ਚੰਡੀਗੜ੍ਹ , 23 ਫਰਵਰੀ, ਦੇਸ਼ ਕਲਿੱਕ ਬਿਓਰੋ
ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਵਿੱਤ ਸਾਲ 2024-25 ਵਿਚ GYAN ਯਾਨੀ - ਗਰੀਬਾਂ ਤੇ ਅੰਨਦਾਤਾ ਕਿਸਾਨ ਨੂੰ ਸਮੂਚੀ ਸਹੂਲਤਾਂ ਪ੍ਰਦਾਨ ਕਰਨਾ ਅਤੇ ਯੁਵਾ ਸ਼ਕਤੀ ਤੇ ਨਾਰੀ ਸ਼ਕਤੀ ਨੂੰ ਵਿਕਾਸ ਦੇ ਬਿਹਤਰ ਮੌਕੇ ਉਪਲਬਧ ਕਰਾਉਣਾ ਮੌਜੂਦਾ ਸੂਬਾ ਸਰਕਾਰ ਦਾ ਟੀਚਾ ਹੋਵੇਗਾ।
ਸ੍ਰੀ ਮਨੋਹਰ ਲਾਲ ਅੱਜ ਵਿਧਾਨਸਭਾ ਵਿਚ ਵਿੱਤ ਮੰਤਰੀ ਵਜੋ ਆਪਣਾ 5ਵਾਂ ਬਜਟ ਪੇਸ਼ ਕਰਨ ਬਾਅਦ ਪੱਤਰਕਾਰਾਂ ਨਾਲ ਗਲਬਾਤ ਕਰ ਰਹੇ ਸਨ।
ਮੁੱਖ ਮੰਤਰੀ ਨੇ ਇਕ ਵਾਕ ਵਿਚ ਬਜਟ ਦਾ ਸਾਰ ਦੱਸਦੇ ਹੋਏ ਰਹੀਮ ਦੇ ਦੋਹੇ ਦਾ ਵਰਨਣ ਕੀਤਾ ਅਤੇ ਕਿਹਾ ਕਿ ਏਕੈ ਸਾਧੇ ਸੱਭ ਸਧੈ, ਸੱਭ ਸਾਧੈ ਸੱਭ ਜਾਏ। ਰਹਿਮਨ ਮੁਲਹਿੰ ਸੀਚਿਬੋ, ਫੂਲੈ ਫਲੈ ਅਘਾਏ। ਮਤਲਬ ਰਹੀਤ ਕਹਿੰਦੇ ਹਨ ਕਿ ਪਹਿਲਾਂ ਇਕ ਕੰਮ ਪੂਰਾ ਕਰਨ ਦੇ ਵੱਲ ਧਿਆਨ ਦੇਣਾ ਚਾਹੀਦਾ ਹੈ। ਬਹੁਤ ਸਾਰੇ ਕੰਮ ਇਕੱਠੇ ਸ਼ੁਰੂ ਕਰਨ ਨਾਲ ਕੋਈ ਵੀ ਕੰਮ ਢੰਗ ਨਾਲ ਨਹੀਂ ਹੋਪਾਉਂਦਾ ਉਹ ਸੱਭ ਅਧੂਰੇ ਰਹਿ ਜਾਂਦੇ ਹਨ।
ਅੰਤੋਂਦੇਯ ਨੁੰ ਸੂਬਾ ਸਰਕਾਰ ਦੀ ਭਾਵਨਾ ਦੱਸਦੇ ਹੋਏ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਇਸ ਸਾਲ ਅਸੀਂ 1,89,876.61 ਕਰੋੜ ਰੁਪਏ ਦੇ ਬਜਟ ਅਨੂਮਾਨ ਪੇਸ਼ ਕੀਤਾ ਹੈ ਜੋ ਕਿ ਪਿਛਲੇ ਸਾਲ ਦੇ 1,70,490.84 ਕਰੋੜ ਰੁਪਏ ਦੀ ਤੁਲਣਾ ਵਿਚ 11.37 ਫੀਸਦੀ ਵੱਧ ਹੈ। ਇਸ ਵਾਰ ਪੇਸ਼ ਕੀਤੇ ਬਜਟ ਵਿਚ ਕੋਈ ਨਵਾਂ ਟੈਕਸ ਨਾ ਲਗਾ ਕੇ ਜਨਤਾ 'ਤੇ ਵਿੱਤੀ ਭਾਰ ਨਹੀਂ ਪਾਇਆ ਗਿਆ ਹੈ।
ਕਿਸਾਨਾਂ ਦਾ 1739 ਕਰੋੜ ਰੁਪਏ ਦਾ ਵਿਆਜ ਤੇ ਜੁਰਮਾਨਾ ਹੋਵੇਗਾ ਮਾਫ
ਬਜਟ ਵਿਚ ਅੰਨਦਾਤਾ ਦੇ ਹਿੱਤ ਵਿਚ ਕੀਤੇ ਗਏ ਇਕ ਮਹਤੱਵਪੂਰਨ ਫੈਸਲੇ ਦਾ ਵਰਨਣ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਪ੍ਰਾਥਮਿਕ ਖੇਤੀਬਾੜੀ ਸਹਿਕਾਰੀ ਏਜੰਸੀਆਂ (ਪੈਕਸ) ਰਾਹੀਂ ਲਏ ਗਏ 30 ਸਤੰਬਰ, 2023 ਤਕ ਦੇ ਫਸਲੀ ਕਰਜੇ 'ਤੇ 31 ਮਈ, 2024 ਤਕ ਮੂਲਧਨ ਦਾ ਭੁਗਤਾਨ ਕਰਨ 'ਤੇ ਅਜਿਹੇ ਕਿਸਾਨਾਂ ਨੂੰ ਵਿਆਜ ਤੇ ਜੁਰਮਾਨੇ ਰਕਮ ਦੀ ਮਾਫੀ ਕਰਨ ਦਾ ਐਲਾਨ ਕੀਤਾ ਗਿਆ ਹੈ। ਇਸ ਫੈਸਲੇ ਨਾਲ ਕਿਸਾਨ ਖਰੀਫ ਸੀਜਨ 2024 ਲਈ ਪੈਕਸ ਤੋਂ ਫਸਲੀ ਕਰਜਾ ਪ੍ਰਾਪਤ ਕਰਨ ਦੇ ਯੋਗ ਹੋਣਗੇ। ਪੈਕਸ ਨਾਲ ਫਸਲੀ ਕਰਜਾ ਕਿਸਾਨਾਂ ਦੀ ਗਿਣਤੀ ਲਗਭਗ 5,43,900 ਹੈ ਅਤੇ 2140 ਕਰੋੜ ਰੁਪਏ ਮੂਲ ਰਕਮ ਹੈ ਅਤੇ 1739 ਕਰੋੋੜ ਵਿਆਜ ਤੇ ਜੁਰਮਾਨਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਹੁਣ ਪੈਕਸ ਵਿਚ ਸਿਰਫ ਖੇਤੀਬਾੜੀ ਆਦਾਨਾਂ ਤਕ ਸੀਮਤ ਨਹੀਂ ਹੋਵੇਗੀ ਸਗੋ ਇਸ ਵਿਚ ਖੁਰਾਕ ਪ੍ਰੋਸੈਸਿੰਗ, ਪੈਕਜਿੰਗ, ਮਾਰਕਟਿੰਗ, ਵੇਅਰਹਾਊਸ ਅਤੇ ਟ੍ਰਾਂਸਪੋਰਟ, ਬੀਮਾ ਅਤੇ ਹੋਰ ਗ੍ਰਾਮੀਣਾਂ ਅਧਾਰਿਤ ਸੇਵਾਵਾਂ ਸਮੇਤ ਹੋਰ ਗਤੀਵਿਧੀਆਂ ਦੀ ਵਿਸਤਾਰ ਲੜੀ ਸ਼ਾਮਿਲ ਹੋਵੇਗ। ਸਾਲ 2024-25 ਵਿਚ 500 ਨਵੇਂ ਸੀਐਮ ਪੈਕਸ ਖੋਲੇ ਜਾਣਗੇ। ਇਸ ਤੋਂ ਇਲਾਵਾ, 1000 ਨਵੇਂ ਹਰ-ਹਿਤ ਸਟੋਰ ਵੀ ਖੋਲੇ ਜਾਣਗੇ।
ਮੁੱਖ ਮੰਤਰੀ ਨੇ ਕਿਹਾ ਕਿ ਗੁਰੂ ਰਵੀਦਾਸ ਜੈਯੰਤੀ ਦੀ ਪਹਿਲਾਂ ਸ਼ਾਮ 'ਤੇ ਪੇਸ਼ ਕੀਤੇ ਗਏ ਬਜਟ ਵਿਚ ਉਸ ਦੇ ਸਨਮਾਨ ਵਿਚ ਮਹਤੱਵਪੂਰਨ ਫੈਸਲੇ ਲੈਂਦੇ ਹੋਏ ਪਿਪਲੀ ਕੁਰੂਕਸ਼ੇਤਰ ਵਿਚ ਸਮਾਰਕ ਦੀ ਸਥਾਪਨਾ ਕੀਤੀ ਜਾਵੇਗੀ। ਇਸ ਦੇ ਲਈ 5 ਏਕੜ ਭੂਮੀ ਅਲਾਟ ਕੀਤੀ ਗਈ ਹੈ।
ਇਸ ਮੌਕੇ 'ਤੇ ਵਿੱਤ ਵਿਭਾਗ ਦੇ ਵਧੀਕ ਮੁੱਖ ਸਕੱਤਰ ਅਨੁਰਾਗ ਰਸਤੋਗੀ, ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਵੀ ਉਮਾਸ਼ੰਕਰ, ਸੂਚਨਾ, ਲੋਕ ਸੰਪਰਕ, ਭਾਸ਼ਾ ਅਤੇ ਸਭਿਆਚਾਰ ਵਿਭਾਗ ਦੇ ਮਹਾਨਿਦੇਸ਼ਕ ਮਨਦੀਪ ਸਿੰਘ ਬਰਾੜ, ਵਿੱਤ ਵਿਭਾਗ ਦੇ ਵਿਸ਼ੇਸ਼ ਸਕੱਤਰ ਪੰਕਜ , ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਾਜੀਵ ਜੇਟਲੀ, ਮੀਡੀਆ ਸਕੱਤਰ ਪ੍ਰਵੀਣ ਅੱਤਰੇ ਸਮੇਤ ਹੋਰ ਅਧਿਕਾਰੀ ਵੀ ਮੌਜੂਦ ਸਨ।