ਮੋਹਾਲੀ, 25 ਮਾਰਚ, ਦੇਸ਼ ਕਲਿਕ ਬਿਊਰੋ :
ਚੰਡੀਗੜ੍ਹ ਦੇ ਟਰਾਂਸਪੋਰਟ ਨਗਰ ਲਾਈਟ ਪੁਆਇੰਟ 'ਤੇ ਟਰੱਕ ਦੀ ਟੱਕਰ ਨਾਲ ਜ਼ਖਮੀ ਹੋਈ ਮਹਿਲਾ ਡਾਕਟਰ ਦੀ ਮੋਹਾਲੀ ਦੇ ਫੋਰਟਿਸ ਹਸਪਤਾਲ 'ਚ ਇਲਾਜ ਦੌਰਾਨ ਮੌਤ ਹੋ ਗਈ। ਮਹਿਲਾ ਡਾਕਟਰ ਬਾਪੂਧਾਮ ਡਿਸਪੈਂਸਰੀ ਵਿੱਚ ਤਾਇਨਾਤ ਸੀ। ਮੌਤ ਤੋਂ ਬਾਅਦ ਸੈਕਟਰ 26 ਥਾਣਾ ਪੁਲਸ ਨੇ ਕਾਬੂ ਕੀਤੇ ਟਰੱਕ ਚਾਲਕ ਖਿਲਾਫ ਧਾਰਾ 304 ਏ ਦੇ ਤਹਿਤ ਅਣਗਹਿਲੀ ਅਤੇ ਇਰਾਦਾ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ। ਮ੍ਰਿਤਕ ਦੀ ਪਛਾਣ ਸੁਮਨ ਸ਼ਰਮਾ ਵਾਸੀ ਸੈਕਟਰ-19 ਵਜੋਂ ਹੋਈ ਹੈ।
ਸੈਕਟਰ 19 ਦੀ ਵਸਨੀਕ ਕੁਸੁਮ ਸ਼ਰਮਾ ਨੇ ਪੁਲੀਸ ਨੂੰ ਸ਼ਿਕਾਇਤ ਕੀਤੀ ਕਿ ਉਸ ਦੀ ਭੈਣ ਸੁਮਨ ਬਾਪੂਧਾਮ ਦੀ ਡਿਸਪੈਂਸਰੀ ਵਿੱਚ ਇੱਕ ਚੈਰੀਟੇਬਲ ਡਾਕਟਰ ਵਜੋਂ ਤਾਇਨਾਤ ਸੀ। 15 ਮਾਰਚ ਨੂੰ ਜਦੋਂ ਉਹ ਐਕਟਿਵਾ ‘ਤੇ ਬਾਪੂਧਾਮ ਤੋਂ ਸੈਕਟਰ 19 ਘਰ ਆ ਰਹੀ ਸੀ ਤਾਂ ਉਹ ਵੀ ਆਟੋ ਵਿੱਚ ਉਸਦੇ ਪਿੱਛੇ ਆ ਰਹੀ ਸੀ। ਟਰਾਂਸਪੋਰਟ ਨਗਰ ਲਾਈਟ ਪੁਆਇੰਟ ਨੇੜੇ ਇੱਕ ਟਰੱਕ ਨੇ ਉਸ ਦੀ ਭੈਣ ਦੀ ਐਕਟਿਵਾ ਨੂੰ ਟੱਕਰ ਮਾਰ ਦਿੱਤੀ। ਜਿਸ ਕਾਰਨ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਈ ਸੀ।