ਚੰਡੀਗੜ 5 ਅਪ੍ਰੈਲ :
ਹਰਿਆਣਾ ਦੇ ਫਰੀਦਾਬਾਦ ਵਿਚ ਜੰਮੇ ਬਾਲੀਵੁੱਡ ਦੇ ਮੰਨੇ-ਪ੍ਰਮੰਨੇ ਗਾਇਕ ਸੋਨੂੰ ਨਿਗਮ ਨੇ ਹਰਿਆਣਾ ਦੇ ਲੋਕਾਂ ਤੋਂ ਕੋਰੋਨਾ ਵਾਇਰਸ ਤੋਂ ਬਚਣ ਲਈ ਘਰਾਂ ਵਿਚ ਹੀ ਰਹਿਣ ਦੀ ਅਪੀਲ ਕੀਤੀ ਹੈ| ਉਨ੍ਹਾਂ ਨੇ ਡਾਕਟਰਾਂ ਤੇ ਪੁਲਿਸ ਦੇ ਜਵਾਨਾਂ ਦੀ ਮਿਹਨਤ ਨੂੰ ਵੇਖਦੇ ਹੋਏ ਉਨ੍ਹਾਂ ਨੂੰ ਧੰਨਵਾਦ ਕੀਤਾ ਹੈ|
ਉਨ੍ਹਾਂ ਨੇ ਅੱਜ ਇੱਥੇ ਜਾਰੀ ਵੀਡਿਓ ਸੰਦੇਸ਼ ਵਿਚ ਹਰਿਆਣਾ ਵਾਸੀਆਂ ਨੂੰ ਕਿਹਾ ਹੈ ਕਿ ਉਨ੍ਹਾਂ ਦਾ ਜਨਮ ਹਰਿਆਣਾ ਵਿਚ ਹੋਇਆ ਹੈ, ਇੱਥੇ ਮੇਰੇ ਬਚਪਨ ਦਾ ਬਹੁਤ ਹਿੱਸਾ ਇੱਥੇ ਬੀਤਿਆ ਹੈ। ਹਰਿਆਣਾ ਨਾਲ ਉਨ੍ਹਾਂ ਦੀ ਯਾਦਾਂ ਜੁੜੀਆਂ ਹੋਇਆ ਹਨ, ਹਰਿਆਣਾ ਵਿਚ ਮੇਰੀ ਜਾਨ ਹੈ, ਮੇਰਾ ਦਿਲ ਹੈ ਅਤੇ ਇਸ ਲਈ ਮੈਨੂੰ ਤੁਹਾਡੀ ਪਰਵਾਹ ਹੈ। ਉਨ੍ਹਾਂ ਕਿਹਾ ਕਿ ਅੱਜ ਪੂਰਾ ਵਿਸ਼ਵ ਕੋਰੋਨਾ ਵਿਰੁੱਧ ਇਕ ਬਹੁਤ ਵੱਡੀ ਲੜਾਈ ਲੜ ਰਿਹਾ ਹੈ ਅਤੇ ਸਾਡਾ ਦੇਸ਼ ਭਾਰਤ ਵੀ ਉਸ ਲੜਾਈ ਦਾ ਹਿੱਸਾ ਵੀ ਹੈ। ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਟੀਮ ਅਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਸਮੇਤ ਸਾਰੇ ਮਿਲ ਕੇ ਕੋਰੋਨਾ ਖਿਲਾਫ ਲੜਨ ਵਿਚ ਏਡੀ-ਚੋਟੀ ਦਾ ਜ਼ੋਰ ਲਗਾ ਰਹੇ ਹਨ। ਸਾਰੇ ਲੋਕਾਂ ਨਾਲ ਇਸ ਵਿਚ ਪੂਰਾ ਸਾਥ ਦੇਣ ਦੀ ਅਪੀਲ ਕੀਤੀ ਹੈ। ਮੈਨੂੰ ਪਤਾ ਹੈ ਕਿ ਪੂਰਾ ਭਾਰਤ ਇਸ ਨੂੰ ਸਮਝ ਰਿਹਾ ਹੈ, ਫਿਰ ਵੀ ਮੈਂ ਸਾਰੇ ਲੋਕਾਂ ਤੋਂ ਅਪੀਲ ਕਰਦਾ ਹਾਂ ਕਿ ਤੁਸੀ ਲੋਕ ਆਪਣੇ ਘਰਾਂ ਵਿਚ ਰਹਿਣ, ਅੰਦਰ ਹੀ ਰਹੋ। ਇਹ ਇਕ ਬਹੁਤ ਵੱਡੀ ਮਹਾਮਾਰੀ ਹੈ, ਇਹ ਸ਼ੁਰੂ ਵਿਚ ਹੀ ਕਾਬੂ ਵਿਚ ਆ ਜਾਵੇ ਤਾਂ ਬਹੁਤ ਵੱਡੀ ਗੱਲ ਹੋ ਜਾਵੇਗੀ, ਜੇਕਰ ਇਕ ਵਾਰ ਸਾਡੇ ਹੱਥ ਤੋਂ ਨਿਕਲ ਜਾਵੇਗੀ ਕਿ ਸਾਨੂੰ ਬਹੁਤ ਵੱਡੀ ਆਫ਼ਤ ਝੇਲਣੀ ਪੈ ਸਕਦੀ ਹੈ।
ਸੋਨੂੰ ਨਿਗਮ ਨੇ ਸਿਹਤ ਵਿਭਾਗ ਨਾਲ ਜੁੜੇ ਕਰਮਚਾਰੀਆਂ, ਡਾਕਟਰਾਂ, ਪੁਲਿਸ ਅਤੇ ਕੋਰੋਨਾ ਤੋਂ ਬਚਾਓ ਦੀ ਮੁਹਿੰਮ ਨਾਲ ਜੁੜੇ ਸਾਰੇ ਕਰਮਚਾਰੀਆਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਅੱਜ ਪਤਾ ਚਲਿਆ ਕਿ ਤੁਸੀਂ ਲੋਕ ਸਾਡੇ ਲਈ ਕਿੰਨੇ ਮਹੱਤਵਪੂਰਨ ਹੋ, ਆਪਣੀ ਜਾਨ 'ਤੇ ਖੇਡ ਕੇ ਸਾਡੀ ਸੇਵਾ ਕਰ ਰਹੋ, ਰੱਖਿਆ ਕਰ ਰਹੇ ਹੋ, ਤੁਹਾਡੇ ਲੋਕਾਂ ਦਾ ਬਹੁਤ-ਬਹੁਤ ਧੰਨਵਾਦ।