ਨਵੀਂ ਦਿੱਲੀ, 27 ਮਾਰਚ :
ਕੋਰੋਨਾ ਦੇ ਕਹਿਰ ਕਾਰਨ ਦੇਸ਼ ਭਰ ਵਿੱਚ ਡਰ ਦਾ ਮਾਹੌਲ ਬਣ ਗਿਆ ਹੈ। 21 ਦਿਨਾਂ ਦੇ ਲਾਕਡਾਉਨ ਨੇ ਲੋਕਾਂ ਦੇ ਤਣਾਅ ਨੂੰ ਵਧਾ ਦਿੱਤਾ ਹੈ। ਲਾਕਡਉਨ ਦੇ ਚਲਦਿਆਂ ਲੋਕ ਘਰਾਂ ਵਿਚ ਨਹੀਂ ਬੈਠ ਰਹੇ, ਸਰਕਾਰ ਨੇ ਉਨ੍ਹਾਂ ਲੋਕਾਂ ਨੂੰ ਘਰਾਂ ਵਿਚ ਰੱਖਣ ਲਈ ਇਕ ਹੋਰ ਨਵਾਂ ਤਰੀਕਾ ਲੱਭਿਆ ਹੈ। ਲੋਕਾਂ ਨੂੰ ਘਰਾਂ ਵਿਚ ਰੁਝੇ ਰੱਖਣ ਲਈ ਹੁਣ ਦੂਰਦਰਸ਼ਨ ਉਤੇ ਰਾਮਾਇਣ ਸੀਰੀਅਲ ਚਲਾਇਆ ਜਾਵੇਗਾ। ਕੇਂਦਰੀ ਸੂਚਨਾ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਇਕ ਵਾਰ ਫਿਰ ਦੂਰਦਰਸ਼ਨ ਦੇ ਰਾਸ਼ਟਰੀ ਚੈਨਲ 'ਤੇ ਰਾਮਾਨੰਦ ਸਾਗਰ ਦੇ ਰਾਮਾਇਣ ਸੀਰੀਅਲ ਦਾ ਪ੍ਰਸਾਰਣ ਕਰਨ ਦਾ ਐਲਾਨ ਕੀਤਾ ਹੈ। ਰਮਾਇਣ ਕੱਲ੍ਹ ਸ਼ਨੀਵਾਰ ਸਵੇਰੇ 9 ਵਜੇ ਤੋਂ ਰਾਤ 10 ਵਜੇ ਤੱਕ ਅਤੇ ਫਿਰ ਰਾਤ 9 ਵਜੇ ਤੋਂ ਰਾਤ 10 ਵਜੇ ਤੱਕ ਪ੍ਰਸਾਰਿਤ ਕੀਤਾ ਜਾਵੇਗਾ।
ਸ਼ੁੱਕਰਵਾਰ ਨੂੰ ਕੇਂਦਰੀ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਟਵੀਟ ਕੀਤਾ ਕਿ ਲੋਕਾਂ ਦੀ ਮੰਗ ਦੇ ਮੱਦੇਨਜ਼ਰ ਦੂਰਦਰਸ਼ਨ 'ਤੇ ਇਕ ਵਾਰ ਫਿਰ ਤੋਂ ਰਾਮਾਇਣ ਦਾ ਪ੍ਰਸਾਰਣ ਸ਼ੁਰੂ ਕੀਤਾ ਜਾ ਰਿਹਾ ਹੈ। ਸੀਰੀਅਲ ਰਮਾਇਣ, ਜੋ 80 ਦੇ ਦਹਾਕੇ ਵਿੱਚ ਪ੍ਰਸਾਰਿਤ ਹੋਇਆ ਸੀ, ਲੋਕਾਂ ਵਿੱਚ ਇੰਨਾ ਮਸ਼ਹੂਰ ਹੋਇਆ ਸੀ ਕਿ ਸੜਕਾਂ ਕੁਝ ਸਮੇਂ ਲਈ ਸੁੰਨੀਆਂ ਹੋ ਜਾਂਦੀਆਂ ਸਨ। ਉਹ ਲੋਕ ਜਿਨ੍ਹਾਂ ਦੇ ਘਰਾਂ ਵਿੱਚ ਟੀਵੀ ਨਹੀਂ ਸੀ ਉਹ ਦੂਜਿਆਂ ਦੇ ਘਰਾਂ ਵਿੱਚ ਰਮਾਇਣ ਵੇਖਣ ਜਾਂਦੇ ਸਨ। ਰਾਮਾਨੰਦ ਸਾਗਰ ਦੀ ਰਮਾਇਣ ਦੀ ਸ਼ੁਰੂਆਤ ਹੁੰਦਿਆ ਹੀ ਹਰ ਕੋਈ ਟੀਵੀ ਨਾਲ ਚਿਪਕ ਜਾਇਆ ਕਰਦਾ ਸੀ। ਲੋਕ ਰਾਮਾਇਣ ਦੇ ਕਿਰਦਾਰਾਂ ਨੂੰ ਅਰੁਣ ਗੋਵਿਲ ਅਤੇ ਦੀਪਿਕਾ ਨੂੰ ਅਸਲ ਰਾਮ ਅਤੇ ਸੀਤਾ ਮੰਨਣ ਲੱਗ ਪਏ ਸਨ। (ਹਿੰ.ਸ)