ਮਹਾਨਦੀ ਕੋਲਫੀਲਡਸ ਲਿਮੀਟੇ (ਐਮਸੀਐਲ) ਵੱਲੋਂ ਓੜੀਸਾ ਵਿਚ ਲਗਾਇਆ ਜਾ ਰਿਹਾ ਹੈ 1600 ਮੇਗਾਵਾਟ ਦਾ ਸੁਪਰ ਕ੍ਰਿਟੀਕਲ ਥਰਮਲ ਪਾਵਰ ਪਲਾਂਟ
ਹਰਿਆਣਾ ਨੂੰ ਇਸ ਪਲਾਂਟ ਤੋਂ ਮਿਲੇਗੀ 800 ਮੈਗਾਵਾਟ ਬਿਜਲੀ
ਯਮੁਨਾਨਗਰ ਵਿਚ ਵੀ ਸਥਾਪਿਤ ਕੀਤਾ ਜਾ ਰਿਹਾ 800 ਮੇਗਾਵਾਟ ਨਵਾਂ ਥਰਮਲ ਪਾਵਰ ਪਲਾਂਟ, ਪਲਾਂਟ ਬਨਣ ਨਾਲ ਹਰਿਆਦਾ ਦੀ ਘਰੇਲੂ ਉਰਜਾ ਉਤਪਾਦਨ ਸਮਰੱਥਾ 3,382 ਮੇਗਾਵਾਟ ਤਕ ਵਧੇਗੀ
ਚੰਡੀਗਡ੍ਹ, 15 ਫਰਵਰੀ - ਦੇਸ਼ ਕਲਿੱਕ ਬਿਓਰੋ
ਹਰਿਆਣਾ ਵਾਸੀਆਂ ਨੂੰ ਬਿਨ੍ਹਾਂ ਰੁਕਾਵਟ ਅਤੇ ਸੁਚਾਰੂ ਰੂਪ ਨਾਲ ਬਿਜਲੀ ਸਪਲਾਈ ਯਕੀਨੀ ਕਰਨ ਦੀ ਦਿਸ਼ਾ ਵਿਚ ਅੱਜ ਹਰਿਆਣਾ ਸਰਕਾਰ ਨੇ ਮਹਾਨਦੀ ਬੇਸਿਨ ਪਾਵਰ ਲਿਮੀਟੇਡ (ਐਮਬੀਪੀਐਲ) ਨਾਲ 800 ਮੇਗਾਵਾਟ ਬਿਜਲੀ ਦੀ ਖਰੀਦ ਲਈ ਸਮਝੌਤਾ ਮੈਮੋ 'ਤੇ ਹਸਤਾਖਰ ਕੀਤੇ ਹਨ। ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦੀ ਮੌਜੂਦਗੀ ਵਿਚ ਹਰਿਆਣਾ ਵੱਲੋਂ ਉੱਤਰ ਹਰਿਆਣਾ ਬਿਜਲੀ ਵੰਡ ਨਿਗਮ ਦੇ ਪ੍ਰਬੰਧ ਨਿਦੇਸ਼ਕ ਡਾ. ਸਾਕੇਤ ਕੁਮਾਰ ਅਤੇ ਕੌਲ ਇੰਡੀਆ ਲਿਮੀਟੇਡ ਵੱਲੋਂ ਦੇਬਾਸ਼ੀਸ਼ ਨੰਦਾ ਨੇ ਐਮਓਯੂ ਦਾ ਆਦਾਨ ਪ੍ਰਦਾਨ ਕੀਤਾ।
ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਅੱਜ ਇੱਥੇ ਪ੍ਰੈਸ ਕਾਨਫ੍ਰੈਂਸ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਕੌਲ ਇੰਡੀਆ ਲਿਮੀਟੇਡ ਦੀ ਸਹਾਇਕ ਕੰਪਨੀ ਮਹਾਨਦੀ ਕੋਲਫੀਲਡਸ ਲਿਮੀਅੇਡ (ਐਮਸੀਐਲ) ਵੱਲੋਂ ਉੜੀਸਾ ਵਿਚ 1600 ਮੇਗਾਵਾਟ ਦਾ ਸੁਪਰ ਕ੍ਰਿਟੀਕਲ ਥਰਮਲ ਪਾਵਰ ਪਲਾਂਟ ਲਗਾਇਆ ਜਾ ਰਿਹਾ ਹੈ। ਇਸ ਮੌਕੇ 'ਤੇ ਸਕੂਲ ਸਿਖਿਆ ਮੰਤਰੀ ਸ੍ਰੀ ਕੰਵਰ ਪਾਲ ਮੌਜੂਦ ਸਨ।
ਮੁੱਖ ਮੰਤਰੀ ਨੇ ਕਿਹਾ ਕਿ ਮਹਾਨਦੀ ਬੇਸਿਨ ਪਾਵਰ ਲਿਮੀਟੇਡ ਵੱਲੋਂ ਉੜੀਸਾ ਵਿਚ ਪ੍ਰਸਤਾਵਿਤ ਆਪਣੇ ਇਸ ਪਲਾਂਟ ਨਾਲ ਹਰਿਆਣਾ ਨੁੰ 800 ਮੇਗਾਵਾਟ ਬਿਜਲੀ ਦੇਣ ਦੀ ਪੇਸ਼ਕਸ਼ ਕੀਤੀ ਗਈ ਜਿਸ ਨੂੰ ਸਵੀਕਾਰ ਕਰਦੇ ਹੋਏ ਅੱਜ ਇਸ ਸਬੰਧ ਵਿਚ ਐਮਓਯੂ ਕੀਤਾ ਗਿਆ ਹੈ। ਉਨ੍ਹਾਂ ਨੇ ਦਸਿਆ ਕਿ ਇਸ ਪ੍ਰਸਤਾਵਿਤ ਬਿਜਲੀ ਖਰੀਦ ਦੇ ਲਈ ਏਕਲ ਮੁੱਲ (ਲੇਵਲਾਇਜਡ ਟੈਰਿਫ) 4 ਰੁਪਏ 46 ਪੈਸੇ ਪ੍ਰਤੀ ਯੂਨਿਟ ਨਿਰਧਾਰਿਤ ਕੀਤਾ ਗਿਆ ਹੈ।
ਉਨ੍ਹਾਂ ਨੇ ਕਿਹਾ ਕਿ ਸੂਬੇ ਵਿਚ ਬਿਜਲੀ ਉਪਲਬਧਤਾ ਵਧਾਉਣ ਲਈ ਸੂਬਾ ਸਰਕਾਰ ਯਮੁਨਾਨਗਰ ਵਿਚ ਵੀ 800 ਮੇਗਾਵਾਟ ਥਰਮਲ ਪਾਵਰ ਪਲਾਂਟ ਲਗਾਉਣ ਜਾ ਰਹੀ ਹੈ, ਇਸ ਦੇ ਲਈ ਟੈਂਡਰ ਕੀਤਾ ਜਾ ਚੁੱਕਾ ਹੈ। ਮੌਜੂਦਾ ਵਿਚ ਹਰਿਆਣਾ ਵਿਚ ਬਿਜਲੀ ਉਤਪਾਦਨ ਸਮਰੱਥਾ 2582 ਮੇਗਾਵਾਟ ਹੈ ਅਤੇ ਇਸ ਨਵੇਂ ਪਲਾਂਟ ਦੇ ਬਨਣ ਨਾਲ ਹਰਿਆਣਾ ਦੀ ਘਰੇਲੂ ਉਰਜਾ ਉਤਪਾਦਨ ਸਮਰੱਥਾ 3382 ਮੇਗਾਵਾਟ ਤਕ ਵੱਧ ਜਾਵੇਗੀ।
ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਪਿਛਲੇ ਸਾਢੇ 9 ਸਾਲਾਂ ਵਿਚ ਬਿਜਲੀ ਦੇ ਖੇਤਰ ਵਿਚ ਵਰਨਣਯੋਗ ਕੰਮ ਕੀਤੇ ਗਏ ਹਨ। ਸਾਲ 2014 ਸੂਬੇ ਵਿਚ ਬਿਜਲੀ ਦੀ ਮੰਗ 900 ਮੇਗਾਵਾਟ ਸੀ ਜੋ ਅੱਜ ਵੱਧ ਕੇ 14,000 ਮੇਗਾਵਾਟ ਹੋ ਗਈ ਹੈ। ਬਿਜਲੀ ਨਿਗਮਾਂ ਵੱਲੋਂ ਲਗਾਤਾਰ ਬਿਜਲੀ ਦੀ ਸਪਲਾਈ ਕੀਤੀ ਜਾ ਰਹੀ ਹੈ। ਹਾਈਡਰੋ ਅਤੇ ਸੋਲਰ ਪਾਵਰ ਨਾਲ ਵੀ ਬਿਜਲੀ ਖਰੀਦੀ ਜਾਂਦੀ ਹੈ ਅਤੇ ਹਰਿਆਣਾ ਬਿਜਲੀ ਦੇ ਮਾਮਲੇ ਵਿਚ ਆਤਮਨਿਰਭਰ ਹੈ।
ਉਨ੍ਹਾਂ ਨੇ ਕਿਹਾ ਕਿ ਘਰੇਲੂ ਬਿਜਲੀ ਸਪਲਾਈ ਦੇ ਮਾਮਲੇ ਵਿਚ ਹਰਿਆਣਾ ਨੇ ਵਰਨਣਯੋਗ ਉਪਲਬਧੀ ਹਾਸਲ ਕੀਤੀ ਹੈ ਅਤੇ ਅੱਜ ਲਗਭਗ 5800 ਪਿੰਡਾਂ ਵਿਚ 24 ਘੰਟੇ ਬਿਜਲੀ ਸਪਲਾਈ ਕੀਤੀ ਜਾ ਰਹੀ ਹੈ।
ਇਸ ਮੌਕੇ 'ਤੇ ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਵੀ ਉਮਾਸ਼ੰਕਰ, ਬਿਜਲੀ ਨਿਗਮਾਂ ਦੇ ਚੇਅਰਮੈਨ ਪੀ ਕੇ ਦਾਸ, ਸੇਵਾ ਵਿਭਾਗ ਦੇ ਕਮਿਸ਼ਨਰ ਅਤੇ ਸਕੱਤਰ ਪੰਕਜ ਅਗਰਵਾਲ, ਸ਼ਹਿਰੀ ਸਥਾਨਕ ਵਿਭਾਗ ਦੇ ਕਮਿਸ਼ਨਰ ਅਤੇ ਸਕੱਤਰ ਵਿਕਾਸ ਗੁਪਤਾ, ਮੁੱਖ ਮੰਤਰੀ ਦੀ ਵਧੀਕ ਪ੍ਰਧਾਨ ਸਕੱਤਰ ਸ੍ਰੀਮਤੀ ਆਸ਼ਿਮਾ ਬਰਾੜ, ਸੂਚਨਾ, ਲੋਕ ਸੰਪਰਕ, ਭਾਸ਼ਾ ਅਤੇ ਸਭਿਆਚਾਰਕ ਵਿਭਾਗ ਦੇ ਮਹਾਨਿਦੇਸ਼ਕ ਮਨਦੀਪ ਸਿੰਘ ਬਰਾੜ, ਉੱਤਰ ਹਰਿਾਣਾ ਬਿਜਲੀ ਵੰਡ ਨਿਗਮ ਦੇ ਪ੍ਰਬੰਧ ਨਿਦੇਸ਼ਕ ਡਾ. ਸਾਕੇਤ ਕੁਮਾਰ, ਹਰਿਆਣਾ ਕੌਸ਼ਲ ਰੁਜਗਾਰ ਨਿਗਮ ਦੇ ਮੁੱਖ ਕਾਰਜਕਾਰੀ ਅਧਿਕਾਰੀ ਅਮਿਤ ਖੱਤਰੀ, ਮੀਡੀਆ ਸਕੱਤਰ ਪ੍ਰਵੀਣ ਅੱਤਰੇ, ਚੀਫ ਮੀਡੀਆ ਕੋਰਡੀਨੇਟਰ ਸੁਦੇਸ਼ ਕਟਾਰਿਆ ਸਮੇਤ ਹੋਰ ਅਧਿਕਾਰੀ ਮੌਜੂਦ ਰਹੇ।