ਪਹਿਲੇ ਪੜਾਅ ਵਿਚ ਸੋਨੀਪਤ ਅਤੇ ਕਰਨਾਲ ਜਿਲ੍ਹਾ ਨੂੰ ਲਿਆ ਗਿਆ - ਮਨੋਹਰ ਲਾਲ
ਚੰਡੀਗੜ੍ਹ, 21 ਫਰਵਰੀ - ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਸ਼ਹਿਰੀ ਖੇਤਰਾਂ ਵਿਚ ਸਿਰਫ ਪ੍ਰੋਪਰਟੀ ਆਈਡੀ ਦੇ ਆਧਾਰ 'ਤੇ ਰਜਿਸਟਰੀਆਂ ਹੋਣ, ਇਸ ਦਿਸ਼ਾ ਵਿਚ ਸਰਕਾਰ ਯਤਨ ਕਰ ਰਹੀ ਹੈ। ਪਹਿਲੇ ਪੜਾਅ ਵਿਚ ਸੋਨੀਪਤ ਅਤੇ ਕਰਨਾਲ ਜਿਲ੍ਹਾ ਨੂੰ ਲਿਆ ਗਿਆ ਹੈ। ਇਸ ਵਿਵਸਥਾ ਦੇ ਲਾਗੂ ਹੋਣ ਨਾਲ ਇੰਤਕਾਲ ਦੀ ਜਰੂਰਤ ਨਹੀਂ ਪਵੇਗੀ, ਸਿਰਫ ਪ੍ਰੋਪਰਟੀ ਆਈਡੀ ਦੇ ਆਧਾਰ 'ਤੇ ਹੀ ਰਜਿਸਟਰੀਆਂ ਹੋ ਜਾਇਆ ਕਰਣਗੀਆਂ।
ਮੁੱਖ ਮੰਤਰੀ ਅੱਜ ਹਰਿਆਣਾ ਵਿਧਾਨਸਭਾ ਦੇ ਬਜਟ ਸੈਸ਼ਨ ਦੇ ਦੂਜੇ ਦਿਨ ਸੁਆਲ ਸਮੇਂ ਦੌਰਾਨ ਇਕ ਮੈਂਬਰ ਵੱਲੋਂ ਪੁੱਛੇ ਗਏ ਸੁਆਲ ਦਾ ਜਵਾਬ ਦੇ ਰਹੇ ਸਨ।
ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਰੇਵੀਨਿਯੂ ਰਿਕਾਰਡ ਵਿਚ ਪਹਿਲਾਂ ਸ਼ਹਿਰੀ ਖੇਤਰ (ਅਰਬਨ ਏਰਿਆ), ਗ੍ਰਾਮੀਣ ਖੇਤਰ (ਰੂਰਲ ਏਰਿਆ) ਦੇ ਨਾਲ ਇਕ ਹੋਰ ਸ਼੍ਰੇਣੀ ਹੋਰ ਖੇਤਰ (ਅਦਰ ਏਰਿਆ) ਨਦਾ ਵੀ ਪ੍ਰਾਵਧਾਨ ਸੀ। ਸ਼ਹਿਰੀ ਖੇਤਰ ਵਿਚ ਸੰਪਤੀ ਦਾ ਰਿਕਾਰਡ ਸਥਾਨਕ ਨਿਗਮ ਅਤੇ ਗ੍ਰਾਮੀਣ ਖੇਤਰ ਵਿਚ ਸਬੰਧਿਤ ਵਿਭਾਗ ਵੱਲੋਂ ਕਰਵਾਇਆ ਜਾਂਦਾ ਸੀ। ਪਰ ਹੋਰ ਖੇਤਰ ਦਾ ਪ੍ਰਾਵਧਾਨ ਹੋਣ ਨਾਲ ਇਕ ਲੂਪ-ਹਾਲ ਦੇ ਦਿੱਤਾ ਗਿਆ ਸੀ। ਇਸ ਹੋਰ ਖੇਤਰ ਦੇ ਪ੍ਰਾਵਧਾਨ ਦੇ ਕਾਰਨ ਪਹਿਲਾਂ ਕੁੱਝ ਲੋਕ ਕਿਸੇ ਨਾ ਕਿਸੇ ਢੰਗ ਨਾਲ ਰਜਿਸਟਰੀਆਂ ਕਰਵਾ ਲਿਆ ਕਰਦੇ ਸਨ। ਪਰ ਮੌਜੂਦਾ ਸੂਬਾ ਸਰਕਾਰ ਨੇ ਹੁਣ ਇਸ ਹੋਰ ਖੇਤਰ (ਅਦਰ ਏਰਿਆ) ਦੇ ਪ੍ਰਾਵਧਾਨ ਨੁੰ ਖਤਮ ਕਰ ਦਿੱਤਾ, ਇਸ ਲਈ ਕੁੱਝ ਲੋਕਾਂ ਨੂੰ ਤਕਲੀਫ ਹੋਣ ਲੱਗੀ ਹੈ।
ਉਨ੍ਹਾਂ ਨੇ ਕਿਹਾ ਕਿ ਪ੍ਰੋਪਰਟੀ ਆਈਡੀ ਸਿਰਫ ਸੰਪਤੀ ਦੀ ਪਹਿਚਾਣ ਹੈ, ਪਰ ਮਲਕੀਅਤ ਦਾ ਸਬੂਤ ਨਹੀਂ ਹੈ। ਸੂਬੇ ਵਿਚ ਚੱਲ ਰਹੀ ਲਾਰਜ ਸਕੇਲ ਮੈਪਿੰਗ ਪਰਿਯੋਜਨਾ ਦੇ ਤਹਿਤ ਸ਼ਹਿਰੀ ਖੇਤਰਾਂ ਵਿਚ ਮੈਪਿੰਗ ਕਰਵਾਈ ਜਾ ਰਹੀ ਹੈ ਅਤੇ ਰੇਵੀਨਿਯੂ ਰਿਕਾਰਡ ਦੇ ਨਾਲ ਤਸਦੀਕ ਹੋਣ ਦੇ ਬਾਅਦ ਇਹ ਡਾਟਾ ਪ੍ਰਮਾਣਿਕ ਹੋ ਜਾਵੇਗਾ। ਇਸ ਦੇ ਬਾਅਦ ਇੰਤਕਾਲ ਦੀ ਜਰੂਰਤ ਨਹੀਂ ਪਵੇਗੀ ਸਗੋ ਪ੍ਰੋਪਰਟੀ ਆਈਡੀ ਦੇ ਆਧਾਰ 'ਤੇ ਹੀ ਰਜਿਸਟਰੀਆਂ ਹੋ ਜਾਇਆ ਕਰਣਗੀਆਂ।