Hindi English Monday, 24 February 2025 🕑
BREAKING
4000 ਰੁਪਏ ਰਿਸ਼ਵਤ ਮੰਗਣ ਦੇ ਦੋਸ਼ ਹੇਠ PSPCL ਦੇ ਲਾਈਨਮੈਨ ਵਿਰੁੱਧ ਵਿਜੀਲੈਂਸ ਬਿਊਰੋ ਵੱਲੋਂ ਭ੍ਰਿਸ਼ਟਾਚਾਰ ਦਾ ਮਾਮਲਾ ਦਰਜ ਪੰਚਾਇਤੀ ਚੋਣਾਂ : ਮੋਹਾਲੀ ਜ਼ਿਲ੍ਹੇ ਵਿੱਚ ਸਰਪੰਚੀ ਲਈ ਰਾਖਵੀਆਂ ਸੀਟਾਂ ਦਾ ਐਲਾਨ ਸਾਬਕਾ ਫੌਜੀ ਨੇ ਪੁੱਤ ਨਾਲ ਮਿਲ ਕੇ ਕੀਤਾ ਬਜ਼ੁਰਗ ਨੰਬਰਦਾਰ ਦਾ ਕਤਲ ਪੰਜਾਬ ‘ਚ APP ਆਗੂ ਤੇ ਸਾਥੀਆਂ ‘ਤੇ ਕਾਤਲਾਨਾ ਹਮਲਾ ਫਿਰ ਲੱਗੇ ਭੂਚਾਲ ਦੇ ਝਟਕੇ ਪੀਸੀਐਸ ਅਧਿਕਾਰੀ ਨੂੰ ਦਿੱਤਾ ਸਿੱਖਿਆ ਬੋਰਡ ਦੇ ਸਕੱਤਰ ਦਾ ਵਾਧੂ ਚਾਰਜ ਸ਼ਰਮਨਾਕ : ਪੰਜਾਬ ‘ਚ 85 ਸਾਲਾ ਹੈਵਾਨ ਵਲੋਂ ਮਾਸੂਮ ਨਾਲ ਬਲਾਤਕਾਰ ਦਿਲਜੀਤ ਦੋਸਾਂਝ ਨੂੰ ਝਟਕਾ, ਸ਼ੈਂਸਰ ਬੋਰਡ ਨੇ ਨਵੀਂ ਫਿਲਮ ‘ਪੰਜਾਬ 95’ ’ਤੇ ਚਲਾਈ ਕੈਂਚੀ ਡਿਪਟੀ ਕਮਿਸ਼ਨਰ ਵੱਲੋ ਪੰਚਾਇਤੀ ਚੋਣਾਂ ਲਈ ਸਰਪੰਚਾਂ ਦੀ ਰਿਜਰਵੇਸ਼ਨ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤੀ ਲਾਡੋਵਾਲ ਟੋਲ ਪਲਾਜ਼ਾ ਭਲਕੇ ਤੋਂ ਫਿਰ ਹੋਵੇਗਾ ਮੁਫ਼ਤ

ਮਨੋਰੰਜਨ

More News

ਨਾਟਕ ਗ਼ਦਰ ਐਕਸਪ੍ਰੈਸ ਨੇ ਦਰਸ਼ਕ ਦੇਸ਼ ਭਗਤੀ ਦੇ ਰੰਗ ਵਿੱਚ ਰੰਗੇ

Updated on Tuesday, August 17, 2021 14:45 PM IST
ਨਾਟਿਅਮ ਵੱਲੋਂ ਆਜ਼ਾਦੀ ਲਈ ਜਾਨਾਂ ਵਾਰ ਗਏ ਗ਼ਦਰੀ ਬਾਬਿਆਂ ਨੂੰ ਸਮਰਪਿਤ ਨਾਟਕ ਦੀ ਸਫਲ ਪੇਸ਼ਕਾਰੀ

ਬਠਿੰਡਾ, 17 ਅਗਸਤ 2021(ਜਸਪ੍ਰੀਤ ਸਿੰਘ )-
 
ਨਾਟਿਅਮ ਵੱਲੋਂ ਮਨਿਸਟਰੀ ਆਫ਼ ਕਲਚਰ (ਭਾਰਤ ਸਰਕਾਰ) ਦੇ ਸਹਿਯੋਗ ਨਾਲ਼ ਡਾ. ਆਤਮਜੀਤ ਦੇ ਲਿਖੇ ਨਾਟਕ ‘ਗ਼ਦਰ ਐਕਸਪ੍ਰੈੱਸ’ ਦੀ ਸਫ਼ਲ ਪੇਸ਼ਕਾਰੀ ਕੀਰਤੀ ਕਿਰਪਾਲ ਦੀ ਨਿਰਦੇਸ਼ਨਾ ਹੇਠ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ, ਬਠਿੰਡਾ ਦੇ ਆਡੀਟੋਰੀਅਮ ਵਿਖੇ ਕੀਤੀ ਗਈ। ਇਸ ਨਾਟਕ ਦੇ ਸਹਾਇਕ ਨਿਰਦੇਸ਼ਕ ਸੁਰਿੰਦਰ ਕੌਰ, ਲਾਈਟ ਡੀਜਾਇਨਰ ਗੁਰਨੂਰ ਸਿੰਘ ਸਨ। ਇਹ ਨਾਟਕ ਆਜ਼ਾਦੀ ਦੇ ਉਨ੍ਹਾਂ ਸ਼ਹੀਦਾਂ ਨੂੰ ਸਮਰਪਿਤ ਸੀ, ਜਿਨ੍ਹਾਂ ਦੇਸ਼ ਦੀ ਆਜ਼ਾਦੀ ਲਈ ਆਪਣਾ ਸਭ ਕੁੱਝ ਕੁਰਬਾਨ ਕਰ ਦਿੱਤਾ। ਗ਼ਦਰ ਲਹਿਰ ਅਮਰੀਕਾ ਵਿੱਚ ਰਹਿੰਦੇ ਭਾਰਤੀਆਂ ਵੱਲੋਂ ਚਲਾਈ ਗਈ। ਇਸ ਲਹਿਰ ਦਾ ਕੁੱਲ ਮੰਤਵ ਹਿੰਦੁਸਤਾਨ ਨੂੰ ਫਰੰਗੀਆਂ ਤੋਂ ਆਜ਼ਾਦ ਕਰਵਾਉਣਾ ਸੀ।
(MOREPIC1)
 
ਇਹ ਦੇਸ਼ ਦੀ ਆਜ਼ਾਦੀ ਲਈ ਲੜੀ ਉਹ ਜੰਗ ਸੀ, ਜਿਸ ਨੂੰ ਉਨ੍ਹਾਂ ਆਪਣਾ ਖੂਨ ਦੇ ਕੇ ਸਿੰਜਿਆ, ਜੋ ਭਰ ਜੋਬਨ ‘ਤੇ ਗਈ ਪਰ ਕੁੱਝ ‘ਆਪਣਿਆਂ ਦੀ ਗ਼ੱਦਾਰੀ’ ਕਾਰਨ ਮਾਰ ਖਾ ਗਈ। ਇਨ੍ਹਾਂ ਵਿਚ ਵਿਸ਼ੇਸ਼ ਜ਼ਿਕਰਯੋਗ ਕਾਸ਼ੀ ਰਾਮ, ਹਰਨਾਮ ਸਿੰਘ ਕਾਹਰੀ-ਸਾਹਰੀ, ਭਾਈ ਭਗਵਾਨ ਸਿੰਘ, ਮੇਵਾ ਸਿੰਘ ਲੋਪੋਕੇ ਹਨ। ਦੋ ਘੰਟੇ ਲੰਬਾ ਇਹ ਨਾਟਕ ਬੜਾ ਗੰਭੀਰ ਤੇ ਸੰਜੀਦਾ ਸੀ, ਜਿਸ ਨੂੰ ਦਰਸ਼ਕਾਂ ਨੇ ਬੜੀ ਸੰਜੀਦਗੀ ਨਾਲ ਦੇਖਿਆ ਅਤੇ ਦਰਸ਼ਕਾਂ ਵੱਲੋਂ ਖੜ੍ਹੇ ਹੋ ਕੇ ਭਰਪੂਰ ਤਾੜੀਆਂ ਨਾਲ ਕਲਾਕਾਰਾਂ ਦਾ ਸਨਮਾਨ ਕੀਤਾ ਗਿਆ।(MOREPIC2)

ਦੋ ਦਿਨ ਚੱਲੇ ਇਸ ਨਾਟਕ ਵਿੱਚ ਸਤਿਕਾਰਤ ਮਹਿਮਾਨ ਵਜੋਂ ਪ੍ਰੋ. ਬੂਟਾ ਸਿੰਘ, ਵਾਈਸ ਚਾਂਸਲਰ ਐਮਆਰਐਸਪੀਟੀਯੂ ਬਠਿੰਡਾ, ਪ੍ਰੋ. ਜੀ. ਪੀ. ਐਸ. ਬਰਾੜ, ਡਾ. ਸੁਮੇਲ ਸਿੱਧੂ ਹਿਸਟੋਰੀਅਨ, ਡਾ. ਵਿਤੁਲ ਗੁਪਤਾ, ਡਾ. ਗੁਰਸੇਵਕ ਸਿੰਘ ਗਿੱਲ, ਇਕਬਾਲ ਸਿੰਘ ਬੁੱਟਰ, ਉਪ-ਜ਼ਿਲ੍ਹਾ ਸਿੱਖਿਆ ਅਫਸਰ, ਬਠਿੰਡਾ, ਸਤਵਿੰਦਰਪਾਲ ਕੌਰ ਪ੍ਰਿੰਸੀਪਲ ਡਾਈਟ, ਬਠਿੰਡਾ, ਹਰਦੀਪ ਸਿੰਘ ਤੱਗੜ, ਰਿਟਾਇਰਡ ਜ਼ਿਲ੍ਹਾ ਸਿੱਖਿਆ ਅਫਸਰ, ਬਠਿੰਡਾ ਆਦਿ ਹਾਜ਼ਰ ਸਨ। ਡਾ. ਪੂਜਾ ਗੁਪਤਾ ਨੇ ਆਏ ਮਹਿਮਾਨਾਂ ਤੇ ਦਰਸ਼ਕਾਂ ਨੂੰ ਜੀ ਆਇਆਂ ਕਿਹਾ ਤੇ ਡਾ. ਕਸ਼ਿਸ਼ ਗੁਪਤਾ ਚੇਅਰਮੈਨ ਨਾਟਿਅਮ ਨੇ ਸਭਨਾਂ ਦਾ ਧੰਨਵਾਦ ਕੀਤਾ। ਕੀਰਤੀ ਕਿਰਪਾਲ ਨੇ ਦੱਸਿਆ ਕਿ ਇਸ ਨਾਟਕ ਦੇ ਮੁੱਖ ਪਾਤਰਾਂ ਵਿਚੋਂ ਨਵੀ ਸਰਾਂ, ਬਿਕਰਮਜੀਤ ਸਿੰਘ, ਅਸ਼ੀਸ਼ ਸ਼ਰਮਾ, ਸਿਕੰਦਰ ਸਿੰਘ , ਬਲਵਿੰਦਰ ਸਿੰਘ, ਗੋਬਿੰਦ ਸਿੰਘ, ਗੁਰਵਿੰਦਰ ਕੌਰ, ਵਾਣੀ ਗੋਇਲ, ਹਰਪ੍ਰੀਤ ਸਿੰਘ, ਗੁਰਮੀਤ ਧੀਮਾਨ, ਮਨਪ੍ਰੀਤ ਕੌਰ, ਜਗਮੇਲ ਸਿੰਘ ਆਦਿ ਦੇ ਨਾਂ ਸ਼ਾਮਿਲ ਹਨ।

ਵੀਡੀਓ

ਹੋਰ
Have something to say? Post your comment
X