ਚੋਰ 2 ਕਿਲੋ ਸੋਨਾ ਤੇ 35 ਲੱਖ ਦੀ ਨਕਦੀ ਲੈ ਕੇ ਫਰਾਰ
ਚੰਡੀਗੜ੍ਹ: 21 ਅਪ੍ਰੈਲ, ਦੇਸ਼ ਕਲਿੱਕ ਬਿਓਰੋ
ਚੰਡੀਗੜ੍ਹ ਦੇ ਨਾਮੀ ਹੋਟਲ ਮਾਲਕ ਦੇ ਘਰ ਚੋਰੀ ਦੀ ਘਟਨਾ ਵਾਪਰੀ ਹੈ ਜਿਸ ਵਿੱਚ ਚੋਰਾਂ ਨੇ ਦੋ ਕਿੱਲੋ ਸੋਨਾ ਅਤੇ 30 ਲੱਖ ਰੁਪਏ ਦੀ ਨਕਦੀ ਚੋਰੀ ਕਰ ਲਈ ਅਤੇ ਫਰਾਰ ਹੋ ਗਏ। ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਚੋਰਾਂ ਨੇ ਹੋਟਲ ਮਾਲਕ ਰਾਕੇਸ਼ ਸਿੰਗਲਾ ਦੇ ਖਾਣੇ ਵਿੱਚ ਕੋਈ ਨਸ਼ੀਲਾ ਪਦਾਰਥ ਮਿਲਾ ਦਿੱਤਾ ਸੀ। ਇਸ ਨੂੰ ਖਾਣ ਤੋਂ ਬਾਅਦ ਸਿੰਗਲਾ ਅਤੇ ਉਸ ਦਾ ਡਰਾਈਵਰ ਬੇਹੋਸ਼ ਹੋ ਗਏ। ਘਟਨਾ ਤੋਂ ਬਾਅਦ ਸਿੰਗਲਾ ਦਾ ਰਸੋਈਏ ਰਾਜੂ ਅਤੇ ਨੌਕਰਾਣੀ ਨੀਤੂ ਫਰਾਰ ਹਨ, ਜਿਸ ਕਾਰਨ ਪੁਲਿਸ ਨੂੰ ਉਨ੍ਹਾਂ 'ਤੇ ਵੀ ਸ਼ੱਕ ਹੈ।