ਜੀਂਦ (ਹਰਿਆਣਾ)/14ਅਗਸਤ 2021,ਦੇਸ਼ ਕਲਿੱਕ ਬਿਊਰੋ:
ਕਿਸਾਨਾਂ ਨੇ ਆਪਣੀ ਪ੍ਰਸਤਾਵਿਤ ਆਜ਼ਾਦੀ ਦਿਵਸ ਟ੍ਰੈਕਟਰ ਪਰੇਡ ਤੋਂ ਇੱਕ ਦਿਨ ਪਹਿਲਾਂ ਉਚਾਨਾ ਕਲਾਂ, ਜੀਂਦ ਵਿੱਚ ਇੱਕ ਰਿਹਰਸਲ ਕਰਵਾਈ, ਜਿਸ ਦੀ ਅਗਵਾਈ ਮਹਿਲਾ ਕਿਸਾਨਾਂ ਨੇ ਕੀਤੀ ।
ਇੱਕ ਕਿਸਾਨ ਬੁਲਾਰੇ ਨੇ ਦੱਸਿਆ ਕਿ ਭਲਕੇ ਤਕਰੀਬਨ 5000 ਵਾਹਨ ਅਤੇ 20,000 ਕਿਸਾਨ ਪਰੇਡ ਵਿੱਚ ਹਿੱਸਾ ਲੈਣਗੇ।