ਭੌਤਿਕ ਵਿਕਾਸ ਦੇ ਨਾਲ ਸੰਸਕਾਰਵਾਨ ਮਨੁੱਖ ਨਿਰਮਾਣ ਦੇ ਕੰਮ ਵਿਚ ਜੁਟੀ ਸੂਬਾ ਸਰਕਾਰ
2.80 ਕਰੋੜ ਜਨਤਾ ਮੇਰਾ ਪਰਿਵਾਰ - ਮਨੋਹਰ ਲਾਲ
ਪਾਰਟੀ ਦੀ ਮੈਂਬਰਸ਼ਿਪ ਗ੍ਰਹਿਣ ਕਰਨ ਵਾਲਿਆਂ ਨੂੰ ਦਿੱਤਾ ਜਾਵੇਗਾ ਪੂਰਾ ਮਾਨ-ਸਨਮਾਨ
ਚੰਡੀਗੜ੍ਹ, 12 ਫਰਵਰੀ - ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਸੂਬਾ ਸਰਕਾਰ ਦੇ ਲਈ ਗਰੀਬ ਦਾ ਅਧਿਕਾਰੀ ਸੱਭ ਤੋਂ ਪਹਿਲਾਂ ਹੈ। ਸਰਕਾਰ ਨੇ ਪਰਿਵਾਰ ਪਹਿਚਾਣ ਪੱਤਾ ਰਾਹੀਂ ਗਰੀਬ ਪਰਿਵਾਰਾਂ ਦੀ ਪਹਿਚਾਣ ਕੀਤੀ ਹੈ ਅਤੇ ਸੂਬੇ ਦੀ 2.80 ਕਰੋੜ ਜਨਤਾ ਮੇਰਾ ਪਰਿਵਾਰ ਹੈ, ਸੂਬਾਵਾਸੀਆਂ ਦੀ ਹਰ ਤਕਲੀਫ ਦਾ ਹੱਲ ਸਰਕਾਰ ਵੱਲੋਂ ਕੀਤਾ ਜਾਵੇਗਾ। ਰਾਜ ਸਰਕਾਰ ਸੂਬੇ ਵਿਚ ਭੌਤਿਕ ਵਿਕਾਸ ਦੇ ਨਾਲ-ਨਾਲ ਸੰਸਕਾਰਵਾਨ ਮਨੁੱਖ ਨਿਰਮਾਣ ਦੀ ਦਿਸ਼ਾ ਵਿਚ ਕੰਮ ਕਰ ਰਹੀ ਹੈ।
ਸ੍ਰੀ ਮਨੋਹਰ ਲਾਲ ਜਿਲ੍ਹਾ ਰੋਹਤਕ ਵਿਚ ਪ੍ਰਬੰਧਿਤ ਇਕ ਪ੍ਰੋਗ੍ਰਾਮ ਵਿਚ ਬੋਲ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਸਾਡੀ ਸਰਕਾਰ ਨੇ ਸੂਬੇ ਵਿਚ ਪੁਰਾਣੀ ਵਿਵਸਥਾਵਾਂ ਨੁੰ ਬਦਲਿਆ ਹੈ। ਜਨ ਹਿਤੇਸ਼ੀ ਕੰਮਾਂ ਨੁੰ ਸਮੇਂਬੱਧ ਢੰਗ ਨਾਲ ਕਰਨ ਲਈ ਕੁੱਝ ਸ਼ਕਤੀਆਂ ਵਿਭਾਗਾਂ ਨੂੰ ਸੌਂਪੀਆਂ ਗਈਆਂ ਹਨ ਅਤੇ ਪਾਰਦਰਸ਼ੀ ਪ੍ਰਣਾਲੀ ਬਣਾਈ ਗਈ ਹੈ। ਰਾਜ ਸਰਕਾਰ ਹਰਿਆਣਾ ਇਕ-ਹਰਿਆਣਵੀਂ ਇਕ ਦੇ ਮੂਲ ਮੰਤਰ ਦੇ ਤਹਿਤ ਕੰਮ ਕਰ ਰਹੀ ਹੈ ਅਤੇ ਉਨ੍ਹਾਂ ਦੇ ਲਈ ਸਾਰੇ ਸੂਬਾਵਾਸੀ ਇਕ ਸਮਾਨ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਜੱਦੀ ਘਰ ਨੂੰ ਈ-ਲਾਇਬ੍ਰੇਰੀ ਬਨਾਉਣ ਲਈ ਸਮਾਜ ਨੂੰ ਦਾਨ ਵਿਚ ਦਿੱਤਾ ਹੈ ਅਤੇ ਆਪਣੇ ਹਿੱਸੇ ਦੀ ਤਿੰਨ ਏਕੜ ਭੂਮੀ ਵਿੱਚੋਂ ਇਕ ਏਕੜ ਭੂਮੀ ਵੀ ਦਾਨ ਵਿਚ ਦੇ ਦਿੱਤੀ ਹੈ। ਸਰਕਾਰ ਵੱਲੋਂ ਸੂਬੇ ਵਿਚ ਇਕ ਹਜਾਰ ਈ-ਲਾਇਬ੍ਰੇਰੀ ਸਥਾਪਿਤ ਕੀਤੀਆਂ ਗਈਆਂ ਹਨ ਅਤੇ ਨੌਜੁਆਨਾਂ ਨੂੰ ਸਹੂਲਤ ਪ੍ਰਦਾਨ ਕਰਨ ਲਈ ਹਰ ਪਿੰਡ ਵਿਚ ਈ-ਲਾਇਬ੍ਰੇਰੀ ਸਥਾਪਿਤ ਕੀਤੀ ਜਾ ਰਹੀ ਹੈ। ਬਿਨ੍ਹਾਂ ਪਰਚੀ-ਖਰਚੀ ਅਤੇ ਮੈਰਿਟ ਦੇ ਆਧਾਰ 'ਤੇ ਨੌਕਰੀ ਦੇਣ ਦੀ ਸੂਬਾ ਸਰਕਾਰ ਦੀ ਨੀਤੀ ਨਾਲ ਨੌਜੁਆਨਾਂ ਦਾ ਹੁਣ ਪੜਾਈ ਵਿਚ ਭਰੋਸਾ ਬਹਾਲ ਹੋਇਆ ਹੈ।
ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਸਾਲ 2014 ਦੇ ਬਾਅਦ ਦੇਸ਼ ਤੇ ਸੂਬੇ ਵਿਚ ਸ਼ਾਸਨ ਵਿਵਸਥਾ ਵਿਚ ਵਿਆਪਕ ਬਦਲਾਅ ਆਇਆ ਹੈ। ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਭਾਰਤ ਆਉਣ ਵਾਲੇ 5 ਸਾਲ ਵਿਚ ਵਿਸ਼ਵ ਦੀ ਤੀਜੀ ਵੱਡੀ ਆਰਥਕ ਮਹਾਸ਼ਕਤੀ ਬਣ ਕੇ ਉਭਰੇਗਾ। ਪ੍ਰਧਾਨ ਮੰਤਰੀ ਨੇ ਪੁਰਾਣੀ ਵਿਚਾਰਧਾਰਾ ਨੁੰ ਬਦਲਦੇ ਹੋਏ ਚੰਗੇ ਕੰਮ ਦਾ ਸਮਰਥਨ ਅਤੇ ਗਲਤ ਕੰਮ ਦਾ ਵਿਰੋਧ ਕਰਨ ਦੀ ਵਿਚਾਰਧੀਨ ਨੂੰ ਅਪਣਾਇਆ ਹੈ। ਕਦੀ ਸ੍ਰੀ ਨਰੇਂਦਰ ਮੋਦੀ ਨੂੰ ਵੀਜਾ ਨਾ ਦੇਣ ਵਾਲਾ ਅਮੇਰਿਕਾ ਖੁਦ ਹੁਣ ਨਰੇਂਦਰ ਮੋਦੀ ਦਾ ਮੁਰੀਦ ਬਣ ਗਿਆ ਹੈ ਅਤੇ ਰੂਸ ਅਤੇ ਯੂਕੇ੍ਰਨ ਵੀ ਅੱਜ ਭਾਂਰਤ ਵੱਲ ਦੇਖ ਰਹੇ ਹਨ। ਰੂਸ-ਯੂਕੇ੍ਰਨ ਯੁੱਧ ਵਿਚ ਫਸੇ ਭਾਰਤੀਆਂ ਨੁੰ 24 ਘੰਟੇ ਦਾ ਯੁੱਧ ਵਿਰਾਮ ਕਰਵਾ ਕੇ ਹਜਾਰਾਂ ਭਾਂਰਤੀਆਂ ਨੁੰ ਸੁਰੱਖਿਅਤ ਭਾਰਤ ਲਿਆਇਆ ਗਿਆ। ਇਹ ਨਵੇਂ ਭਾਰਤ ਦੀ ਤਾਕਤ ਹੈ। ਅੱਜ ਵਿਸ਼ਵ ਵਿਚ ਭਾਰਤ ਦਾ ਮਾਣ ਵਧਿਆ ਹੈ ਅਤੇ ਵਿਦੇਸ਼ਾਂ ਵਿਚ ਭਾਰਤੀਆਂ ਨੂੰ ਸਨਮਾਨ ਦੀ ਦ੍ਰਿਸ਼ਟੀ ਨਾਲ ਦੇਖਿਆ ਜਾਂਦਾ ਹੈ। ਪਿਛਲੇ 22 ਜਨਵਰੀ ਨੁੰ ਅਯੋਧਿਆ ਵਿਚ ਸ਼ਾਨਦਾਰ ਸ੍ਰੀ ਰਾਮ ਮੰਦਿਰ ਵਿਚ ਸ੍ਰੀ ਰਾਮ ਦੀ ਪ੍ਰਾਣ ਪ੍ਰਤਿਸ਼ਠਾ ਤੋਂ ਰਾਮ ਰਾਜ ਦੀ ਕਲਪਣਾ ਸਾਕਾਰ ਹੋਈ ਹੈ।
ਉਨ੍ਹਾਂ ਨੇ ਕਿਹਾ ਕਿ ਹਰਿਆਣਾ ਵਿਚ 2014 ਤੋਂ ਪਹਿਲਾਂ ਸੀਐਲਯੂ ਅਤੇ ਲਾਇਸੈਂਸ ਦੇ ਨਾਂਅ 'ਤੇ ਧੰਧੇ ਚੱਲਦੇ ਸਨ। ਹੁਣ ਇੰਨ੍ਹਾਂ ਸਾਰਿਆਂ ਦੇ ਅਧਿਕਾਰ ਸਬੰਧਿਤ ਵਿਭਾਗ ਨੁੰ ਸੌਂਪ ਦਿੱਤੇ ਗਏ ਹਨ। ਉਨ੍ਹਾਂ ਨੇ ਅੱਜ ਦੇ ਪ੍ਰੋਗ੍ਰਾਮ ਨੁੰ ਇਤਿਹਾਸਕ ਦੱਸਦੇ ਹੋਏ ਭਾਜਪਾ ਪਾਰਟੀ ਵਿਚ ਸ਼ਾਮਿਲ ਹੋਣ ਵਾਲੇ ਸਾਬਕਾ ਮੰਤਰੀ ਸ੍ਰੀ ਕ੍ਰਿਸ਼ਣ ਮੂਰਤੀ ਹੁਡਾ, ਵਿਧਾਨਸਭਾ ਦੇ ਸਾਬਕਾ ਡਿਪਟੀ ਸਪੀਕਰ ਸ੍ਰੀ ਆਜਾਦ ਮੋਹਮਦ, ਸਾਬਕਾ ਕਬੱਡੀ ਕਪਤਾਨ ਦੀਪਕ ਹੁਡਾ, ਬਾਕਸਰ ਸਵੀਟੀ ਬੂਰਾ ਸਮੇਤ ਹਜਾਰਾਂ ਸਮਰਥਕਾਂ ਦਾ ਖੁੱਲੇ ਦਿਨ ਨਾਲ ਸਵਾਗਤ ਕੀਤਾ। ਉਨ੍ਹਾਂ ਨੇ ਸੂਬੇ ਦੇ ਕਿਸਾਨਾਂ , ਜਵਾਨਾਂ ਤੇ ਪਹਿਲਵਾਨਾਂ ਦੇ ਯੋਗਦਾਨ ਦੀ ਵੀ ਸ਼ਲਾਘਾ ਕੀਤੀ।