ਚੰਡੀਗੜ੍ਹ, 28 ਜਨਵਰੀ - ਦੇਸ਼ ਕਲਿੱਕ ਬਿਓਰੋ
ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਹੈ ਕਿ ਹਰਿਆਣਾ ਦੇ ਹਰ ਜਿਲੇ ਵਿਚ ਬਜੁਰਗਾਂ ਦੇ ਲਈ ਬਜੁਰਗ ਸੇਵਾ ਆਸ਼ਰਮ ਖੋਲੇ ਜਾਣਗੇ ਜਿਨ੍ਹਾਂ ਵਿਚ 50-50 ਬਜੁਰਗਾਂ ਦੇ ਰਹਿਣ ਦੀ ਵਿਵਸਥਾ ਹੋਵੇਗੀ। ਕਰਨਾਲ ਵਿਚ ਤਿੰਨ ਮਹੀਨੇ ਵਿਚ ਸਿਟੀ ਈ-ਬੱਸ ਸੇਵਾ ਸ਼ੁਰੂ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਗਰੀਬਾਂ ਨੁੰ ਮੁੱਖ ਮੰਤਰੀ ਆਵਾਸ ਯੋਜਨਾ ਤਹਿਤ ਸੂਬੇ ਵਿਚ ਪਹਿਲੇ ਪੜਾਅ ਵਿਚ 50 ਹਜਾਰ ਪਲਾਟ ਦਿੱਤੇ ਜਾਣਗੇ। ਬਿਨੈ ਦੇ ਲਈ ਦੋ ਦਿਨ ਬਾਅਦ ਪੋਰਟਲ ਖੋਲ ਦਿੱਤਾ ਜਾਵੇਗਾ।
ਮੁੱਖ ਮੰਤਰੀ ਅੱਜ ਕਰਨਾਲ ਦੇ ਮਾਡਲ ਟਾਉਨ ਵਾਰਡ 11 ਵਿਚ ਜਨਸੰਵਾਦ ਪ੍ਰੋਗ੍ਰਾਮ ਵਿਚ ਬਤੌਰ ਮੁੱਖ ਮਹਿਮਾਨ ਸੰਬੋਧਿਤ ਕਰ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਨਵੇਂ ਖੋਲੇ ਜਾਣ ਵਾਲੇ ਬਜੁਰਗ ਸੇਵਾ ਆਸ਼ਰਮਾਂ ਵਿਚ ਗਰੀਬਾਂ ਦੇ ਰਹਿਣ ਅਤੇ ਅਤੇ ਖਾਣ-ਪੀਣ ਦੀ ਵਿਵਸਥਾ ਹੋਵੇਗੀ। ਸਾਧਨ ਸਪੰਨ ਬਜੁਰਗ ਵੀ ਜੇਕਰ ਆਸ਼ਰਮਾਂ ਵਿਚ ਰਹਿਣਾ ਚਾਹੇ ਤਾਂ, ਉਸ ਦੇ ਲਈ ਉਨ੍ਹਾਂ ਨੇ ਰਕਮ ਦਾ ਅੰਸ਼ਦਾਨ ਕਰਨਾ ਹੋਵੇਗਾ। ਉਲ੍ਹਾਂ ਨੇ ਕਿਹਾ ਕਿ ਕਰਨਾਲ ਵਿਚ ਤਿੰਨ ਮਹੀਨੇ ਬਾਅਦ ਸਿਟੀ ਈ-ਬੱਸ ਸੇਵਾ ਸ਼ੁਰੂ ਕੀਤੀ ਜਾਵੇਗੀ। ਪਾਣੀਪਤ ਵਿਚ ਇਸ ਦੀ ਸ਼ੁਰੂਆਤ ਅੱਜ ਕੀਤੀ ਗਈ ਹੈ। ਯਮੁਨਾਨਗਰ ਵਿਚ ਇਹ ਸੇਵਾ ਸੋਮਵਾਰ ਤੋਂ ਸ਼ੁਰੂ ਕੀਤੀ ਜਾਵੇਗੀ।
ਮੁੱਖ ਮੰਤਰੀ ਨੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਇਸ ਗੱਲ ਲਈ ਧੰਨਵਾਦੀ ਹਨ ਕਿ ਉਨ੍ਹਾਂ ਨੇ ਕੋਰੋਨਾ ਮਹਾਮਾਰੀ ਨੂੰ ਚਨੌਤੀ ਵਜੋ ਲੈਂਦੇ ਹੋਏ ਵਿਗਿਆਨਕਾਂ ਨਾਲ ਮਿਲ ਕੇ ਘੱਟ ਸਮੇਂ ਵਿਚ 2 ਵੈਕਸਿਨ ਤਿਆਰ ਕਰਾਈ ਅਤੇ ਜਨਤਾ ਨੂੰ ਫਰੀ ਉਪਲਬਧ ਕਰਾਈ। ਹੋਰ ਦੇਸ਼ਾਂ ਵਿਚ ਵੀ ਵੈਕਸਿਨ ਪਹੁੰਚਾਈ ਗਈ। ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਕੋਰੋਨਾ ੰਨੂੰ ਖਤਮ ਹੋਣ ਦੇ ਬਾਅਦ ਤੀਜੇ ਸਾਲ ਵਿਚ ਸੂਬਾ ਸਰਕਾਰ ਨੇ ਵਿਕਾਸ ਨੂੰ ਗਤੀ ਦੇਣ ਲਈ ਸਖਤ ਮਿਹਨਤ ਕੀਤੀ, ਜਿਸ ਦੇ ਨਤੀਜੇ ਹੁਣ ਮਿਲਣ ਲੱਗੇ ਹਨ। ਹੁਣ ਘਰ ਬੈਠੇ ਲੋਕਾਂ ਤਕ ਕੇਂਦਰ ਅਤੇ ਸੂਬਾ ਸਰਕਾਰ ਦੀ ਭਲਾਈਕਾਰੀ ਯੋਜਨਾਵਾਂ ਦਾ ਲਾਭ ਪਹੁੰਚਾਇਆ ਜਾ ਰਿਹਾ ਹੈ। ਆਯੂਸ਼ਮਾਨ ਦੇ ਨਾਲ ਚਿਰਾਯੂ ਹਰਿਆਣਾ ਯੋਜਲਾ ਨੂੰ ਜੋੜਿਆ ਗਿਆ ਹੈ। ਪਹਿਲਾਂ ਆਯੂਸ਼ਮਾਨ ਯੋਜਨਾ ਦੇ ਲਈ ਸਾਢੇ 15 ਲੱਖ ਲੋਕ ਯੋਗ ਸਨ। ਹੁਣ ਇੰਨ੍ਹਾਂ ਦੀ ਗਿਣਤੀ ਵੱਧ ਕੇ 35 ਲੱਖ ਹੋ ਗਈ ਹੈ। ਗਰੀਬਾਂ ਦੀ ਆਮਦਨ ਸੀਮਾ ਨੂੰ 1.20 ਲੱਖ ਤੋਂ ਵਧਾ ਕੇ 1.80 ਲੱਖ ਰੁਪਏ ਕੀਤਾ ਗਿਆ ਹੈ। ਉਨ੍ਹਾਂ ਨੇ ਦਸਿਆ ਕਿ ਜਿਲ੍ਹਾ ਵਿਚ ਇਕ ਲੱਖ 34 ਹਜਾਰ ਲੋਕਾਂ ਨੇ ਆਯੂਸ਼ਮਾਨ ਕਾਰਡ ਦੇ ਲਈ ਬਿਨੈ ਕੀਤਾ, ਜਦੋਂ ਕਿ 92 ਹਜਾਰ ਮੰਜੂਰ ਹੋ ਚੁੱਕੇ ਹਨ। ਬਾਕੀ ਜਲਦੀ ਬਣਾਏ ਜਾਣਗੇ। ਕਰਨਾਲ ਜਿਲ੍ਹੇ ਵਿਚ 4800 ਲੋਕਾਂ ਨੇ ਆਯੂਸ਼ਮਾਨ ਕਾਰਡ ਦਾ ਲਾਭ ਚੁਕਿਆ ਹੈ। ਇੰਨ੍ਹਾਂ ਦੇ ਇਲਾਜ ਤੇ 16 ਕਰੋੜ 55 ਲੱਖ ਰੁਪਏ ਸਰਕਾਰ ਨੇ ਖਰਚ ਕੀਤੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਆਮ ਆਦਮੀ ਦੀ ਚਿੰਤਾ ਹੈ। ਗਰੀਬਾਂ ਦੇ ਲਈ ਪ੍ਰਧਾਨ ਮੰਤਰੀ ਆਵਾਸ ਯੋਜਨਾ ਸ਼ੁਰੂ ਕੀਤੀ ਗਈ। ਗਰੀਬਾਂ ਨੂੰ ਮਕਾਨ ਦੀ ਮੁਰੰਮਤ ਦੀ ਰਕਮ ਵੀ 31 ਹਜਾਰ ਤੋਂ ਵਧਾ ਕੇ 80 ਹਜਾਰ ਰੁਪਏ ਕੀਤੀ ਗਈ ਹੈ।
ਇਸ ਮੌਕੇ 'ਤੇ ਮੁੱਖ ਮੰਤਰੀ ਨੇ ਉਨ੍ਹਾਂ 8 ਲੋਕਾਂ ਨੁੰ ਬੁਢਾਪਾ ਪੈਂਸ਼ਨ ਮੰਜੂਰ ਪ੍ਰਮਾਣ ਪੱਤਰ ਵੰਡੇ, ਜਿਨ੍ਹਾਂ ਦੀ ਅੱਜ ਪੈਂਸ਼ਨ ਬਣਾਈ ਗਈ। ਇਸ ਮੌਕੇ 'ਤੇ ਮੁੱਖ ਮੰਤਰੀ ਨੇ ਵੱਖ-ਵੱਖ ਵਰਗਾਂ ਦੇ ਲੋਕਾਂ ਦੀ ਸ਼ਿਕਾਇਤਾਂ ਨੂੰ ਸੁਣਿਆ ਅਤੇ ਸਬੰਧਿਤ ਅਧਿਕਾਰੀਆਂ ਨੂੰ ਉਨ੍ਹਾਂ ਦੇ ਹੱਲ ਦੇ ਨਿਰਦੇਸ਼ ਦਿੱਤੇ। ਦਿਆਨੰਦ ਕਲੋਨੀ ਨੂੰ ਨਿਯਮਤ ਕਰਨ ਦੀ ਮੰਗ 'ਤੇ ਸੀਐਮ ਨੇ ਨਗਰ ਨਿਗਮ ਕਮਿਸ਼ਨਰ ਨੂੰ ਫਿਜਿਬਿਲਿਟੀ ਜਾਂਚ ਕਰ ਕੇਸ ਸਰਕਾਰ ਨੂੰ ਭਿਜਵਾਉਣ ਦੇ ਲਈ ਕਿਹਾ।
ਇਸ ਮੌਕੇ 'ਤੇ ਸਾਬਕਾ ਮੇਅਰ ਰੇਣੂ ਬਾਲਾ ਗੁਪਤਾ, ਡਿਪਟੀ ਕਮਿਸ਼ਨਰ ਅਨੀਸ਼ ਯਾਦਵ ਅਤੇ ਐਸਪੀ ਸ਼ਸ਼ਾਂਕ ਕੁਮਾਰ ਸਾਵਲ ਆਦਿ ਮਾਣਯੋਗ ਲੋਕ ਮੌਜੂਦ ਰਹੇ।