ਸਾਡੀ ਡਬਲ ਇੰਜਨ ਦੀ ਸਰਕਾਰ ਲਗਾਤਾਰ ਪ੍ਰਗਤੀ ਦੇ ਪੱਥ 'ਤੇ ਅੱਗੇ ਵੱਧ ਰਹੀ ਹੈ, ਭੌਤਿਕ ਵਿਕਾਸ ਦੇ ਨਾਲ ਈਜ ਆਫ ਲਿਵਿੰਗ ਦੀ ਦਿਸ਼ਾ ਵਿਚ ਕਰ ਰਹੀ ਕੰਮ - ਮਨੋਹਰ ਲਾਲ
22 ਜਨਵਰੀ, 2024 ਤੋਂ ਇਥੇ ਨਵੇਂ ਯੁੱਗ ਦੀ ਹੋਈ ਸ਼ੁਰੂਆਤ
ਪਿਛਲੇ ਸਾਢੇ 9 ਸਾਲਾਂ ਵਿਚ ਸੂਬੇ ਵਿਚ 40 ਹਜਾਰ ਕਿਲੋਮੀਟਰ ਸੜਕਾਂ ਦਾ ਜਾਲ ਵਿਛਿਆ
ਬੇਰੁਜਗਾਰੀ 'ਤੇ ਵਿਰੋਧੀਆਂ ਵੱਲੋਂ ਬਿਆਨਬਾਜੀ ਸਿਰਫ ਰਾਜਨੀਤਿਮ ਪ੍ਰੋਪੇਗੇਂਡਾ - ਮਨੌਹਰ ਲਾਲ
ਚੰਡੀਗੜ੍ਹ, 24 ਜਨਵਰੀ - ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਸੂਬੇ ਦਾ ਇਕ ਸਮਾਨ ਵਿਕਾਸ ਯਕੀਨੀ ਕਰਨ ਦੀ ਆਪਣੀ ਪ੍ਰਤੀਬੱਧਤਾ ਨੁੰ ਦੋਹਰਾਉਂਦੇ ਹੋਏ ਅੱਜ ਇਕ ਵਾਰ ਫਿਰ ਸੂਬਾਵਾਸੀਆਂ ਨੂੰ ਵਿਕਾਸ ਪਰਿਯੋਜਨਾਵਾਂ ਦੀ ਸੌਗਾਤ ਦਿੱਤੀ ਹੈ। ਜਿਲ੍ਹਾ ਹਿਸਾਰ ਦੇ ਲਾਲਾ ਲਾਜਪੱਤ ਰਾਏ ਪਸ਼ੂ ਮੈਡੀਕਲ ਅਤੇ ਪਸ਼ੂ ਵਿਗਿਆਨ ਯੁਨੀਵਰਸਿਟੀ ਵਿਚ ਪ੍ਰਬੰਧਿਤ ਰਾਜ ਪੱਧਰੀ ਸਮਾਰੋਹ ਵਿਚ ਵੀਡੀਓ ਕਾਨਫ੍ਰੈਸਿੰਗ ਰਾਹੀਂ ਮੁੱਖ ਮੰਤਰੀ ਨੇ 2024 ਕਰੋੜ ਰੁਪਏ ਦੀ 153 ਪਰਿਯੋਜਨਾਵਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਕੀਤਾ। ਇੰਨ੍ਹਾਂ ਪਰਿਯੋਜਨਾਵਾਂ ਵਿਚ 686 ਕਰੋੜ ਰੁਪਏ ਦੀ ਲਾਗਤ ਦੀ 76 ਪਰਿਯੋਜਨਾਵਾਂ ਦਾ ਉਦਘਾਟਨ ਅਤੇ 133 ਕਰੋੜ ਰੁਪਏ ਦੀ ਲਾਗਤ ਦੀ 77 ਪਰਿਯੋਜਨਾਵਾਂ ਦਾ ਨੀਂਹ ਪੱਥਰ ਸ਼ਾਮਿਲ ਹੈ।
ਮੁੱਖ ਮੰਤਰੀ ਨੇ ਲਾਲਾ ਲਾਜਪੱਤ ਰਾਏ ਪਸ਼ੂ ਮੈਡੀਕਲ ਅਤੇ ਪਸ਼ੂ ਵਿਗਿਆਨ ਯੁਨੀਵਰਸਿਟੀ ਵਿਚ ਪ੍ਰਸਾਸ਼ਨਿਕ ਭਵਨ ਅਤੇ ਪਸ਼ੂ ਨਸਲ ਸੁਧਾਰ ਦੇ ਲਈ ਏਮਬਾਯੋ ਟ੍ਰਾਂਸਪਲਾਂਟ ਲੈਬ ਦਾ ਵੀ ਉਦਘਾਟਨ ਕੀਤਾ। ਸਮਾਰੋਹ ਨੁੰ ਸੰਬੋਧਿਤ ਕਰਦੇ ਹੋਏ ਸ੍ਰੀ ਮਨੌਹਰ ਲਾਲ ਨੇ ਕਿਹਾ ਕਿ ਅੱਜ ਦਾ ਦਿਨ ਹਰਿਆਣਾ ਦੀ ਪ੍ਰਗਤੀ ਦੇ ਲਈ ਬਹੁਤ ਮਹਤੱਵਪੂਰਨ ਦਿਨ ਹੈ। ਇਸ ਤੋਂ ਇਲਾਵਾ, ਮੁੱਖ ਮੰਤਰੀ ਨੇ ਸਾਂਕੇਤਿਕ ਰੂਪ ਨਾਲ 784 ਕਰੋੜ ਰੁਪਏ ਦੀ ਲਾਗਤ ਦੀ 10 ਵੱਡੀ ਪਰਿਯੋਜਨਾਵਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਿਆ। ਬਾਕੀ ਪਰਿਯੋਜਨਾਵਾਂ ਦਾ ਉਦਘਾਟਨ ਤੇ ਨੀਂਹ ਪੱਥਰ ਹੋਰ ਜਿਲ੍ਹਿਆਂ ਵਿਚ ਕੇਂਦਰੀ ਮੰਤਰੀ, ਹਰਿਆਣਾ ਕੈਬਨਿਟ ਮੰਤਰੀਆਂ, ਸਾਂਸਦਾਂ ਤੇ ਵਿਧਾਇਕਾਂ ਵੱਲੋਂ ਕੀਤਾ ਜਾਵੇਗਾ।
ਉਨ੍ਹਾਂ ਨੇ ਕਿਹਾ ਕਿ ਕਿਸੀ ਵੀ ਸੂਬੇ ਤੇ ਦੇਸ਼ ਦੀ ਅਰਥਵਿਵਸਥਾ ਇੰਫ੍ਰਾਸਟਕਚਰ 'ਤੇ ਨਿਰਭਰ ਹੁੰਦੀ ਹੈ ਅਤੇ ਸਾਡੀ ਸਰਕਾਰ ਲਗਾਤਾਰ ਸੂਬੇ ਵਿਚ ਇੰਫ੍ਰਾਸਟਕਚਰ ਨੂੰ ਮਜਬੂਤ ਕਰ ਰਹੀ ਹੈ, ਇਸ ਲਈ ਸਾਡੀ ਅਰਥਵਿਵਸਥਾ ਚੰਗੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਡਿਜੀਟਲ ਰਾਹੀਂ ਹੁਣ ਤਕ 7 ਵਾਰ ਪੂਰੇ ਸੂਬੇ ਵਿਚ ਵਿਕਾਸ ਪਰਿਯੋਜਨਾਵਾਂ ਦਾ ਉਦਘਾਟਨ ਤੇ ਨੀਂਹ ਪੱਥਰ ਰੱਖਿਆ ਗਿਆ ਹੈ, ਜਿਸ ਤੋਂ ਲਗਭਗ ਸਾਢੇ 15 ਹਜਾਰ ਕਰੋੜ ਰੁਪਏ ਦੀ ਲਾਗਤ ਦੀ 1459 ਪਰਿਯੋਜਨਾਵਾਂ ਜਨਤਾ ਨੂੰ ਸਮਰਪਿਤ ਕੀਤੀਆਂ ਗਈਆਂ। ਅੱਜ ਇਹ ਅੱਠਵਾਂ ਪ੍ਰੋਗ੍ਰਾਮ ਹੈ।
22 ਜਨਵਰੀ, 2024 ਵਿਚ ਇਕ ਨਵੇਂ ਯੁੱਗ ਦੀ ਹੋਈ ਸ਼ੁਰੂਆਤ
ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਸਾਡੀ ਸਰਕਾਰ ਭੌਤਿਕ ਵਿਕਾਸ ਦੇ ਨਾਲ-ਨਾਲ ਸਭਿਆਚਾਰਕ ਅਤੇ ਸਮਾਜਿਕ ਵਿਕਾਸ 'ਤੇ ਵੀ ਬਹੁਤ ਧਿਆਨ ਦੇ ਰਹੀ ਹੈ। ਉਨ੍ਹਾਂ ਨੇ ਕਿਹਾ ਕਿ 22 ਜਨਵਰੀ ਦਾ ਦਿਨ ਸਾਡੇ ਸਾਰਿਆਂ ਲਈ ਇਤਿਹਾਸਕ ਸੀ, ਜਦੋਂ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਰਾਮ ਮੰਦਿਰ ਪ੍ਰਾਣ ਪ੍ਰਤਿਸ਼ਠਾ ਦਾ ਸ਼ਾਨਦਾਰ ਪ੍ਰੋਗ੍ਰਾਮ ਕੀਤਾ। ਊਸ ਦਿਨ ਦੇਸ਼ ਵਿਚ ਖੁਸ਼ੀ ਦਾ ਮਾਹੌਲ ਸੀ ਅਤੇ ਪੂਰਾ ਦੇਸ਼ ਰਾਮਮਈ ਨਜਰ ਆਇਆ।
ਮੁੱਖ ਮੰਤਰੀ ਨੇ ਕਿਹਾ ਕਿ ਰਾਮ ਮੰਦਿਰ ਪ੍ਰਾਣ ਪ੍ਰਤਿਸ਼ਠਾ ਵਿਚ ਪਹਿਲਾਂ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ 11 ਦਿਨ ਦਾ ਉਪਵਾਸ ਕੀਤਾ, ਉਨ੍ਹਾਂ ਦੇ ਤਪੋਬਲ ਨਾਲ ਹੀ ਇਹ ਕਾਰਜ ਸੰਭਵ ਹੋ ਪਾਇਆ ਹੈ। 22 ਜਨਵਰੀ ਦੇ ਦਿਨ ਤੋਂ ਇਕ ਨਵੇਂ ਯੁੱਗ ਦੀ ਸ਼ੁਰੂਆਤ ਹੋਈ ਹੈ, ਜਿਸ ਤੋਂ ਲੋਕਾਂ ਵਿਚ ਨਵੀਂ ਉਰਜਾ ਅਤੇ ਉਤਸਾਹ ਦਾ ਸੰਚਾਰ ਹੋਇਆ ਹੈ ਅਤੇ ਨਵੀਂ ਆਸਾਂ ਤੇ ਖੁਸ਼ਹਾਲੀ ਦੇ ਨਾਲ ਅਸੀਂ ਅੱਗੇ ਵਧਾਂਗੇ।
ਬੇਰੁਜਗਾਰੀ 'ਤੇ ਵਿਰੋਧੀ ਵੱਲੋਂ ਬਿਆਨਬਾਜੀ ਸਿਰਫ ਰਾਜਨੀਤਿਕ ਪ੍ਰੋਪੇਗੇਂਡਾ
ਬੇਰੁਜਗਾਰੀ 'ਤੇ ਵਿਰੋਧੀ ਪੱਖ ਵੱਲੋਂ ਕੀਤੀ ਜਾ ਰਹੀ ਬਿਆਨਬਾਜੀ 'ਤੇ ਬੋਲਦੇ ਹੋਏ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਵਿਰੋਧੀ ਪੱਖ ਬੇਰੁਜਗਾਰੀ ਨੂੰ ਲੈ ਕੇ 35 ਫੀਸਦੀ ਤਕ ਦਾ ਆਂਕੜਾ ਬੋਲਦੇ ਹਨ, ਜਦੋਂ ਕਿ ਸਚਾਈ ਇਹ ਹੈ ਕਿ ਪਰਿਵਾਰ ਪਹਿਚਾਣ ਪੱਤਰ ਵਿਚ ਜਿਨ੍ਹਾਂ ਲੋਕਾਂ ਨੇ ਖੁਦ ਨੂੰ ਬੇਰੁਜਗਾਰ ਐਲਾਨ ਕੀਤਾ ਹੈ, ਅਜਿਹੇ ਸਿਰਫ 8.5 ਫੀਸਦੀ ਹਨ। ਪਰ ਵਿਰੋਧੀ ਪੱਖ ਵੱਲੋਂ 34-35 ਫੀਸਦੀ ਤਕ ਦੀ ਗੱਲ ਕਹਿਣਾ ਸਿਰਫ ਰਾਜਨੀਤਿਕ ਪ੍ਰੋਪੇਗੇਂਡਾ ਹੈ।
ਉਨ੍ਹਾਂ ਨੇ ਕਿਹਾ ਕਿ ਰਾਜ ਵਿਚ ਈਜ ਆਫ ਡੁਇੰਗ ਬਿਜਨੈਸ ਦੇ ਨਾਤੇ ਅਸੀਂ ਬਹੁਤ ਅੱਗੇ ਵੱਧ ਰਹੇ ਹਨ ਅਤੇ ਹਰਿਆਣਾ ਅੱਜ ਨਿਵੇਸ਼ ਦੇ ਮਾਮਲੇ ਵਿਚ ਪਸੰਦੀਦਾ ਸਥਾਨ ਬਣ ਗਿਆ ਹੈ। ਪਿਛਲੇ ਸਾਢੇ 9 ਸਾਲ ਵਿਚ 30 ਲੱਖ ਲੋਕਾਂ ਦਾ ਰੁਜਗਾਰ ਉਪਲਬਧ ਕਰਵਾਇਆ ਗਿਆ ਹੈ। ਇਸ ਤੋਂ ਇਲਾਵਾ, ਲੋਕਾਂ ਨੂੰ ਸਵੈਰੁਜਗਾਰ ਸ਼ੁਰੂ ਕਰਨ ਦੇ ਲਈ ਬੈਂਕਾਂ ਵਿਚ ਕਰਜਾ ਵੀ ਉਪਲਬਧ ਕਰਵਾਇਆ ਗਿਆ ਹੈ।
ਹਰ ਖੇਤਰ ਵਿਚ ਇਕ ਸਮਾਨ ਵਿਕਾਸ ਕੀਤਾ ਯਕੀਨੀ
ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਸਾਲ 2014 ਵਿਚ ਅਸੀਂ ਹਰਿਆਣਾ ਇਕ-ਹਰਿਆਣਵੀਂ ਇਕ ਦੇ ਨਾਤੇ ਨਾਲ -ੲਕ ਸਮਾਨ ਵਿਕਾਸ ਯਕੀਨੀ ਕਰਨ ਦਾ ਸੰਕਲਪ ਲਿਆ। ਕਿਸੇ ਵਿਸ਼ੇਸ਼ ਜਿਲ੍ਹਾ ਜਾਂ ਇਲਾਕੇ ਦੀ ਥਾਂ ਹਰ ਖੇਤਰ ਵਿਚ ਵਿਕਾਸ ਦੇ ਕੰਮ ਕਰਵਾਏ ਗਏ। ਹਰ ਖੇਤਰ ਵਿਚ ਉਨ੍ਹਾਂ ਦੀ ਮੰਗ ਅਤੇ ਮੈਪਿੰਗ ਦੇ ਆਧਾਰ 'ਤੇ ਜਰੂਰਤ ਅਨੁਸਾਰ ਕੰਮ ਕਰਵਾਏ ਗਏ ਹਨ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ 20 ਕਿਲੋਮੀਟਰ ਦੇ ਘੇਰੇ ਵਿਚ ਇਕ ਕਾਲਜ ਸਥਾਪਿਤ ਕੀਤਾ ਹੈ ਅਤੇ ਇਸ ਤਰ੍ਹਾ ਕੁੱਲ 70 ਨਵੇਂ ਕਾਲਜ ਖੋਲੇ ਗਏ ਹਨ। ਇੰਨ੍ਹਾਂ ਹੀ ਨਹੀਂ, ਹੁਣ ਰਾਜ ਸਰਕਾਰ ਖੇਡ ਸਹੂਲਤਾਂ ਦੀ ਮੈਪਿੰਗ ਕਰਵਾ ਕੇ ਜਰੂਰਤ ਅਨੁਸਾਰ ਅਤੇ ਖੇਡ ਰੂਚੀਆਂ ਦੇ ਆਧਾਰ 'ਤੇ ਖੇਡ ਸਹੂਲਤਾਂ ਵਿਕਸਿਤ ਕਰੇਗੀ। ਹੁਣ ਤਕ ਅਜਿਹੇ 307 ਪਿੰਡ ਹਨ, ਜਿੱਥੇ 10 ਕਿਲੋਮੀਟਰ ਦੇ ਘੇਰੇ ਵਿਚ ਕੋਈ ਖੇਡ ਸਹੂਲਤ ਨਹੀਂ ਹੈ, ਉੱਥੇ ਵੀ ਇਸ ਸਾਲ ਵਿਚ ਕਾਰਜ ਸ਼ੁਰੂ ਹੋ ਜਾਣਗੇ।
ਉ੍ਹਾਂ ਨੇ ਕਿਹਾ ਕਿ ਸਾਡੀ ਸਰਕਾਰ ਨੇ ਵਿਵਸਥਾ ਬਦਲਣ ਦੇ ਅਨੇਕ ਕੰਮ ਕੀਤੇ ਹਨ। ਭਰਤੀਆਂ ਤੇ ਟ੍ਰਾਂਸਫਰ ਦੇ ਸਿਸਟਮ ਵਿਚ ਵੱਡਾ ਬਦਲਾਅ ਕਰ ਕੇ ਪਾਰਦਰਸ਼ਿਤਾ ਲਿਆ ਕੇ ਭ੍ਰਿਸ਼ਟਾਚਾਰ ਨੂੰ ਖਤਮ ਕੀਤਾ ਹੈ। ਸਰਕਾਰ ਨੇ ਅਜਿਹੀ ਵਿਵਸਥਾਵਾਂ ਕੀਤੀਆਂ ਹਨ ਕਿ ਅੱਜ ਯੋਜਨਾਵਾਂ ਤੇ ਸਹੂਲਤਾਂ ਦਾ ਲਾਭ ਲੋਕਾਂ ਨੂੰ ਉਨ੍ਹਾਂ ਦੇ ਘਰਾਂ 'ਤੇ ਮਿਲ ਰਿਹਾ ਹੈ।
ਪਿਛਲੇ ਸਾਢੇ 9 ਸਾਲਾਂ ਵਿਚ ਸੂਬੇ ਵਿਚ 40 ਹਜਾਰ ਕਿਲੋਮੀਟਰ ਸੜਕਾਂ ਦਾ ਜਾਲ ਵਿਛਿਆ
ਮੁੱਖ ਮੰਤਰੀ ਨੇ ਕਿਹਾ ਕਿ ਪਹਿਲਾਂ ਦੀ ਸਰਕਾਰਾਂ ਵਿਚ ਖੇਤਰਵਾਦ ਹੁੰਦਾ ਸੀ ਅਤੇ ਵਿਸ਼ੇਸ਼ ਖੇਤਰ ਵਿਚ ਵਿਕਾਸ ਦੇ ਕੰਮ ਹੁੰਦੇ ਸਨ। ਜਦੋਂ ਕਿ ਸਾਡੀ ਸਰਕਾਰ ਨੇ ਸਾਰੇ ਖੇਤਰਾਂ ਵਿਚ ਸਮਾਨ ਵਿਕਾਸ ਯਕੀਨੀ ਕੀਤਾ ਹੈ। ਪਿਛਲੇ ਸਾਢੇ 9 ਸਾਲਾਂ ਵਿਚ ਰਾਜ ਵਿਚ 33000 ਕਿਲੋਮੀਟਰ ਲੰਬੀ ਸੜਕਾਂ ਦਾ ਸੁਧਾਰ ਅਤੇ ਲਗਭਗ 7000 ਕਿਲੋਮੀਟਰ ਨਵੀਂ ਸੜਕਾਂ ਦਾ ਨਿਰਮਾਣ ਕੀਤਾ ਗਿਆ ਹੈ। ਅੱਜ ਸੂਬੇ ਦਾ ਹਰ ਜਿਲ੍ਹਾ ਨੈਸ਼ਨਲ ਹਾਈਵੇ ਨਾਲ ਜੁੜ ਗਿਆ ਹੈ। ਇਸ ਤੋਂ ਇਲਾਵਾ, ਹਰਿਆਣਾ ਦਾ ਆਪਣਾ ਏਅਰਪੋਰਟ ਹਿਸਾਰ ਵਿਚ ਬਣ ਰਿਹਾ ਹੈ। ਇਸ ਦੇ ਨੇੜੇ ਹੁਣ ਉਦਯੋਗ ਸਥਾਪਿਤ ਕਰਨ ਦੇ ਲਈ ਵੱਡੀ ਮੰਗ ਆਉਣ ਲੱਗੀ ਹੈ। ਏਅਰਪੋਰਟ ਦੇ ਬਨਣ ਨਾਲ ਇਸ ਖੇਤਰ ਦਾ ਚਹੁੰਮੁਖੀ ਵਿਕਾਸ ਹੋਵੇਗਾ।
ਉਨ੍ਹਾਂ ਨੇ ਕਿਹਾ ਕਿ 72 ਕਿਲੋਮੀਟਰ ਲੰਬਾ ਇਸਟਰਨ ਡੇਡੀਕੇਟੇਡ ਫ੍ਰੇਟ ਕੋਰੀਡੋਰ ਅਤੇ 506 ਕਿੋਲੀਮਟਰ ਲੰਬਾ ਵੇਸਟਰਨ ਡੇਡੀਕੇਟੇਡ ਫ੍ਰੇਟ ਕੋਰੀਡੋਰ ਹਰਿਆਣਾ ਵਿਚ ਹੋ ਕੇ ਲੰਘੇਗਾ, ਜਿਸ ਦਾ ਹਰਿਆਣਾ ਨੂੰ ਬਹੁਤ ਵੱਡਾ ਲਾਭ ਮਿਲਣ ਵਾਲਾ ਹੈ। ਇੰਨ੍ਹਾਂ ਹੀ ਨਹੀਂ ਕੇਐਮਪੀ ਦੇ ਨਾਲ-ਨਾਲ ਹਰਿਆਣਾ ਆਰਬਿਟਲ ਰੇਲ ਕੋਰੀਡੋਰ ਵੀ ਬਣ ਰਿਹਾ ਹ ਅਤੇ ਦਿੱਲੀ ਦੇ ਸਰਾਏ ਕਾਲੇਖਾਂ ਤੋਂ ਕਰਨਾਲ ਤਕ ਆਰਆਰਟੀਐਸ ਰੇਲ ਲਾਇਨ ਵੀ ਸਥਾਪਿਤ ਕੀਤੀ ਜਾ ਰਹੀ ਹੈ। ਇੰਨ੍ਹਾਂ ਸਾਰੀ ਪਰਿਯੋਜਨਾਵਾਂ ਦੇ ਪੂਰਾ ਹੋਣ ਨਾਲ ਇਸ ਖੇਤਰ ਦੀ ਜਨਤਾ ਨੂੰ ਬਹੁਤ ਲਾਭ ਹੋਵੇਗਾ।
ਉਨ੍ਹਾਂ ਨੇ ਕਿਹਾ ਕਿ ਸਾਲ 2014 ਵਿਚ ਸੂਬੇ ਵਿਚ ਸਿਰਫ 6 ਮੈਡੀਕਲ ਕਾਲਜ ਸਨ ਅਤੇ 700 ਐਮਬੀਬੀਐਸ ਸੀਟਾਂ ਸਨ। ਪਰ ਮੌਜੂਦਾ ਸਰਕਾਰ ਦੇ ਯਤਨਾਂ ਨਾਲ ਮੈਡੀਕਲ ਕਾਲਜ ਦੀ ਗਿਣਤੀ ਜਲਦੀ ਹੀ 26 ਹੋਣ ਵਾਲੀ ਹੈ, ਜਿਸ ਦੇ ਨਤੀਜੇਵਜੋ ਐਮਬੀਬੀਐਸ ਦੀ ਸੀਟਾਂ ਦੀ ਗਿਣਤੀ 3500 ਹੋ ਜਾਵੇਗੀ।
ਮੁੱਖ ਮੰਤਰੀ ਨੇ ਕਿਹਾ ਕਿ ਸਾਡੀ ਡਬਲ ਇੰਜਨ ਦੀ ਸਰਕਾਰ ਨੇ ਨਾ ਸਿਰਫ ਇੰਫ੍ਰਾਸਟਕਚਰ 'ਤੇ ਧਿਆਨ ਦਿੱਤਾ ਹੈ, ਸਗੋ ਸਮਾਜਿਕ ਖੇਤਰ ਵਿਚ ਬਦਲਾਅ ਅਤੇ ਸਮਾਜ ਦਾ ਜੀਵਨ ਕਿਵੇਂ ਖੁਸ਼ਹਾਲ ਹੋ ਸਕੇ ਇਸ ਦੇ ਲਈ ਈਜ ਆਫ ਲਿਵਿੰਗ ਦੀ ਦਿਸ਼ਾ ਵਿਚ ਵੀ ਕੰਮ ਕਰ ਰਹੇ ਹਨ।
ਸਾਡੀ ਸਰਕਾਰ ਕਿਸਾਨਾਂ ਨੂੰ ਸਮਰਪਿਤ, ਕਿਸਾਨ ਹਿੱਤ ਵਿਚ ਅਨੇਕ ਨਵੀਂ ਪਰਿਯੋਜਨਾਵਾਂ ਲਾਗੂ ਕੀਤੀ - ਪਸ਼ੂਪਾਲਣ ਮੰਤਰੀ ਜੇ ਪੀ ਦਲਾਲ
ਇਸ ਮੌਕੇ 'ਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਅਤੇ ਪਸ਼ੂਪਾਲਣ ਮੰਤਰੀ ਸ੍ਰੀ ਜੇ ਪੀ ਦਲਾਲ ਨੇ ਕਿਹਾ ਕਿ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਸਦਾ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਕਿਸਾਨਾਂ ਦੀ ਆਮਦਨੀ ਵਧਾਉਣ ਦੇ ਟੀਚੇ ਨੂੰ ਪੂਰਾ ਕਰਨ ਦੇ ਯਤਨ ਵਿਚ ਲੱਗੇ ੲਨ। ਸਾਡੀ ਸਰਕਾਰ ਕਿਸਾਨਾਂ ਨੂੰ ਸਮਰਪਿਤ ਹੈ ਅਤੇ ਕਿਸਾਨ ਹਿੱਤ ਵਿਚ ਨਵੀਂ-ਨਵੀਂ ਯੋਜਨਾਵਾਂ ਸ਼ੁਰੂ ਕੀਤੀਆਂ ਹਨ।
ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਦੀ ਆਮਦਨੀ ਵਧਾਉਣ ਵਿਚ ਪਸ਼ੂਪਾਲਣ ਖੇਤਰ ਦਾ ਵਿਸ਼ੇਸ਼ ਯੋਗਦਾਨ ਹੈ। ਹਰਿਆਣਾ ਪ੍ਰਤੀ ਵਿਅਕਤੀ ਦੁੱਧ ਉਤਪਾਦਨ ਦੇ ਮਾਮਲੇ ਵਿਚ ਹਮੇਸ਼ਾ ਪਹਿਲਾਂ ਜਾਂ ਦੂਜੇ ਸਥਾਨ 'ਤੇ ਰਹਿੰਦਾ ਹੈ, ਪਰ ਇਸ ਵਿਚ ਹੋਰ ਅੱਗੇ ਵੱਧਣ ਦੀ ਜਰੂਰਤ ਹੈ। ਉਨ੍ਹਾਂ ਨੇ ਕਿਹਾ ਕਿ ਪਿਛਲੇ ਦਿਨਾਂ ਹਰਿਆਣਾ ਤੋਂ ਇਕ ਵਫਦ ਬ੍ਰਾਜੀਲ ਦੌਰੇ 'ਤੇ ਗਿਆ ਸੀ ਅਤੇ ਉਨ੍ਹਾਂ ਨੇ ਉੱਥੇ ਦਖਿਆ ਕਿ ਗਿਰ ਗਾਂ ਵੱਲੋਂ ਲਗਭਗ 65 ਲੀਟਰ ਦੁੱਧ ਦਿੱਤਾ ਜਾ ਰਿਹਾ ਹੈ ਜਦੋਂ ਕਿ ਇੱਥੇ 35 ਲੀਟਰ ਹੀ ਲੈ ਪਾਉਂਦੇ ਹਨ। ਪਸ਼ੂ ਨਸਲ ਸੁਧਾਰ ਲਈ ਇਸ ਯੁਨੀਵਰਸਿਟੀ ਦੇ ਵਿਗਿਆਨਕਾਂ ਵੱਲੋਂ ਵੀ ਯਤਨ ਸ਼ੁਰੂ ਕੀਤੇ ਗਏ।
ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਦਾ ਗਾਂਵੰਸ਼ ਦੇਖਭਾਲ 'ਤੇ ਵਿਸ਼ੇਸ਼ ਧਿਆਨ ਹੈ, ਇਸ ਲਈ ਉਨ੍ਹਾਂ ਨੇ ਗਾਂ ਸੇਵਾ ਆਯੋਗ ਦੇ ਬਜਟ ਨੂੰ 10 ਗੁਣਾ ਵਧਾ ਕੇ 40 ਕਰੋੜ ਰੁਪਏ ਤੋਂ 400 ਕਰੋੜ ਰੁਪਏ ਕੀਤਾ ਹੈ। ਸਾਡਾ ਯਤਨ ਇਹੀ ਹੈ ਕਿ ਕੋਈ ਵੀ ਬੇਸਹਾਰਾ ਪਸ਼ੂ ਸੜਕ 'ਤੇ ਨਾ ਹੋਵੇ, ਸਾਰੇ ਪਸ਼ੂਆਂ ਦੀ ਟੈਗਿੰਗ ਕੀਤੀ ਜਾਵੇ ਅਤੇ ਸੱਭ ਦੀ ਦੇਖਭਾਲ ਯਕੀਨੀ ਹੋਵੇ।
ਸ੍ਰੀ ਜੇ ਪੀ ਦਲਾਲ ਨੇ ਕਿਹਾ ਕਿ ਮੁੱਖ ਮੰਤਰੀ ਦੇ ਯਤਨਾਂ ਨਾਲ ਕਿਸਾਨ ਕ੍ਰੇਡਿਟ ਕਾਰਡ ਰਾਹੀਂ ਛੋਟੇ ਕਿਸਾਨਾਂ ਨੁੰ ਲਗਭਗ 1500 ਕਰੋੜ ਰੁਪਏ ਦੀ ਪੂੰਜੀ 4 ਫੀਸਦੀ ਵਿਆਜ 'ਤੇ ਦਿਵਾਈ ਗਈ ਹੈ, ਜਿਸ ਨਾਲ ਕਿਸਾਨਾਂ ਨੂੰ ਸਹਿਕਾਰਾਂ ਦੇ ਚੰਗੁਲ ਤੋਂ ਛੁਟਕਾਰਾ ਮਿਲਿਆ ਹੈ। ਇਸ ਤੋਂ ਇਲਾਵਾ ਬੀਮਾ ਯੋਜਨਾ ਦੇ ਤਹਿਤ ਸਿਰਫ 100 ਰੁਪਏ ਵਿਚ ਪਸ਼ੂਆਂ ਦਾ ਬੀਮਾ ਕੀਤਾ ਜਾਂਦਾ ਹੈ।
ਸਮਾਰੋਹ ਵਿਚ ਸ਼ਹਿਰੀ ਸਥਾਨਕ ਸਰਕਾਰ ਮੰਤਰੀ ਡਾ. ਕਮਲ ਗੁਪਤਾ, ਸਾਂਸਦ ਬ੍ਰਜੇਂਦਰ ਸਿੰਘ, ਵਿਧਾਇਕ ਜੋਗੀਰਾਮ ਸਿਹਾਗ, ਲਾਲਾ ਲਾਜਪਤ ਰਾਏ ਪਸ਼ੂ ਮੈਡੀਕਲ ਅਤੇ ਪਸ਼ੂ ਵਿਗਿਆਨ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਡਾ. ਵਿਰੋਦ ਵਰਮਾ ਸਮੇਤ ਜਿਲ੍ਹਾ ਪ੍ਰਸਾਸ਼ਨ ਦੇ ਅਧਿਕਾਰੀ ਤੇ ਮਾਣਯੋਗ ਮਹਿਮਾਨ ਮੌਜੂਦ ਸਨ।