ਆਓ ਗੱਲ ਕਰੀਏ ਸਿਆਣੀ।
ਕੱਲ੍ਹ ਲਈ ਬਚਾਈਏ ਪਾਣੀ ।ਟਿੱਬੇ ਟੋਏ ਸੁਕਦੇ ਜਾਂਦੇ ਸਰੋਤ ਪਾਣੀ ਦੇ ਮੁਕਦੇ ਜਾਂਦੇ ਪੱਤਨ ਡੂੰਘੇ ਹੁੰਦੇ ਜਾਂਦੇ ਨਦੀਆਂ ਦੀ ਹੋਈ ਖ਼ਤਮ ਰਵਾਨੀ।ਆਓ ਗੱਲ - - - - - - - -।ਜੰਗਲ ਬੇਲੇ ਰੁੱਖ ਕਟਾਤੇਪਰਬਤ ਵੀ ਮੈਦਾਨ ਬਣਾਤੇਤਪਸ਼ ਦਿਨੋਂ ਦਿਨ ਵਧਦੀ ਜਾਂਦੀਰੁੱਸ ਗਈ ਜਾਪੇ ਕੁਦਰਤ ਰਾਣੀ।ਆਓ ਗੱਲ - - - - - - । ਰਬ ਦੀ ਦਾਤ ਇਹ ਅੰਮ੍ਰਿਤ ਪਾਣੀਇਸ ਦੇ ਨਾਲ ਮਿਲੇ ਜ਼ਿੰਦਗਾਨੀਜੀਵ ਜੰਤੂ ਸਭ ਵਧਦੇ ਫੁਲਦੇਜਿਊਂਦਾ ਇਸ ਨਾਲ ਹਰ ਪ੍ਰਾਣੀ ।ਆਓ ਗੱਲ - - - - - - - ।ਰੁੱਖ ਲਗਾਵਣ ਵੱਲ ਪਾਈਏ ਝਾਤਇਹਨਾਂ ਨਾਲ ਹੁੰਦੀ ਬਰਸਾਤ ਵਧ ਤੋਂ ਵਧ ਰੁੱਖ ਲਗਾਈਏਰੁੱਖ ਲਗਾਵੇ ਹਰ ਪ੍ਰਾਣੀ ।ਆਓ ਗੱਲ - - - - - - - । ਬਰਸਾਤੀ ਨਦੀਆਂ ਨੂੰ ਵੀ ਰੋਕੇ ਲਾਓਇਹਨਾਂ ਦੇ ਕਿਨਾਰੇ ਖ਼ੂਹ ਪੁਟਵਾਓਵਾਫ਼ਰ ਪਾਣੀ ਧਰਤੀ ਵਿੱਚ ਪਹੁੰਚਾਓਧਰਤੀ ਅੰਦਰ ਭਰ ਦਿਓ ਪਾਣੀ।ਆਓ ਗੱਲ - - - - - - ।ਪਾਣੀ ਲਈ ਸਤਰਕ ਹੋ ਜਾਈਏ ਬੂੰਦ ਵਿੱਚੋਂ ਵੀ ਬੂੰਦ ਬਚਾਈਏ' ਪਹਿਲਾ ਪਾਣੀ ਜੀਉ ਹੈ' ਜੱਗ 'ਤੇਇਹ ਗੱਲ ਦਸਦੀ ਪਵਿੱਤਰ ਬਾਣੀ।ਆਓ ਗੱਲ - - - - - । ਕਸ਼ਮੀਰ ਘੇਸਲ /ਚੰਡੀਗੜ੍ਹ ਮੋ:9463656047