ਚੰਡੀਗੜ੍ਹ, 2 ਮਈ, ਦੇਸ਼ ਕਲਿਕ ਬਿਊਰੋ :
ਨਗਰ ਨਿਗਮ ਚੰਡੀਗੜ੍ਹ ਵੱਲੋਂ ਪਾਈਪ ਲਾਈਨ ਦੇ ਕੰਮ ਨੂੰ ਨੇਪਰੇ ਚਾੜ੍ਹਨ ਦੇ ਮੱਦੇਨਜਰ ਸੜਕ ਨੂੰ ਬੰਦ ਕੀਤਾ ਜਾਣਾ ਹੈ। ਮਿਲੀ ਜਾਣਕਾਰੀ ਅਨੁਸਾਰ ਚੰਡੀਗੜ੍ਹ ਦੇ ਸੈਕਟਰ 39 ਤੋਂ ਵਿਕਾਸ ਮਾਰਗ ‘ਤੇ ਸੈਕਟਰ 51/52 ਨੂੰ ਵੰਡਦੀ ਸੜਕ 'ਤੇ MES ਚੰਡੀਮੰਦਰ ਤੱਕ ਪਾਈਪ ਲਾਈਨ ਪਾਈ ਜਾਣੀ ਹੈ। ਇਸ ਕੰਮ ਕਾਰਨ ਵਿਕਾਸ ਮਾਰਗ, ਚੰਡੀਗੜ੍ਹ ਵਿਖੇ ਸੈਕਟਰ 51/52 ਨੂੰ ਵੰਡਦੀ ਸੜਕ ਨੂੰ 03.05.2024 ਨੂੰ ਸਵੇਰੇ 10.00 ਵਜੇ ਤੋਂ ਰਾਤ 10.00 ਵਜੇ ਤੱਕ ਬੰਦ ਕਰ ਦਿੱਤਾ ਜਾਵੇਗਾ। ਨਗਰ ਨਿਗਮ ਨੇ ਆਮ ਜਨਤਾ ਨੂੰ ਕਿਹਾ ਹੈ ਕਿ ਉਹ ਬਦਲਵਾਂ ਰਸਤਾ ਅਪਣਾਉਣ ਅਤੇ ਸਹਿਯੋਗ ਕਰਨ।