'ਆਪ' ਤੇ ਕਾਂਗਰਸ ਦੀਆਂ 8 ਵੋਟਾਂ ਰੱਦ, ਭਾਜਪਾ ਦੀਆਂ ਸਾਰੀਆਂ ਸਹੀ
ਚੰਡੀਗੜ੍ਹ, 30 ਜਨਵਰੀ, ਦੇਸ਼ ਕਲਿੱਕ ਬਿਓਰੋ :
ਚੰਡੀਗੜ੍ਹ ਨਗਰ ਨਿਗਮ ਦੇ ਮੇਅਰ ਦੀ ਹੋਈ ਚੋਣ ਵਿੱਚ ਭਾਜਪਾ ਦੀ ਜਿੱਤ ਤੋਂ ਬਾਅਦ ਆਮ ਆਦਮੀ ਪਾਰਟੀ ਅਤੇ ਕਾਂਗਰਸ ਨੇ ਚੋਣ ਵਿੱਚ ਹੋਈ ਧੱਕੇਸ਼ਾਹੀ ਵਿਰੁੱਧ ਹਾਈਕੋਰਟ ਜਾਣਗੇ। ਕਾਂਗਰਸ ਕੌਂਸਲਰ ਗੁਰਬਖਸ਼ ਰਾਵਤ ਨੇ ਕਿਹਾ ਕਿ ਉਹ ਇਸ ਚੋਣ ਨੂੰ ਨਹੀਂ ਮੰਨਦੇ। ਉਨ੍ਹਾਂ ਕਿਹਾ ਕਿ ਸਾਂਝੀ ਨੀਤੀ ਬਣਾਈ ਜਾਵੇਗੀ, ਉਸ ਤੋਂ ਬਾਅਦ ਅਗਲਾ ਐਲਾਨ ਕੀਤਾ ਜਾਵੇਗਾ। ਦੂਜੇ ਪਾਸੇ 'ਆਪ' ਤੇ ਕਾਂਗਰਸ ਦੇ ਕੌਂਸਲਰਾਂ ਨੇ ਕਿਹਾ ਕਿ ਉਹ ਹਾਈਕੋਰਟ ਜਾਣਗੇ।
'ਆਪ' ਅਤੇ ਕਾਂਗਰਸ ਦੀਆਂ 20 ਵੋਟਾਂ ਵਿਚੋਂ 12 ਵੋਟਾਂ ਹੀ ਸਹੀ ਹੋਈਆਂ, ਜਦੋਂ ਕਿ 8 ਵੋਟਾਂ ਰੱਦ ਹੋਈਆਂ। ਦੂਜੇ ਪਾਸੇ ਭਾਜਪਾ ਦੀਆਂ 14 ਕੌਂਸਲਰ, ਅਤੇ ਇਕ ਐਮਪੀ ਦੀ ਵੋਟ ਸਹੀ ਹੋਈ। ਜਦੋਂ ਕਿ ਇਕ ਹੋਰ ਵੋਟ ਭਾਜਪਾ ਉਮੀਦਵਾਰ ਨੂੰ ਮਿਲੀ ਹੈ।
ਵਾਰਡ ਨੰਬਰ 23 ਤੋਂ ਕੌਂਸਲਰ ਪ੍ਰੇਮ ਲੱਤਾ ਨੇ ਕਿਹਾ ਕਿ ਉਹ ਹਾਈਕੋਰਟ ਜਾਣਗੇ। ਉਨ੍ਹਾਂ ਭਾਜਪਾ ਉਤੇ ਗੰਭੀਰ ਵੀ ਦੋਸ਼ ਲਗਾਏ ਹਨ।