ਜੀਂਦ(ਹਰਿਆਣਾ)/15ਅਗਸਤ 2021, ਦੇਸ਼ ਕਲਿੱਕ ਬਿਊਰੋ :
ਆਜ਼ਾਦੀ ਦਿਵਸ ਦੇ ਮੌਕੇ 'ਤੇ ਕਿਸਾਨਾਂ ਨੇ ਉਚਾਨਾ ਕਲਾਂ, ਜੀਂਦ ਵਿੱਚ ਤਿਰੰਗਾ ਟਰੈਕਟਰ ਪਰੇਡ ਕੱਢੀ।
ਇੱਕ ਪਰੇਡ ਦੀ ਅਗਵਾਈ ਕਿਸਾਨ ਬੀਬੀਆਂ ਕਰ ਰਹੀਆਂ ਹਨ ਅਤੇ ਉਨ੍ਹਾਂ ਦੁਆਰਾ ਤਿਰੰਗਾ ਵੀ ਲਹਿਰਾਇਆ ਗਿਆ। ਟਰੈਕਟਰ ਪਰੇਡ ਦਾ ਹਿੱਸਾ ਬਣੀਆਂ ਬੀਬੀਆਂ ਨੇ ਕਿਹਾ ਕਿ ਸਾਡਾ ਵਿਰੋਧ ਪ੍ਰਦਰਸ਼ਨ ਓਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਤਿੰਨ ਖੇਤੀ ਕਾਨੂੰਨ ਰੱਦ ਨਹੀਂ ਹੋ ਜਾਂਦੇ।