ਚੰਡੀਗੜ੍ਹ, 6 ਮਾਰਚ, ਦੇਸ਼ ਕਲਿਕ ਬਿਊਰੋ :
ਹਰਿਆਣਾ ਦੇ ਰੇਵਾੜੀ 'ਚ ਅੱਜ ਬੁੱਧਵਾਰ 6 ਮਾਰਚ ਨੂੰ ਸਵੇਰੇ ਹਰਿਆਣਾ ਰੋਡਵੇਜ਼ ਦੀ ਬੱਸ ਅਤੇ ਕਾਰ ਵਿਚਾਲੇ ਆਹਮੋ-ਸਾਹਮਣੇ ਦੀ ਟੱਕਰ ਹੋ ਗਈ। ਹਾਦਸੇ 'ਚ ਕਾਰ 'ਚ ਸਵਾਰ ਸਾਰੇ 5 ਲੋਕਾਂ ਦੀ ਮੌਤ ਹੋ ਗਈ। ਇਹ ਹਾਦਸਾ ਮਹਿੰਦਰਗੜ੍ਹ ਰੋਡ 'ਤੇ ਸੀਹਾ ਪਿੰਡ ਨੇੜੇ ਵਾਪਰਿਆ।ਮ੍ਰਿਤਕਾਂ ਦੀ ਪਛਾਣ ਅਜੀਤ (45), ਸੁਰਿੰਦਰ (42), ਬਿੱਲੂ (40), ਸੂਰਤ (70) ਅਤੇ ਪ੍ਰਤਾਪ (55) ਵਜੋਂ ਹੋਈ ਹੈ। ਮਰਨ ਵਾਲੇ ਸਾਰੇ ਲੋਕ ਇੱਕ ਵਿਆਹ ਵਿੱਚ ਸ਼ਾਮਲ ਹੋ ਕੇ ਚਰਖੀ ਦਾਦਰੀ ਪਰਤ ਰਹੇ ਸਨ।
ਸੂਚਨਾ ਮਿਲਣ ਤੋਂ ਬਾਅਦ ਪੁਲਿਸ ਅਧਿਕਾਰੀ ਹਸਪਤਾਲ ਅਤੇ ਘਟਨਾ ਵਾਲੀ ਥਾਂ 'ਤੇ ਪਹੁੰਚੇ। ਪੁਲੀਸ ਨੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਮੋਰਚਰੀ ਵਿੱਚ ਰਖਵਾ ਦਿੱਤਾ ਹੈ। ਨਾਲ ਹੀ ਮਰਨ ਵਾਲਿਆਂ ਦੇ ਪਰਿਵਾਰਾਂ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ।