ਮੋਹਾਲੀ, 7 ਫਰਵਰੀ :
ਉਮਜੀ ਗਰੁੱਪ ਅਤੇ ਬੀਨੂੰ ਢਿੱਲੋਂ ਪ੍ਰੋਡਕਸ਼ਨ ਦੇ ਬੈਨਰ ਹੇਠ ਬਣੀ ਫਿਲਮ ਨੂੰ ਆਰੀਅਨਜ਼ ਗਰੁੱਪ ਆਫ ਕਾਲਜਿਜ਼, ਰਾਜਪੁਰਾ, ਨੇੜੇ ਚੰਡੀਗੜ ਦੇ ਵਿਦਿਆਰਥੀਆਂ ਅਤੇ ਸਟਾਫ ਨੇ ਅੱਜ ਦੇਵ ਖਰੋੜ, ਆਂਚਲ ਸਿੰਘ ਦੀ ਅਦਾਕਾਰੀ ਵਾਲੀ ਪੰਜਾਬੀ ਫਿਲਮ ਜ਼ਖਮੀ ਨੂੰ ਪ੍ਰੋਤਸਾਹਿਤ ਕੀਤਾ।
ਆਰੀਅਨਜ਼ ਗਰੁੱਪ ਦੇ ਡਾਇਰੇਕਟਰ ਪ੍ਰੋਫੈਸਰ ਬੀ ਐਸ ਸਿੱਧੂ ਨੇ ਕਿਹਾ ਕਿ ਆਰੀਅਨਜ਼ ਦੇ ਵਿਦਿਆਰਥੀ ਅਤੇ ਸਟਾਫ ਫਿਲਮ ਲਈ ਬਹੁਤ ਉਤਸੁਕ ਹਨ ਕਿਉਂਕਿ ਫਿਲਮ ਦੇ ਵੱਡੇ ਹਿੱਸੇ ਦੀ ਸ਼ੂਟਿੰਗ ਆਰੀਅਨਜ਼ ਕੈਂਪਸ ਵਿਖੇ ਕੀਤੀ ਗਈ ਹੈ।
ਆਰੀਅਨਜ਼ ਦੇ ਵਿਦਿਆਰਥੀਆਂ ਨੇ ਖੁਸ਼ੀ ਦਿਖਾਉਂਦੇ ਹੋਏ ਕਿਹਾ ਕਿ ਕਈ ਵਿਦਿਆਰਥੀਆਂ ਨੂੰ ਕੁਝ ਸੀਨਾਂ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ ਹੈ। ਇਹ ਇੱਕ ਸੁਪਨੇ ਦੇ ਸੱਚ ਹੋਣ ਦੀ ਤਰ੍ਹਾਂ ਹੈ ਕਿ ਪੜਾਈ ਦੇ ਨਾਲ-ਨਾਲ ਸਾਨੂੰ ਇੱਕ ਫਿਲਮ ਦੀ ਸ਼ੂਟਿੰਗ ਨੂੰ ਨੇੜਿਓ ਦੇਖਣ ਦਾ ਮੌਕਾ ਮਿਲਿਆ।
ਇਹ ਦੱਸਣਯੋਗ ਹੈ ਕਿ 20 ਏਕੜ ਦੇ ਹਰੇ-ਭਰੇ ਕੈਂਪਸ ਵਿੱਚ ਫੈਲਿਆ ਆਰੀਅਨਜ਼ ਗਰੁੱਪ ਆਫ ਕਾਲਜਿਜ਼ ਫਿਲਮਾਂ ਅਤੇ ਗੀਤਾਂ ਦੀ ਸ਼ੂਟਿੰਗ ਅਤੇ ਪ੍ਰਮੋਸ਼ਨ ਦੇ ਲਈ ਮਸ਼ਹੂਰ ਪੰਜਾਬੀ ਗਾਇਕ, ਨਿਰਮਾਤਾ, ਨਿਰਦੇਸ਼ਕ, ਅਦਾਕਾਰ ਆਦਿ ਲਈ ਪਸੰਦੀਦਾ ਜਗਾਂ ਬਣ ਗਿਆ ਹੈ। ਆਰੀਅਨਜ਼ ਗਰੁੱਪ ਨੇ ਹਮੇਸ਼ਾਂ ਐਡੁਟੇਨਮੈਂਟ ਤੇ ਧਿਆਨ ਕ੍ਰੇਂਦਰਿਤ ਕੀਤਾ ਹੈ ਅਤੇ ਹਮੇਸ਼ਾਂ ਪੰਜਾਬੀ ਫਿਲਮ ਇੰਡਸਟਰੀ ਦਾ ਸਮਰਥਨ ਕੀਤਾ ਹੈ।