ਚੰਡੀਗੜ੍ਹ, 15 ਜਨਵਰੀ - ਦੇਸ਼ ਕਲਿੱਕ ਬਿਓਰੋ
ਹਰਿਆਣਾ ਦੇ ਸਾਰੇ ਸਰਕਾਰੀ ਤੇ ਪ੍ਰਾਈਵੇਟ ਸਕੂਲ ਸਰਦੀ ਰੁੱਤ ਛੁੱਟੀ ਬਾਅਦ 16 ਜਨਵਰੀ, 2024 ਤੋਂ ਕਲਾਸ 4 ਤੋਂ 12ਵੀਂ ਦੇ ਵਿਦਿਆਰਥੀਆਂ ਲਈ ਮੁੜ ਖੋਲੇ ਜਾਂਣਗੇ।
ਇਕ ਸਰਕਾਰੀ ਬੁਲਾਰੇ ਨੇ ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਸਕੂਲ ਸਿਖਿਆ ਮੁੱਖ ਦਫਤਰ ਵੱਲੋਂ ਇਸ ਸਬੰਧ ਇਕ ਸਰਕੂਲਰ ਵਿਚ ਕਿਹਾ ਗਿਆ ਹੈ ਕਿ ਕਲਾਸ ਇਕ ਤੋਂ ਤਿੰਨ ਦੇ ਲਈ ਸਰਦੀ ਰੁੱਤ ਛੁੱਟੀ ਨੂੰ 20 ਜਨਵਰੀ ਤਕ ਵਧਾ ਦਿੱਤਾ ਅਿਗਾ ਸੀ। ਸਕੂਲ ਪ੍ਰਬੰਧਕ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਨਾਲ ਸੰਪਰਕ ਕਰ ਕਲਾਸ 4 ਤੋਂ 5ਵੀਂ ਦੇ ਵਿਦਿਆਰਥੀਆਂ ਲਈ ਸਕੂਲ ਖੋਲਣ ਜਾਂ ਨਾ ਖੋਲਣ ਬਾਰੇ ਫੈਸਲਾ ਲੈ ਸਕਦੇ ਹਨ। ਸਰੇ ਵਿਦਿਅਕ ਤੇ ਗੈਰ-ਵਿਦਿਅਕ ਸਟਾਫ ਲਈ 16 ਜਨਵਰੀ ਤੋਂ ਪਹਿਲਾਂ ਦੀ ਤਰ੍ਹਾ ਸਕੂਲ ਵਿਚ ਮੌਜੂਦ ਹੋਣਾ ਜਰੂਰੀ ਹੋਵੇਗਾ। ਸਾਰੇ ਸਕੂਲਾਂ ਦਾ ਸਮੇਂ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤਕ ਹੋਵੇਗਾ।