ਚੰਡੀਗੜ੍ਹ: 18 ਜਨਵਰੀ, ਦੇਸ਼ ਕਲਿੱਕ ਬਿਓਰੋ
ਚੰਡੀਗੜ੍ਹ ਮੇਅਰ ਮਾਮਲੇ ਦੀ ਪੰਜਾਬ ਐਂਡ ਹਰਿਆਣਾ ਹਾਈਕੋਰਟ ਵਿੱਚ ਸੁਣਵਾਈ ਹੁਣ 23 ਜਨਵਰੀ ‘ਤੇ ਪਾ ਦਿੱਤੀ ਗਈ ਹੈ। ਚੰਡੀਗੜ੍ਹ ਪ੍ਰਸਾਸ਼ਨ ਨੇ 6 ਫਰਵਰੀ ਨੂੰ ਚੋਣ ਕਰਾਉਣ ਦਾ ਪ੍ਰਸਤਾਵ ਰੱਖਿਆ ਸੀ, ਪਰ ਪੰਜਾਬ ਏ ਜੀ ਨੇ ਹਾਈਕੋਰਟ ਵਿੱਚ ਕਿਹਾ ਕਿ ਇਹ ਚੋਣ ਅੱਜ ਹੀ ਕਿਉਂ ਨਹੀਂ ਕਰਵਾਈ ਜਾ ਸਕਦੀ। ਸਾਰੀ ਬਹਿਸ ਤੋਂ ਬਾਅਦ ਕੋਰਟ ਨੇ ਚੋਣ ਦੀ ਤਾਰੀਖ 23 ਜਨਵਰੀ ‘ਤੇ ਪਾ ਦਿੱਤੀ ਹੈ।