Hindi English Sunday, 23 February 2025 🕑
BREAKING
4000 ਰੁਪਏ ਰਿਸ਼ਵਤ ਮੰਗਣ ਦੇ ਦੋਸ਼ ਹੇਠ PSPCL ਦੇ ਲਾਈਨਮੈਨ ਵਿਰੁੱਧ ਵਿਜੀਲੈਂਸ ਬਿਊਰੋ ਵੱਲੋਂ ਭ੍ਰਿਸ਼ਟਾਚਾਰ ਦਾ ਮਾਮਲਾ ਦਰਜ ਪੰਚਾਇਤੀ ਚੋਣਾਂ : ਮੋਹਾਲੀ ਜ਼ਿਲ੍ਹੇ ਵਿੱਚ ਸਰਪੰਚੀ ਲਈ ਰਾਖਵੀਆਂ ਸੀਟਾਂ ਦਾ ਐਲਾਨ ਸਾਬਕਾ ਫੌਜੀ ਨੇ ਪੁੱਤ ਨਾਲ ਮਿਲ ਕੇ ਕੀਤਾ ਬਜ਼ੁਰਗ ਨੰਬਰਦਾਰ ਦਾ ਕਤਲ ਪੰਜਾਬ ‘ਚ APP ਆਗੂ ਤੇ ਸਾਥੀਆਂ ‘ਤੇ ਕਾਤਲਾਨਾ ਹਮਲਾ ਫਿਰ ਲੱਗੇ ਭੂਚਾਲ ਦੇ ਝਟਕੇ ਪੀਸੀਐਸ ਅਧਿਕਾਰੀ ਨੂੰ ਦਿੱਤਾ ਸਿੱਖਿਆ ਬੋਰਡ ਦੇ ਸਕੱਤਰ ਦਾ ਵਾਧੂ ਚਾਰਜ ਸ਼ਰਮਨਾਕ : ਪੰਜਾਬ ‘ਚ 85 ਸਾਲਾ ਹੈਵਾਨ ਵਲੋਂ ਮਾਸੂਮ ਨਾਲ ਬਲਾਤਕਾਰ ਦਿਲਜੀਤ ਦੋਸਾਂਝ ਨੂੰ ਝਟਕਾ, ਸ਼ੈਂਸਰ ਬੋਰਡ ਨੇ ਨਵੀਂ ਫਿਲਮ ‘ਪੰਜਾਬ 95’ ’ਤੇ ਚਲਾਈ ਕੈਂਚੀ ਡਿਪਟੀ ਕਮਿਸ਼ਨਰ ਵੱਲੋ ਪੰਚਾਇਤੀ ਚੋਣਾਂ ਲਈ ਸਰਪੰਚਾਂ ਦੀ ਰਿਜਰਵੇਸ਼ਨ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤੀ ਲਾਡੋਵਾਲ ਟੋਲ ਪਲਾਜ਼ਾ ਭਲਕੇ ਤੋਂ ਫਿਰ ਹੋਵੇਗਾ ਮੁਫ਼ਤ

ਬੱਚਿਆਂ ਦੀ ਦੁਨੀਆ

More News

ਅਮਿੱਟ ਪੈੜਾਂ ਛੱਡ ਗਿਆ ਪੰਜ ਰੋਜ਼ਾ ਕੌਮੀ ਬਾਲ-ਮੇਲਾ

Updated on Friday, December 01, 2023 17:14 PM IST

ਰਾਸ਼ਟਰੀ ਬਾਲ ਆਨੰਦ ਮਹਾਂਉਤਸਵ-2023 ਸੰਪੰਨ

ਵੱਖ-ਵੱਖ ਸੂਬਿਆਂ ਵੱਲੋਂ ਸਭਿਆਚਾਰਕ ਪੇਸ਼ਕਾਰੀਆਂ

ਸਾਰੇ ਰਾਜਾਂ ਦੇ ਬੱਚਿਆਂ ਨੇ ਨਿਸ਼ਾਨੀ ਵਜੋਂ ਲਾਏ ਪੌਦੇ

ਲਹਿਰਾਗਾਗਾ 1 ਦਸੰਬਰ : ਦੇਸ਼ ਕਲਿੱਕ ਬਿਓਰੋ

ਇੱਥੇ ਸੀਬਾ ਕੈਂਪਸ ਵਿੱਚ ਚੱਲ ਰਿਹਾ ਦੇਸ਼ ਪੱਧਰੀ ਬਾਲ-ਮੇਲਾ ਰਾਸ਼ਟਰੀ ਬਾਲ ਆਨੰਦ ਮਹਾਂਉਤਸਵ-2023 ਸਫਲਤਾਪੂਰਵਕ ਅਮਿੱਟ ਯਾਦਾਂ ਛੱਡਦਿਆਂ ਸੰਪੰਨ ਹੋ ਗਿਆ। ਪੰਜਵੇ ਦਿਨ ਨੂੰ ਯਾਦਗਾਰੀ ਬਣਾਉਂਦਿਆਂ 20 ਸੂਬਿਆਂ ਦੀਆਂ ਟੀਮਾਂ ਨੇ ਡਾ. ਐਸ. ਐਨ. ਸੂਬਾ ਰਾਓ ਨੂੰ ਸਮਰਪਿਤ ਕੀਤੇ ਬਲਾਕ 'ਚ ਪੌਦੇ ਲਾਏ। ਕੇਰਲਾ ਦੀ ਟੀਮ ਪੰਜਾਬ ਦੀ ਮਿੱਟੀ ਯਾਦਗਾਰ ਵਜੋਂ ਲੈ ਕੇ ਗਈ। ਅੰਤਿਮ ਸੈਸ਼ਨ ਦੌਰਾਨ ਹਰਿਆਣਾ, ਮੱਧ ਪ੍ਰਦੇਸ਼, ਕੇਰਲਾ, ਮਹਾਂਰਾਸ਼ਟਰ, ਬਿਹਾਰ, ਉਤਰਾਖੰਡ, ਹਿਮਾਚਲ ਪ੍ਰਦੇਸ਼, ਦਿੱਲੀ, ਰਾਜਸਥਾਨ, ਪੱਛਮੀ ਬੰਗਾਲ ਅਤੇ ਆਂਧਰਾ ਪ੍ਰਦੇਸ਼ ਦੀਆਂ ਟੀਮਾਂ ਨੇ ਆਪਣੀਆਂ ਸੱਭਿਆਚਾਰਕ ਪੇਸ਼ਕਾਰੀਆਂ ਰਾਹੀਂ ਚੰਗਾ ਰੰਗ ਬੰਨ੍ਹਿਆ।


ਨੈਸ਼ਨਲ ਯੂਥ ਪ੍ਰੋਜੈਕਟ ਦੇ ਫਾਊਂਡਰ ਟਰੱਸਟੀ ਰਣ ਸਿੰਘ ਪਰਮਾਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਡਾ. ਸੂਬਾ ਰਾਓ ਦੇ ਵਿਛੋੜੇ ਤੋੰ ਬਾਅਦ ਦੇਸ਼ ਪੱਧਰੀ ਬਾਲ-ਮੇਲੇ ਦਾ ਆਯੋਜਨ ਚੁਣੌਤੀ ਭਰਿਆ ਸੀ, ਪ੍ਰੰਤੂ ਜਿਸ ਤਰ੍ਹਾਂ ਪੰਜਾਬ ਨੇ ਮੇਜ਼ਬਾਨੀ ਕਰਕੇ ਇਸ ਬਾਲ-ਮੇਲੇ ਨੂੰ ਯਾਦਗਾਰੀ ਬਣਾਇਆ ਹੈ, ਅਸੀਂ ਡਾ. ਸੂਬਾ ਰਾਓ ਦੇ ਮਿਸ਼ਨ ਨੂੰ ਜਾਰੀ ਰੱਖਾਂਗੇ। ਮਹਾਂਰਾਸ਼ਟਰ ਤੋਂ ਆਏ 'ਭਾਰਤ ਕੀ ਸੰਤਾਨ' ਪ੍ਰੋਗਰਾਮ ਦੇ ਨਿਰਦੇਸ਼ਕ ਨਰਿੰਦਰ ਵਾਂਗਾਓਕਰ ਨੇ ਕਿਹਾ ਕਿ ਨਵੀਂ ਪੀੜ੍ਹੀ ਅੰਦਰ ਨਰੋਏ ਵਿਚਾਰਾਂ ਦੇ ਪਸਾਰ ਲਈ ਅਜਿਹੇ ਬਾਲ-ਮੇਲਿਆਂ ਦਾ ਆਯੋਜਨ ਜਾਰੀ ਰੱਖਿਆ ਜਾਵੇਗਾ। ਉਹਨਾਂ ਕਿਹਾ ਕਿ
ਪੰਜਾਬ ਤੋਂ ਮਿਲਿਆ ਪਿਆਰ ਉਹਨਾਂ ਅੰਦਰ ਊਰਜਾ ਦਾ ਸੰਚਾਰ ਕਰਦਾ ਹੈ।
ਇਸ ਦੌਰਾਨ ਨੈਸ਼ਨਲ ਯੂਥ ਪ੍ਰੋਜੈਕਟ ਅਤੇ ਸੀਬਾ ਵੱਲੋਂ ਪ੍ਰਕਾਸ਼ਿਤ ਵਿਸ਼ੇਸ਼ ਸੋਵੀਨਾਰ ਵੀ ਰਿਲੀਜ਼ ਕੀਤਾ ਗਿਆ।
ਸੀਬਾ ਅਤੇ ਬਾਲ-ਮੇਲੇ ਦੇ ਪ੍ਰਬੰਧਕ ਕੰਵਲਜੀਤ ਸਿੰਘ ਢੀਂਡਸਾ ਨੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇੱਥੋਂ ਜਾਣ ਤੋਂ ਬਾਅਦ ਵੀ ਉਹਨਾਂ ਦੇ ਮਨਾਂ ਅੰਦਰ ਪਿਆਰ ਅਤੇ ਸਦਭਾਵਨਾ ਵਾਲੀ ਸੋਚ ਹਮੇਸ਼ਾ ਜਿਉਂਦੀ ਰਹਿਣੀ ਚਾਹੀਦੀ ਹੈ। ਵਿਸ਼ਵ ਸ਼ਾਂਤੀ ਲਈ ਜੈ-ਜਗਤ ਦਾ ਨਾਅਰਾ ਲਾਉਂਦੇ ਹੋਏ ਮਨੁੱਖਤਾ ਦੇ ਵਿਕਾਸ ਲਈ ਸਾਂਝੀਵਾਲਤਾ ਦੇ ਪਸਾਰ ਦਾ ਸੁਨੇਹਾ ਦਿੱਤਾ।
ਇਸ ਮੌਕੇ ਧਰਮਿੰਦਰ ਕੁਮਾਰ, ਵਿਨੈ ਗੁਪਤਾ, ਐਲ ਐਨ ਤਿਆਗੀ, ਆਰ ਐਸ ਅਗਰਵਾਲ, ਸੁਬੀਰ ਕੁਮਾਰ, ਸੁਨੀਤੀ ਬੈਨਰਜੀ, ਮਨੋਜ ਕੁਮਾਰ, ਮਹਿਰੂਫ ਮੁਹੰਮਦ, ਸਾਗਰ ਰੋਕੜੇ, ਹਰਦੇਵ ਗਾਰੂ, ਮਮਤਾ ਸ਼ਰਮਾ, ਨੀਲ ਸਾਂਗਵਾਨ, ਕੇ ਵੀ ਭਾਰਗਵ, ਰਾਜੇਸ਼ ਗਿਰੀ, ਪ੍ਰਦੀਪ ਮਾਪਕਰ, ਅਤੇ ਸ਼ੀਤਲ ਜੈਨ ਨੂੰ ਪ੍ਰਬੰਧਕਾਂ ਨੇ ਸਨਮਾਨਿਤ ਕੀਤਾ। 

ਵੀਡੀਓ

ਹੋਰ
Have something to say? Post your comment
ਭਾਵੁਕਤਾ ਭਰੇ ਮਾਹੌਲ 'ਚ ਵਿਦਾ ਹੋਏ ਬਾਹਰੀ ਰਾਜਾਂ ਦੇ ਬੱਚੇ, ਪੰਜਾਬੀ ਸੱਭਿਆਚਾਰ ਦੇ ਹੋਏ ਮੁਰੀਦ

: ਭਾਵੁਕਤਾ ਭਰੇ ਮਾਹੌਲ 'ਚ ਵਿਦਾ ਹੋਏ ਬਾਹਰੀ ਰਾਜਾਂ ਦੇ ਬੱਚੇ, ਪੰਜਾਬੀ ਸੱਭਿਆਚਾਰ ਦੇ ਹੋਏ ਮੁਰੀਦ

ਲੁਧਿਆਣਾ ਵਿਖੇ ਪ੍ਰਾਇਮਰੀ ਸਕੂਲ ਦੇ ਬਾਹਰੋਂ 8 ਸਾਲਾ ਵਿਦਿਆਰਥੀ ਦੇ ਅਚਾਨਕ ਲਾਪਤਾ ਹੋਣ ਦੇ ਮਾਮਲੇ ਨੇ ਲਿਆ ਨਵਾਂ ਮੋੜ

: ਲੁਧਿਆਣਾ ਵਿਖੇ ਪ੍ਰਾਇਮਰੀ ਸਕੂਲ ਦੇ ਬਾਹਰੋਂ 8 ਸਾਲਾ ਵਿਦਿਆਰਥੀ ਦੇ ਅਚਾਨਕ ਲਾਪਤਾ ਹੋਣ ਦੇ ਮਾਮਲੇ ਨੇ ਲਿਆ ਨਵਾਂ ਮੋੜ

ਬਾਲ ਕਹਾਣੀ :  ਪਿੰਕੂ ਦਾ ਪੈੱਨ

: ਬਾਲ ਕਹਾਣੀ :  ਪਿੰਕੂ ਦਾ ਪੈੱਨ

ਬਾਲ ਸਾਹਿਤਕਾਰਾਂ ਨੂੰ ‘ਤਾਰੇ ਭਲਕ ਦੇ’ ਪੁਰਸਕਾਰ ਵਜ਼ੋਂ 2100 ਰੁਪਏ ਦੀ ਰਾਸ਼ੀ ਅਤੇ ਪੁਸਤਕਾਂ ਨਾਲ ਨਿਵਾਜ਼ਿਆ

: ਬਾਲ ਸਾਹਿਤਕਾਰਾਂ ਨੂੰ ‘ਤਾਰੇ ਭਲਕ ਦੇ’ ਪੁਰਸਕਾਰ ਵਜ਼ੋਂ 2100 ਰੁਪਏ ਦੀ ਰਾਸ਼ੀ ਅਤੇ ਪੁਸਤਕਾਂ ਨਾਲ ਨਿਵਾਜ਼ਿਆ

ਗੁਰਮਤਿ ਪ੍ਰਚਾਰ ਫਰੰਟ ਵੱਲੋਂ  ਬੱਚਿਆਂ ਦੇ ਕਰਵਾਏ  ਸ਼ਬਦ ਕਵਿਤਾ ਅਤੇ ਭਾਸ਼ਣ ਮੁਕਾਬਲੇ

: ਗੁਰਮਤਿ ਪ੍ਰਚਾਰ ਫਰੰਟ ਵੱਲੋਂ ਬੱਚਿਆਂ ਦੇ ਕਰਵਾਏ ਸ਼ਬਦ ਕਵਿਤਾ ਅਤੇ ਭਾਸ਼ਣ ਮੁਕਾਬਲੇ

ਨਵਜੰਮੇ ਬੱਚੇ ਦੇ ਚੂਹਿਆਂ ਨੇ ਗੋਡੇ ਤੇ ਪੈਰ ਖਾਧੇ

: ਨਵਜੰਮੇ ਬੱਚੇ ਦੇ ਚੂਹਿਆਂ ਨੇ ਗੋਡੇ ਤੇ ਪੈਰ ਖਾਧੇ

ਸਿਹਤ ਵਿਭਾਗ ਨਿੱਕੇ ਬੱਚਿਆਂ ਦੀ ਦੇਖਭਾਲ ਵਲ ਵਿਸ਼ੇਸ਼ ਧਿਆਨ ਦੇਵੇਗਾ: ਡਾ. ਅਲਕਜੋਤ ਕੌਰ

: ਸਿਹਤ ਵਿਭਾਗ ਨਿੱਕੇ ਬੱਚਿਆਂ ਦੀ ਦੇਖਭਾਲ ਵਲ ਵਿਸ਼ੇਸ਼ ਧਿਆਨ ਦੇਵੇਗਾ: ਡਾ. ਅਲਕਜੋਤ ਕੌਰ

ਭਾਦੜਾ ਸਕੂਲ ਵਿਖੇ ਕਰਵਾਏ ਗਏ ਪੇਂਟਿੰਗ ਮੁਕਾਬਲੇ

: ਭਾਦੜਾ ਸਕੂਲ ਵਿਖੇ ਕਰਵਾਏ ਗਏ ਪੇਂਟਿੰਗ ਮੁਕਾਬਲੇ

ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਫੀਲਡ ਆਊਟਰੀਚ ਬਿਊਰੋ ਵੱਲੋਂ ਸਵੱਛ ਭਾਰਤ 'ਤੇ ਪ੍ਰੋਗਰਾਮ ਦਾ ਆਯੋਜਨ

: ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਫੀਲਡ ਆਊਟਰੀਚ ਬਿਊਰੋ ਵੱਲੋਂ ਸਵੱਛ ਭਾਰਤ 'ਤੇ ਪ੍ਰੋਗਰਾਮ ਦਾ ਆਯੋਜਨ

ਤੂੰ ਮੇਰਾ ਮੀਂਹ ਏਂ

: ਤੂੰ ਮੇਰਾ ਮੀਂਹ ਏਂ

X