇਗੀ ਕਿ ਉਹ ਮਨੀ ਲਾਂਰਡਿੰਗ ਸ਼ਾਮਲ ਹਨ ਜਾਂ ਨਹੀਂ।
ਜ਼ਿਕਰਯੋਗ ਹੈ ਕਿ 2017 ਵਿੱਚ ਤੇਲੰਗਾਨਾ ਆਬਕਾਰੀ ਨੇ 30 ਲੱਖ ਦਾ ਡਰੱਗ ਜਬਤ ਕਰਨ ਦੇ ਬਾਅਦ 12 ਮਾਮਲੇ ਦਰਜ ਕੀਤੇ ਸਨ। 11 ਮਾਮਲਿਆਂ ਵਿੱਚ ਚਾਰਜਸ਼ੀਟ ਦਾਖਲ ਕੀਤੀ ਗਈ। ਬਾਅਦ ਵਿੱਚ ਈਡੀ ਨੇ ਆਬਕਾਰੀ ਵਿਭਾਗ ਦੇ ਮਾਮਲਿਆਂ ਵਿੱਚ ਮਨੀ ਲਾਂਰਡਿੰਗ ਦੇ ਏਂਗਲ ਤੋਂ ਜਾਂਚ ਸ਼ੁਰੂ ਕੀਤੀ।