ਹਰਦੇਵ ਚੌਹਾਨ
ਚੰਡੀਗੜ੍ਹ, 21 ਸਤੰਬਰ
ਸਿੰਗਲ ਫਲੋਰ ਰੈਸਟੋਰੈਂਟ ਅਤੇ ਕਲੱਬ, 'ਦਿ ਬਰੂ ਬੈਰਲਜ਼' ਫੇਜ਼ 5, ਮੋਹਾਲੀ ਵਿੱਚ ਅਦਾਕਾਰਾ ਅੰਜਲੀ ਅਰੋੜਾ ਅਤੇ ਗਾਇਕ ਗੁਰਮਨ ਮਾਨ ਨੇ ਖੂਬ ਰੰਗ ਜਮਾਇਆ । ਉਹ ਇੱਥੇ ਆਪਣਾ ਨਵਾਂ ਗੀਤ ਲਾਂਚ ਕਰਨ ਲਈ ਆਏ । ਮਾਨ ਨੇ ਆਪਣਾ ਪਿਆਰਾ ਗੀਤ 'ਗੰਗਾਜਲ' ਵਿਸ਼ੇਸ਼ ਤੌਰ 'ਤੇ 'ਦਿ ਬਰੂ ਬੈਰਲਜ਼' ਸਰੋਤਿਆਂ ਲਈ ਪੇਸ਼ ਕੀਤਾ।
ਇਸ ਮੌਕੇ 'ਤੇ ਬੋਲਦਿਆਂ, ਦਿ ਬਰੂ ਬੈਰਲਜ਼ ਦੇ ਇਲੈਕਟਰੀਕਲ ਇੰਜੀਨੀਅਰ ਤੇ ਡਾਇਰੈਕਟਰ ਗੁਰਮੀਤ ਸਿੰਘ ਨੇ ਕਿਹਾ, "ਮੋਹਾਲੀ ਦਿਲਦਾਰ ਲੋਕਾਂ ਦਾ ਘਰ ਹੈ। ਪੰਜਾਬ, ਨਾਚ, ਗੀਤ ਅਤੇ ਭੋਜਨ ਲਈ ਜਾਣਿਆ ਜਾਂਦਾ ਹੈ। ਅਸੀਂ ਵੀ ਇੱਥੇ ਆਪਣੇ 'ਦਿ ਬਰੂ ਬੈਰਲਜ਼' ਮਹਿਮਾਨਾਂ, ਨੌਜਵਾਨਾਂ ਅਤੇ ਪਰਿਵਾਰਾਂ ਲਈ ਇੰਡੀਅਨ ਅਤੇ ਕੌਨਟੀਨੈਂਟਲ ਪਕਵਾਨਾਂ ਦੇ ਨਾਲ, ਨਾਲ ਮਿਊਜ਼ਿਕ ਅਤੇ ਮਨੋਰੰਜਨ ਦਾ ਵੀ ਧਿਆਨ ਰੱਖਦੇ ਹਾਂ। ਇਥੇ ਆਫਿਸ ਪਾਰਟੀ, ਗੈੱਟ ਟੂ ਗੈਦਰਤੇ ਕਿਟੀ ਪਾਰਟੀ ਆਦਿ 'ਤੇ ਮਨੋਰੰਜਨ ਅਤੇ ਲਜੀਜ ਖਾਣੇ ਪੇਸ਼ ਕੀਤੇ ਜਾਂਦੇ ਹਨ। ਮਹਿਮਾਨਾਂ ਦੀ ਮੰਗ 'ਤੇ ਮੁਹਾਲੀ ਵਿੱਚ ਅਸੀਂ ਤਿੰਨ ਹੋਰ 'ਦਿ ਬਰੂ ਬੈਰਲਜ਼' ਰੈਸਟੋਰੈਂਟ ਖੋਲ੍ਹਣ ਜਾ ਰਹੇ ਹਾਂ।