ਚੰਡੀਗੜ੍ਹ: 18 ਅਪ੍ਰੈਲ, ਦੇਸ਼ ਕਲਿੱਕ ਬਿਓਰੋ
ਚੰਡੀਗੜ੍ਹ ਦੇ ਪਿੰਡ ਕਿਸ਼ਨਗੜ੍ਹ ਵਿੱਚ ਸਥਿਤ ਇੱਕ ਹੋਟਲ ਦੇ ਅੰਦਰ ਇੱਕ ਹੁੱਕਾ ਬਾਰ ਚਲਾਉਣ ਬਾਰੇ ਪਤਾ ਲੱਗਣ ‘ਤੇ ਪੁਲਸ ਨੇ ਬੁੱਧਵਾਰ ਰਾਤ ਨੂੰ ਛਾਪਾ ਮਾਰਿਆ। ਹੋਟਲ 'ਚ ਨੌਜਵਾਨਾਂ ਨੂੰ ਵੱਖ ਵੱਖ ਫਲੇਵਰਾਂ ਦੇ ਨਾਲ-ਨਾਲ ਨਸ਼ੀਲਾ ਹੁੱਕਾ ਵੀ ਪਰੋਸਿਆ ਜਾ ਰਿਹਾ ਸੀ। ਪੁਲੀਸ ਨੇ ਮੌਕੇ ਤੋਂ ਦਰਜਨ ਤੋਂ ਵੱਧ ਹੁੱਕੇ ਬਰਾਮਦ ਕੀਤੇ ਹਨ। ਇਸ ਦੇ ਨਾਲ ਹੀ ਕਈ ਤਰ੍ਹਾਂ ਦੇ ਫਲੇਵਰ ਅਤੇ ਨਸ਼ੀਲੇ ਪਦਾਰਥ ਵੀ ਜ਼ਬਤ ਕੀਤੇ ਗਏ ਹਨ।