ਚੰਡੀਗੜ੍ਹ: 27 ਫਰਵਰੀ, ਦੇਸ਼ ਕਲਿੱਕ ਬਿਓਰੋ
ਚੰਡੀਗੜ੍ਹ ਦੇ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੋਅਰ ਦੀ ਚੋਣ 4 ਮਾਰਚ 2024 ਨੂੰ ਹੋਵੇਗੀ। ਹਾਈਕੋਰਟ ਦੇ ਫੈਸਲੇ ਤੋਂ ਬਾਅਦ ਚੰਡੀਗੜ੍ਹ ਦੇ ਪ੍ਰਸ਼ਾਸ਼ਨ ਵੱਲੋ ਅੱਜ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੋਅਰ ਲਈ ਨਾਮਜ਼ਦਗੀ ਪੇਪਰ ਵੀ ਨਵੇਂ ਸਿਰੇ ਤੋਂ 28 ਅਤੇ 29 ਫਰਫਰੀ ਨੂੰ ਦਾਖਲ ਕੀਤੇ ਜਾਣਗੇ। ਇਸ ਚੋਣ ਪ੍ਰਕਿਰਿਆ ਦੇ ਪ੍ਰਜਾਈਡਿੰਗ ਅਫਸਰ ਚੰਡੀਗੜ੍ਹ ਦੇ ਮੇਅਰ ਕੁਲਦੀਪ ਕੁਮਾਰ ਹੀ ਹੋਣਗੇ ਅਤੇ ਚੋਣ 4 ਮਾਰਚ ਨੂੰ ਹੋਵੇਗੀ। ਜ਼ਿਕਰਯੋਗ ਹੈ ਕਿ ਚੰਡੀਗੜ੍ਹ ਦੇ ਮੇਅਰ ਕੁਲਦੀਪ ਕੁਮਾਰ ਕੱਲ੍ਹ ਨੂੰ ਆਪਣਾ ਆਹੁਦਾ ਸੰਭਾਣਗੇ।