ਸੂਚਨਾ, ਜਲ ਸੰਪਰਕ, ਭਾਸ਼ਾ ਅਤੇ ਸਭਿਆਚਾਰਕ ਵਿਭਾਗ ਵੱਲੋਂ ਲਗਾਈ ਗਈ ਸੀ ਵਿਕਸਿਤ ਭਾਰਤ- ਵਿਕਸਿਤ ਹਰਿਆਣਾ ਪ੍ਰਦਰਸ਼ਨੀ
ਪ੍ਰਦਰਸ਼ਨੀ ਰਾਹੀਂ ਆਮਜਨਤਾ ਨੂੰ ਕੇਂਦਰ ਤੇ ਹਰਿਆਣਾ ਸਰਕਾਰ ਦੇ ਵਿਕਾਸਾਤਮਕਗ ਪ੍ਰੋਜੈਕਟ ਅਤੇ ਯੋਜਨਾਵਾਂ ਨਾਲ ਕਰਾਇਆ ਗਿਆ ਜਾਣੂੰ
ਚੰਡੀਗੜ੍ਹ, 18 ਫਰਵਰੀ, ਦੇਸ਼ ਕਲਿੱਕ ਬਿਓਰੋ
ਆਮਜਨਤਾ ਨੂੰ ਕੇਂਦਰ ਤੇ ਹਰਿਆਣਾ ਸਰਕਾਰ ਦੇ ਵਿਕਾਸਤਾਮਕ ਪ੍ਰੋਜੈਕਟ ਅਤੇ ਯੋਜਨਾਵਾਂ ਨਾਲ ਜਾਣੁੰ ਕਰਵਾਉਣ ਦੇ ਉਦੇਸ਼ ਨਾਲ ਸੂਚਨਾ ਜਨ ਸੰਪਰਕ, ਭਾਸ਼ਾ ਅਤੇ ਸਭਿਆਚਾਰਕ ਵਿਭਾਗ ਹਰਿਆਣਾ ਦੇ ਜਿਲ੍ਹਾ ਰਿਵਾੜੀ ਵਿਚ ਪਿੰਡ ਮਾਜਰਾ ਭਾਲਖੀ ਵਿਚ ਵਿਕਸਿਤ ਭਾਂਰਤ-ਵਿਕਸਿਤ ਹਰਿਆਣਾ ਥੀਮ 'ਤੇ ਲਗਾਈ ਗਈ ਤਿੰਨ ਦਿਨਾਂ ਦੀ ਮਲਟੀਮੀਡੀਆ ਪ੍ਰਦਰਸ਼ਨੀ ਐਤਵਾਰ ਨੁੰ ਸਪੰਨ ਹੋਈ। ਸਰਕਾਰ ਦੀ ਇਹ ਵਿਸ਼ੇਸ਼ ਪ੍ਰਦਰਸ਼ਨੀ ਲੋਕਾਂ ਦੇ ਦਿਲਾਂ 'ਤੇ ਅਮਿੱਟ ਛਾਪ ਛੱਡ ਗਈ। ਰਿਵਾੜੀ ਸਮੇਤ ਨੇੜੇ ਦੇ ਖੇਤਰ ਦੇ ਲੋਕ ਵਿਕਸਿਤ ਭਾਂਰਤ ਵਿਕਸਿਤ ਹਰਿਆਣਾ ਪ੍ਰਦਰਸ਼ਨੀ ਨਾਲ ਰੁਬਰੂ ਹੋ ਕੇ ਲਾਭ ਲਿਆ। ਇਸ ਪ੍ਰਦਰਸ਼ਨੀ ਦਾ ਉਦਘਾਟਨ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਵੱਲੋਂ ਕੀਤਾ ਗਿਆ ਸੀ।
ਵਿਕਸਿਤ ਭਾਰਤ-ਵਿਕਸਿਤ ਹਰਿਆਣਾ ਪ੍ਰਦਰਸ਼ਨੀ ਵਿਚ ਜਿਲ੍ਹਾ ਦੇ ਪਿੰਡ ਮਾਜਰਾ-ਭਾਲਖੀ ਵਿਚ ਬਨਣ ਵਾਲੇ ਦੇਸ਼ ਦੇ 22ਵੇਂ ਅਖਿਲ ਭਾਂਰਤੀ ਆਯੂਰਵਿਵਿਆਨ ਸੰਸਥਾਨ (ਏਮਸ) ਤੇ ਗੁਰੂਗ੍ਰਾਮ ਮੈਟਰੋ ਦੇ ਦੋ-ਦੋ ਮਾਡਲ ਦਿਖਾਏ ਗਏ ਹਨ, ਜਿਨ੍ਹਾਂ ਨੂੰ ਦੇਖਣ ਵਿਚ ਲੋਕਾਂ ਨੇ ਬਹੁਤ ਦਿਲਚਸਪੀ ਲਈ। ਆਮਜਨਤਾ ਪ੍ਰਦਰਸ਼ਨੀ ਵਿਚ ਬਣਾਏ ਗਏ ਸੈਲਫੀ ਪੁਆਇੰਟ 'ਤੇ ਸੈਲਫੀ ਲੈਣ ਦੇ ਪ੍ਰਤੀ ਵੀ ਉਤਸਾਹਿਤ ਰਿਹਾ। ਪ੍ਰਦਰਸ਼ਨੀ ਵਿਚ 11 ਏਲਈਡੀ ਸਕ੍ਰੀਨ 'ਤੇ ਅਖਿਲ ਭਾਂਰਤੀ ਆਯੂਰਵਿਗਿਆਨ ਸੰਸਥਾਨ (ਏਮਸ) ਤੇ ਗੁਰੂਗ੍ਰਾਮ ਮੈਟਰੋ ਸਮੇਤ ਭਾਰਤੀ ਰੇਲਵੇ ਅਤੇ ਭਾਰਤ ਅਤੇ ਹਰਿਆਣਾ ਸਰਕਾਰ ਦੀ ਅੰਤ.ੋਂਦੇਯ ਤੇ ਜਨਭਲਾਈਕਾਰੀ ਯੋਜਨਾਵਾਂ ਪ੍ਰਦਰਸ਼ਤ ਕਰ ਲੋਕਾਂ ਨੁੰ ਜਾਗਰੁਕ ਕੀਤਾ ਗਿਆ।
ਲੋਕਾਂ ਨੂੰ ਪ੍ਰਦਰਸ਼ਨੀ ਵਿਚ ਵਿਕਸਿਤ ਭਾਰਤ -ਵਿਕਸਿਤ ਹਰਿਆਣਾ ਦੀ ਝਲਕ ਸਾਫ-ਸਾਫ ਦੇਖਣ ਨੂੰ ਮਿਲੀ। ਨੌਜੁਆਨਾਂ , ਮਹਿਲਾਵਾਂ ਅਤੇ ਸਕੂਲੀ ਵਿਦਿਆਰਥੀਆਂ- ਕੁੜੀਆਂ ਵਿਚ ਜਾਗਰੁਕਤਾ ਵਧਾਉਣ ਵਿਚ ਇਹ ਪ੍ਰਦਰਸ਼ਨੀ ਕਾਰਗਰ ਸਿੱਧ ਹੋਈ ਹੈ। ਪ੍ਰਦਰਸ਼ਨੀ ਰਾਹੀਂ ਕੇਂਦਰ ਸਰਕਾਰ ਤੇ ਸੂਬਾ ਸਰਕਾਰ ਦੀ ਜਨਭਲਾਈਕਾਰੀ ਯੋਜਨਾਵਾਂ ਨੂੰ ਸਰਲ ਢੰਗ ਨਾਲ ਸਮਝਾਇਆ ਗਿਆ।