ਜ਼ੀਰਕਪੁਰ, 10 ਜੂਨ, ਦੇਸ਼ ਕਲਿੱਕ ਬਿਓਰੋ :
ਮੋਹਾਲੀ ਜ਼ਿਲ੍ਹੇ ਵਿੱਚ ਪੁਲਿਸ ਨੇ ਰਾਹਗੀਰਾਂ ਨੂੰ ਫਸਾਂ ਕੇ ਬਲੈਕਮੇਲ ਕਰਨ ਵਾਲਿਆਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਮੋਹਾਲੀ ਜ਼ਿਲ੍ਹੇ ਦੇ ਜ਼ੀਰਕਪੁਰ ਪੁਲਿਸ ਨੇ ਹਨੀ ਟਰੈਪ ਮਾਮਲੇ ਵਿੱਚ 1 ਮਹਿਲਾ ਸਮੇਤ ਉਸਦੇ ਦੋ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਹੈ। ਮਿਲੀ ਜਾਣਕਾਰੀ ਅਨੁਸਾਰ ਇੱਕ ਲੜਕੀ ਰਾਹ ਜਾਂਦੇ ਰਾਹਗੀਰਾਂ ਨੂੰ ਸੁੰਨਸਾਨ ਸੜਕ ਉਤੇ ਲਿਫਟ ਲੈਣ ਦੇ ਬਹਾਨੇ ਰੋਕਦੀ ਸੀ ਅਤੇ ਉਨਾਂ ਨੂੰ ਹਨੀ ਟਰੈਪ ਵਿੱਚ ਫਸਾ ਕੇ ਇੰਟੀਮੇਟ ਹੋਣ ਲਈ ਕਹਿੰਦੀ ਸੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸਐਚਓ ਥਾਣਾ ਜ਼ੀਰਕਪੁਰ ਇੰਸਪੈਕਟਰ ਜਸ ਕਮਲ ਸਿੰਘ ਸੇਖੋ ਨੇ ਦੱਸਿਆ ਕਿ ਹਨੀ ਟਰੈਪ ਮਾਮਲੇ ਵਿੱਚ ਇੱਕ ਮਹਿਲਾ ਸਮੇਤ ਦੋ ਉਸਦੇ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਉਹਨਾਂ ਦੱਸਿਆ ਕਿ ਗ੍ਰਿਫਤਾਰ ਕੀਤੀ ਗਈ ਮਹਿਲਾ ਸੁੰਨਸਾਨ ਸੜਕ ਤੇ ਜਾਂਦੇ ਰਾਹਗੀਰਾਂ ਨੂੰ ਲਿਫਟ ਦੇ ਬਹਾਨੇ ਰੋਕਦੀ ਸੀ, ਜਿਸ ਤੋਂ ਬਾਅਦ ਰਾਹਗੀਰਾਂ ਨੂੰ ਹਨੀ ਟਰੈਪ ਵਿੱਚ ਫਸਾ ਲੈਂਦੀ ਸੀ। ਉਕਤ ਲੜਕੀ ਇਨੀ ਸ਼ਾਤਰ ਸੀ ਜਦੋਂ ਰੋਕੇ ਗਏ ਰਾਹਗੀਰ ਉਸਦੇ ਜਾਲ ਵਿੱਚ ਫਸ ਜਾਂਦੇ ਤਾਂ ਉਸ ਦੇ ਦੋ ਹੋਰ ਸਾਥੀ ਵਿਅਕਤੀਆਂ ਦੀ ਵੀਡੀਓ ਬਣਾਉਣ ਲੱਗ ਜਾਂਦੇ ਸਨ, ਜਿਸ ਤੋਂ ਬਾਅਦ ਸ਼ੁਰੂ ਹੁੰਦਾ ਸੀ ਉਨਾਂ ਨੂੰ ਬਲੈਕਮੇਲ ਕਰਨ ਦਾ ਗੋਰਖ ਧੰਦਾ। ਉਹਨਾਂ ਦੱਸਿਆ ਕਿ ਇਸ ਸਬੰਧੀ ਗੁਪਤ ਸੂਚਨਾ ਮਿਲੀ ਜਿਸ ਤੋਂ ਬਾਅਦ ਉਹਨਾਂ ਵੱਲੋਂ ਟਰੈਪ ਲਗਾ ਕੇ ਇਸ ਗਿਰੋਹ ਦੇ ਮਹਿਲਾ ਸਮੇਤ ਦੋ ਹੋਰ ਵਿਅਕਤੀ ਗ੍ਰਫਤਾਰ ਕੀਤੇ ਗਏ ਹਨ। ਉਹਨਾਂ ਦੱਸਿਆ ਕਿ ਇਸ ਹਨੀ ਟਰੈਪ ਗਿਰੋਹ ਦਾ ਮੁੱਖ ਸਰਗਨਾ ਦੀ ਪਹਿਚਾਣ ਦੀਪਕ ਦੇ ਤੌਰ ਉਤੇ ਹੋਈ ਹੈ ਜਿਸ ਉਤੇ ਪਹਿਲਾਂ 15 ਦੇ ਕਰੀਬ ਹੋਰ ਸੰਗੀਨ ਮਾਮਲੇ ਦਰਜ ਹਨ।