ਚੰਡੀਗੜ੍ਹ: 25 ਜਨਵਰੀ, ਦੇਸ਼ ਕਲਿੱਕ ਬਿਓਰੋ
ਚੰਡੀਗੜ੍ਹ 'ਚ ਗਣਤੰਤਰ ਦਿਵਸ ਦੇ ਸਬੰਧ 'ਚ ਚੰਡੀਗੜ੍ਹ ਟਰੈਫਿਕ ਪੁਲਿਸ ਵੱਲੋਂ ਅਡਵਾਈਜ਼ਰੀ ਜਾਰੀ ਕੀਤੀ ਹੈ। ਪੁਲਿਸ ਵੱਲੋਂ ਕਈ ਰੂਟ ਡਾਇਵਰਟ ਕਰ ਦਿੱਤੇ ਜਾਣਗੇ। ਪੁਲਿਸ ਵਲੋਂ ਐਡਵਾਈਜ਼ਰੀ ਜਾਰੀ ਕਰਕੇ ਲੋਕਾਂ ਨੂੰ ਇਨ੍ਹਾਂ ਰਸਤਿਆਂ 'ਤੇ ਨਾ ਆਉਣ ਦੀ ਸਲਾਹ ਦਿੱਤੀ ਹੈ। ਪੁਲਿਸ ਵੱਲੋਂ ਸਵੇਰੇ 9:30 ਵਜੇ ਤੋਂ ਸਵੇਰੇ 10:15 ਵਜੇ ਤੱਕ ਇਨ੍ਹਾਂ ਰੂਟਾਂ 'ਤੇ ਟਰੈਫ਼ਿਕ ਨੂੰ ਡਾਇਵਰਟ ਕੀਤਾ ਜਾਵੇਗਾ। ਲੋਕਾਂ ਨੂੰ ਹੋਰ ਰਸਤਿਆਂ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਗਈ ਹੈ।
ਪੁਲਿਸ ਟ੍ਰੈਫਿਕ ਐਡਵਾਈਜ਼ਰੀ ਅਨੁਸਾਰ ਸੈਕਟਰ 16 ਤੋਂ 16-17 ਲਾਈਟ ਪੁਆਇੰਟ, ਸੈਕਟਰ 16/17/9/10 ਮਟਕਾ ਚੌਕ, ਸੈਕਟਰ 3/4/9/10 ਨਵਾਂ ਬੈਰੀਕੇਡ ਚੌਕ, ਸੈਕਟਰ 1/3 ਅਤੇ 4 ਚੌਕ ਪੁਰਾਣਾ ਬੈਰੀਕੇਡ ਚੌਕ, ਖੱਬੇ ਵਾਰ ਮੈਮੋਰੀਅਲ ਵੱਲ ਮੁੜੋ, ਵੋਗਨ ਵਿਲਾ ਗਾਰਡਨ, ਸੈਕਟਰ 3 ਤੋਂ ਵਾਰ ਮੈਮੋਰੀਅਲ ਤੋਂ ਬੋਗਨ ਵਿਲਾ ਗਾਰਡਨ ਸੈਕਟਰ 3 ਵੱਲ, ਪੁਰਾਣਾ ਬੈਰੀਕੇਡ ਚੌਕ, ਮਟਕਾ ਚੌਕ ਤੋਂ ਸੱਜਾ ਮੋੜ, ਸੈਕਟਰ 16-17 ਲਾਈਟ ਪੁਆਇੰਟ ਤੋਂ ਖੱਬੇ ਮੋੜ, ਸੈਕਟਰ 17 ਪਰੇਡ ਗਰਾਊਂਡ ਤੋਂ ਸੱਜੇ ਮੋੜ ਨੂੰ ਬੰਦ ਕਰ ਦਿੱਤਾ ਗਿਆ ਹੈ।