ਸਿੰਘੂ ਬਾਰਡਰ (ਦਿੱਲੀ):15ਅਗਸਤ 2021,ਦੇਸ਼ ਕਲਿਕ ਬਿਊਰੋ:
ਪਿਪਲੀ ਚੌਕ ਕੁਰੂਕਸ਼ੇਤਰ ਤੋਂ ਸ਼ੁਰੂ ਹੋਈ ਕਿਸਾਨਾਂ ਦੀ ਤਿਰੰਗਾ ਯਾਤਰਾ ਵਿੱਚ ਕਿਸਾਨਾਂ ਦੀ ਭੀੜ ਵੇਖਣ ਵਾਲੀ ਸੀ।ਕਿਸਾਨਾਂ ਵੱਲੋਂ ਕੱਢੀ ਗਈ ਇਹ ਤਿਰੰਗਾ ਯਾਤਰਾ ਸਿੰਘੂ ਸਰਹੱਦ ‘ਤੇ ਜਾ ਕੇ ਖਤਮ ਹੋਈ।
ਇਹ ਤਿਰੰਗਾ ਯਾਤਰਾ ਹਰਿਆਣਾ ਦੀ ਕਿਸਾਨ ਯੂਨੀਅਨ (ਚੜੂਨੀ)ਵੱਲੋਂ ਕੱਢੀ ਗਈ।ਇਸ ਯਾਤਰਾ ਦੀ ਅਗਵਾਈ ਗੁਰਨਾਮ ਸਿੰਘ ਚੜੂਨੀ ਵੱਲੋਂ ਕੀਤੀ ਗਈ।(MOREPIC3)
ਹਰਿਆਣਾ ਦੇ ਪਿਪਲੀ ਚੌਕ ਤੋਂ ਸਵੇਰੇ ਸ਼ੁਰੂ ਹੋਈ ਇਹ ਤਿਰੰਗਾ ਯਾਤਰਾ ਸ਼ਾਮ ਨੂੰ ਸਿੰਘੂ ਬਾਰਡਰ ਦਿੱਲੀ ਵਿਖੇ ਜਾ ਕੇ ਸਮਾਪਤ ਹੋਈ। ਜਗ੍ਹਾ-ਜਗ੍ਹਾ ‘ਤੇ ਇਸ ਯਾਤਰਾ ਦਾ ਸਵਾਗਤ ਕੀਤਾ ਗਿਆ। ਕਰਨਾਲ ਅਤੇ ਸੋਨੀਪਤ ਵਿਖੇ ਇਸ ਯਾਤਰਾ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ।(MOREPIC2)(MOREPIC1)
ਸਿੰਘੂ ਬਾਰਡਰ ਵਿਖੇ ਪਹੁੰਚਣ ‘ਤੇ ਇਕੱਠ ਨੂੰ ਗੁਰਨਾਮ ਸਿੰਘ ਚੜੂਨੀ ਨੇ ਸੰਬੋਧਨ ਕੀਤਾ।ਉਨ੍ਹਾਂ ਕਿਸਾਨਾਂ ਦੇ ਇਸ ਅੰਦੋਲਨ ਨੂੰ ਦੇਸ਼ ਦੀ ਆਰਥਿਕ ਆਜ਼ਾਦੀ ਦੀ ਲੜਾਈ ਕਿਹਾ।ਉਨ੍ਹਾਂ ਕਿਹਾ ਕਿ ਸਾਨੂੰ ਇਸ ਦੇਸ਼ ਨੂੰ ਬਚਾਉਣਾ ਹੈ।ਉਨ੍ਹਾਂ ਤਿਰੰਗਾ ਯਾਤਰਾ ਵਿੱਚ ਹਿੱਸਾ ਲੈਣ ਵਾਲੇ ਸਾਰੇ ਲੋਕਾਂ ਦਾ ਧੰਨਵਾਦ ਕੀਤਾ।