Hindi English Sunday, 23 February 2025 🕑
BREAKING
4000 ਰੁਪਏ ਰਿਸ਼ਵਤ ਮੰਗਣ ਦੇ ਦੋਸ਼ ਹੇਠ PSPCL ਦੇ ਲਾਈਨਮੈਨ ਵਿਰੁੱਧ ਵਿਜੀਲੈਂਸ ਬਿਊਰੋ ਵੱਲੋਂ ਭ੍ਰਿਸ਼ਟਾਚਾਰ ਦਾ ਮਾਮਲਾ ਦਰਜ ਪੰਚਾਇਤੀ ਚੋਣਾਂ : ਮੋਹਾਲੀ ਜ਼ਿਲ੍ਹੇ ਵਿੱਚ ਸਰਪੰਚੀ ਲਈ ਰਾਖਵੀਆਂ ਸੀਟਾਂ ਦਾ ਐਲਾਨ ਸਾਬਕਾ ਫੌਜੀ ਨੇ ਪੁੱਤ ਨਾਲ ਮਿਲ ਕੇ ਕੀਤਾ ਬਜ਼ੁਰਗ ਨੰਬਰਦਾਰ ਦਾ ਕਤਲ ਪੰਜਾਬ ‘ਚ APP ਆਗੂ ਤੇ ਸਾਥੀਆਂ ‘ਤੇ ਕਾਤਲਾਨਾ ਹਮਲਾ ਫਿਰ ਲੱਗੇ ਭੂਚਾਲ ਦੇ ਝਟਕੇ ਪੀਸੀਐਸ ਅਧਿਕਾਰੀ ਨੂੰ ਦਿੱਤਾ ਸਿੱਖਿਆ ਬੋਰਡ ਦੇ ਸਕੱਤਰ ਦਾ ਵਾਧੂ ਚਾਰਜ ਸ਼ਰਮਨਾਕ : ਪੰਜਾਬ ‘ਚ 85 ਸਾਲਾ ਹੈਵਾਨ ਵਲੋਂ ਮਾਸੂਮ ਨਾਲ ਬਲਾਤਕਾਰ ਦਿਲਜੀਤ ਦੋਸਾਂਝ ਨੂੰ ਝਟਕਾ, ਸ਼ੈਂਸਰ ਬੋਰਡ ਨੇ ਨਵੀਂ ਫਿਲਮ ‘ਪੰਜਾਬ 95’ ’ਤੇ ਚਲਾਈ ਕੈਂਚੀ ਡਿਪਟੀ ਕਮਿਸ਼ਨਰ ਵੱਲੋ ਪੰਚਾਇਤੀ ਚੋਣਾਂ ਲਈ ਸਰਪੰਚਾਂ ਦੀ ਰਿਜਰਵੇਸ਼ਨ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤੀ ਲਾਡੋਵਾਲ ਟੋਲ ਪਲਾਜ਼ਾ ਭਲਕੇ ਤੋਂ ਫਿਰ ਹੋਵੇਗਾ ਮੁਫ਼ਤ

ਹਰਿਆਣਾ

More News

ਕਿਤਾਬਾਂ ਮਨੁੱਖ ਨੂੰ ਨੈਤਿਕਤਾ ਦਾ ਪਾਠ ਪੜਾਉਂਦੀ ਹੈ, ਚੰਗੀ ਕਿਤਾਬਾਂ ਚੰਗਾ ਮਨੁੱਖ ਬਨਾਉਂਦੀ ਹੈ - ਮਨੋਹਰ ਲਾਲ

Updated on Monday, January 15, 2024 19:19 PM IST

ਦੂਜਾ ਪੰਚਕੂਲਾ ਪੁਸਤਕ ਮੇਲੇ ਦਾ ਮੁੱਖ ਮੰਤਰੀ ਮਨੋਹਰ ਲਾਲ ਨੇ ਕੀਤਾ ਉਦਘਾਟਨ

ਹਰ ਸਾਲ ਲੱਗੇਗਾ ਪੰਚਕੂਲਾ ਪੁਸਤਕ ਮੇਲਾ - ਗਿਆਨ ਚੰਦ ਗੁਪਤਾ

ਬੱਚਿਆਂ ਅਤੇ ਨੌਜੁਆਨਾਂ ਦਾ ਬੌਧਿਕ ਸਰਵਧਨ ਕਰੇਗੀ ਕਿਤਾਬਾਂ - ਪੀ ਕੇ ਦਾਸ

ਗਿਆਨ ਦੀ ਰੋਸ਼ਨੀ ਨਾਲ ਰੋਸ਼ਨ ਹੋਵੇਗਾ ਹਰਿਆਣਾ - ਡਾ ਅਮਿਤ ਅਗਰਵਾਲ

ਚੰਡੀਗੜ੍ਹ, 15 ਜਨਵਰੀ - ਹਰਿਆਣਾ ਦੇਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਪੁਸਤਕਾਂ ਵਿਚ ਭਾਸ਼ਾ ਦਾ ਤਾਲਮੇਲ ਠੀਕ ਉਸੀ ਤਰ੍ਹਾ ਹੁੰਦਾ ਹੈ, ਜਿਸ ਤਰ੍ਹਾਂ ਸ਼ਰੀਰ ਤੇ ਆਤਮਾ ਦਾ ਆਪਸੀ ਸਬੰਧ ਹੁੰਦਾ ਹੈ।

          ਮੁੱਖ ਮੰਤਰੀ ਅੱਜ ਸੈਕਟਰ-5 ਸਥਿਤ ਯਵਨਿਕਾ ਪਾਰਕ ਵਿਚ ਬਿਜਲੀ ਕੰਪਨੀਆਂ ਦੇ ਤੱਤਵਾਧਾਨ ਵਿਚ 6 ਹੋਰ ਵਿਭਾਗਾਂ ਵੱਲੋਂ ਪ੍ਰਬੰਧਿਤ ਦੂਜਾ ਪੰਚਕੂਲਾ ਪੁਸਤਕ ਮੇਲਾ ਦੇ ਉਦਘਾਟਨ ਮੌੇਕੇ 'ਤੇ ਬੋਲ ਰਹੇ ਸਨ। ਇਸ ਮੇਲੇ ਵਿਚ ਕੌਮੀ ਬੁੱਕ ਟਰਸਟ ਦਾ ਵੀ ਵਿਸ਼ੇਸ਼ ਯੋਗਦਾਨ ਹੈ। ਪੁਸਤਕ ਮੇਲਾ 22 ਜਨਵਰੀ ਤਕ ਚੱਲੇਗਾ। ਮੇਲੇ ਵਿਚ ਲਗਭਗ 100 ਪ੍ਰਕਾਸ਼ਕਾਂ ਵਿਚ ਸਟਾਲ ਲਗਾਏ ਹਨ, ਜਿਨ੍ਹਾਂ ਵਿਚ ਹਿੰਦੀ, ਅੰਗ੍ਰੇਜੀ, ਉਰਦੂ, ਸੰਸਕ੍ਰਿਤ, ਪੰਜਾਬੀ ਆਦਿ ਦੀ ਕਿਤਾਬਾਂ ਉਪਲਬਧ ਹੋਣਗੀਆਂ। ਗਿਆਨ ਦੀ ਰੋਸ਼ਨੀ ਨਾਲ ਰੋਸ਼ਨ ਹੁੰਦਾ ਹਰਿਆਣਾ, ਬਿਜਲੀ ਪ੍ਰਵਾਹ ਤੋਂ ਗਿਆਨ ਪ੍ਰਵਾਹ ਪੁਸਤਕ ਮੇਲੇ ਦਾ ਥੀਮ ਹੈ।

          ਮੁੱਖ ਮੰਤਰੀ ਨੇ ਕਿਹਾ ਕਿ ਕਿਤਾਬਾਂ ਗਿਆਨ ਵਧਾਉਂਦੀਆਂ ਹਨ, ਜਦੋਂ ਵੀ ਸਾਨੂੰ ਸਮੇਂ ਮਿਲੇ, ਪੁਸਤਕਾਂ ਜਰੂਰ ਪੜਨੀਆਂ ਚਾਹੀਦੀਆਂ ਹਨ, ਸਿਰਫ ਦਿਖਾਵੇ ਦੇ ਲਈ ਸਗੋ ਮੌਜੂਦਾ ਗਿਆਨ ਹਾਸਲ ਕਰਨ ਲਈ ਪੁਸਤਕਾਂ ਪੜਨੀਆਂ ਚਾਹੀਦੀਆਂ ਹਨ। ਅਿਗਾਨ ਸ਼ਾਸਵਤ ਹੁੰਦਾ ਹੈ। ਪੁਸਤਕਾਂ ਸਾਨੂੰ ਮਾਨਸਿਕ ਤਨਾਅ ਤੋਂ ਵੀ ਦੂਰ ਕਰਦੀਆਂ ਹਨ। ਲਾਇਬ੍ਰੇਰੀਆਂ ਵਿਚ ਅਧਿਆਤਮਕ, ਖੇਡ, ਸਭਿਆਚਾਰ, ਕਹਾਂਣੀ, ਕਥਾ, ਸਮੇਤ ਵੱਖ-ਵੱਖ ਵਿਸ਼ਿਆਂ ਦੀ ਪੁਸਤਕਾਂ ਉਪਲਬਧ ਹੁੰਦੀਆਂ ਹਨ। ਹਰ ਵਿਅਕਤੀ ਨੂੰ ਪੁਸਤਕਾਂ ਲੈਣੀਆਂ ਚਾਹੀਦੀ ਹਨ।

          ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਕਿਹਾ ਸੀ ਕਿ ਸਵਾਗਤ ਜਾਂ ਅਭਿਨੰਦਨ ਦੇ ਸਮੇਂ ਬੁਕੇ ਨਹੀਂ ਬੁੱਕ ਦੇਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਮੁੱਖ ਮੰਤਰੀ ਆਵਾਸ ਸੰਤ ਕਬੀਰ ਕੁਟੀਰ ਵਿਚ ਵੀ ਇਕ ਲਾਇਬ੍ਰੇਰੀ ਖੋਲੀ ਗਈ ਹੈ। ਅਧਿਕਾਰੀ ਤੇ ਮੀਡੀਆ ਪਰਸਨਸ ਵੀ ਇੱਥੋਂ ਕਿਤਾਬਾਂ ਲੈ ਰਹੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਲੇਖਕ ਸ਼ਿਵਲਾਲ ਸ਼ੁਕਲਾ, ਆਈਏਐਸ ਸੇਵਾਮੁਕਤ ਦੀ ਪੁਸਤਕ ਰਾਗ ਦਰਬਾਰੀ ਜਰੂਰ ਪੜਨੀ ਚਾਹੀਦੀ ਹੈ ਕਿਉਂਕਿ ਇਸ ਪੁਸਤਕ ਵਿਚ ਰਾਸ਼ਟਰ ਜੀਵਨ ਦੀ ਦਿਸ਼ਾ 'ਤੇ ਪੰਡਿਤ ਦੀਨ ਦਿਆਲ ਉਪਾਧਿਆਏ ਦੇ ਲੇਖ ਵੀ ਸੰਕਲਿਤ ਹਨ।

          ਮੁੱਖ ਮੰਤਰੀ ਨੇ ਕਿਹਾ ਕਿ ਸ਼ਬਦ ਗਿਆਨ ਦੀ ਮਹਿਮਾ ਅਪਰੰਪਾਰ ਹੈ। ਸੱਭ ਤੋਂ ਪਹਿਲਾਂ ਅੱਖਰਗਿਆਨ ਹੋਇਆ, ਫਿਰ ਸ਼ਬਦ ਗਿਆਨ ਹੋਇਆ, ਫਿਰ ਵਾਕ ਬਣੇ , ਫਿਰ ਭਾਸ਼ਾ ਤੇ ਲਿਪੀ ਬਣੀ ਅਤੇ ਪੁਸਤਕਾਂ ਬਣੀਆਂ।

          ਅੱਜ ਡਿਜੀਟਲ ਯੁੱਗ ਵਿਚ ਈ-ਲਾਇਬ੍ਰੇਰੀ ਦੀ ਅਵਧਾਰਣਾ ਵੀ ਆ ਗਈ ਹੈ। ਵਰਨਣਯੋਗ ਹੈ ਕਿ 22 ਅਕਤੂਬਰ, 2020 ਨੂੰ ਕਰਨਾਲ ਜਿਲ੍ਹੇ ਦੇ ਕੱਛਵਾ ਪਿੰਡ ਵਿਚ ਸੀਐਸਆਰ ਦੇ ਤਹਿਤ ਬਿਜਲੀ ਨਿਗਮਾਂ ਵੱਲੋਂ ਸੰਚਾਲਿਤ ਕੀਤੀ ਗਈ ਪਹਿਲੀ ਈ-ਲਾਇਬ੍ਰੇਰੀ ਦਾ ਉਦਘਾਟਨ ਕੀਤਾ ਗਿਆ ਸੀ। ਅੱਜ ਮੁੱਖ ਮੰਤਰੀ ਨੇ ਤਿੰਨ ਹੋਰ ਲਾਇਬ੍ਰੇਰੀ ਨਾਂਅ: ਸਰਦਾਰ ਪਟੇਲ ਲਾਇਬ੍ਰੇਰੀ ਸਮਾਨਾ ਬਹੁ ਕਰਨਾਲ, ਸਰਦਾਰ ਪਟੇਲ ਲਾਇਬ੍ਰੇਰੀ ਮੋਹੜੀ , ਕੁਰੂਕਸ਼ੇਤਰ ਤੇ ਸਰਦਾਰ ਪਟੇਲ ਲਾਇਬ੍ਰੇਰੀ ਧੌਲਰਾ ਯਮੁਨਾਨਗਰ ਦਾ ਵੀ ਰਿਮੋਟ ਰਾਹੀਂ ਸ਼ੁਰੂਆਤ ਕੀਤੀ।

          ਮੁੱਖ ਮੰਤਰੀ ਨੇ ਬਿਜਲੀ ਨਿਗਮਾਂ ਵਿਚ 25 ਸਾਲ ਸੁਧਾਰਾਂ ਈ-ਮੈਗਜੀਨ ਬਿਜਲੀ ਪ੍ਰਵਾਹ ਤੋਂ ਗਿਆਨ ਪ੍ਰਵਾਹ ਕਿਤਾਬ ਦੀ ਘੁੰਡ ਚੁਕਾਈ ਕੀਤੀ। ਇਸ ਤੋਂ ਇਲਾਵਾ, ਉਨ੍ਹਾਂ ਨੇ ਉੱਚੇਰੀ ਸਿਖਿਆ ਵਿਭਾਗ ਦੇ ਡਾ. ਪ੍ਰਮੋਦ ਅਤੇ ਅਨੁ ਗੁਪਤਾ ਕਿਤਾਬ ਦੀ ਘੁੰਡ ਚੁਕਾਈ ਵੀ ਕੀਤੀ।

          ਇਸ ਮੌਕੇ 'ਤੇ ਅਗਵਾਈ ਕਰਦੇ ਹੋਏ ਹਰਿਆਣਾ ਵਿਧਾਨਸਭਾ ਦੇ ਸਪੀਕਰ ਗਿਆਨ ਚੰਦ ਗੁਪਤਾ ਨੇ ਕਿਹਾ ਕਿ ਸਾਨੂੰ ਇਤਿਹਾਸ ਦੀ ਕਿਤਾਬਾਂ ਨੂੰ ਪੜਨਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਤੋਂ ਨਵੀਂ ਪੀੜੀ ਨੂੰ ਇਤਿਹਾਸ ਵਿਚ ਦਰਜ ਆਪਣੇ ਨਾਇਕਾਂ ਨੂੰ ਜਾਨਣ ਦਾ ਮੌਕਾ ਪ੍ਰਾਪਤ ਹੋਵੇਗਾ। ਇਸ ਤਰ੍ਹਾ ਨੌਜੁਆਨ ਆਪਣੀ ਨਾਇਕਾਂ ਦੇ ਜੀਵਨ ਨੂੰ ਆਤਮਸਾਤ ਕਰ ਇਕ ਸੁਨਹਿਰੇ ਭਵਿੱਖ ਦਾ ਨਿਰਮਾਣ ਕਰਣਗੇ। ਉਨ੍ਹਾਂ ਨੇ ਕਿਹਾ ਕਿ ਜਿਸ ਸਮਾਜ ਦਾ ਯੁਵਾ ਪੜੇਗਾ ਸਕੀਨੀ ਰੂਪ ਨਾਲ ਉਸ ਸਮਾਜ ਦਾ ਸੁਨਹਿਰਾ ਭਵਿੱਖ ਨਿਰਮਾਣਤ ਹੋਵੇਗਾ।

          ਬਿਜਲੀ ਨਿਗਮਾਂ ਦੇ ਚੇਅਰਮੈਨ ਸ੍ਰੀ ਪੀ ਕੇ ਦਾਸ ਨੇ ਦੂਜਾ ਪੰਚਕੂਲਾ ਪੁਸਤਕ ਮੇਲੇ ਦੇ ਵੱਖ-ਵੱਖ ਪਹਿਲੂਆਂ 'ਤੇ ਵਿਸਤਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਪਹਿਲਾ ਮੇਲਾ 14 ਤੋਂ 20 ਦਸੰਬਰ , 2023 ਨੂੰ ਪੰਚਕੂਲਾ ਵਿਚ ਲਗਾਇਆ ਗਿਆ ਸੀ, ਜਿਸ ਵਿਚ 30 ਪ੍ਰਕਾਸ਼ਕਾਂ ਨੇ ਆਪਣੇ ਸਟਾਲ ਲਗਾਏ ਸਨ। ਅੱਜ ਇਸ ਮੇਲੇ ਵਿਚ ਲਗਭਗ 100 ਤੋਂ ਵੱਧ ਪ੍ਰਕਾਸ਼ਕਾਂ ਨੇ ਆਪਣੇ ਸਟਾਲ ਲਗਾਏ ਹਨ। ਉਨ੍ਹਾਂ ਨੇ ਕਿਹਾ ਕਿ ਪੁਸਤਕ ਮੇਲੇ ਦੇ ਪ੍ਰਬੰਧ ਦਾ ਮੁੱਖ ਉਦੇਸ਼ ਵਿਕਾਸ ਦੇ ਨਾਲ -ਨਾਲ ਸਭਿਅਤਾ ਨੂੰ ਜੋੜਨਾ ਹੈ ਅਤੇ ਆਸ ਹੈ ਕਿ 8 ਦਿਨ ਚੱਲਣ ਵਾਲਾ ਇਹ ਪੁਸਤਕ ਮੇਲਾ ਸਾਹਿਤ, ਸਭਿਆਚਾਰ, ਸਿਖਿਆ ਦਾ ਇਕੱਠਾ ਕਰਦੇ ਹੋਏ ਬੌਧਿਕ ਮਾਹੌਲ ਦੇ ਪਾਵੇਗਾ।

          ਇਸ ਮੌਕੇ 'ਤੇ ਮੁੱਖ ਮੰਤਰੀ ਦੇ ਵਧੀਕ ਪ੍ਰਧਾਨ ਸਕੱਤਰ ਡਾ. ਅਮਿਤ ਅਗਰਵਾਲ ਨੇ ਕਿਹਾ ਕਿ ਪੁਸਤਕਾਂ ਸਾਡੀ ਸੱਭ ਤੋਂ ਚੰਗੀ ਦੋਸਤ ਹਨ। ਪੁਸਤਕ ਗਿਆਨ ਵਧਾਉਣ ਦਾ ਚੰਗਾ ਸਰੋਤ ਹੈ, ਇਸ ਲਈ ਸਾਰਿਆਂ ਨੂੰ ਪੁਸਤਕਾਂ ਜਰੂਰ ਪੜਨੀਆਂ ਚਾਹੀਦੀ ਹਨ। ਅੱਜ ਦੇ ਇਸ ਪੁਸਤਕ ਮੇਲੇ ਦਾ ਥੀਮ ਦਾ ਅਰਥ ਇਹੀ ਹੈ ਕਿ ਜਿਸ ਤਰ੍ਹਾ ਬਿਜਲੀ ਦੀ ਰੋਸ਼ਨੀ ਸੱਭ ਦੇ ਘਰਾਂ ਵਿਚ ਪਹੁੰਚ ਰਹੀ ਹੈ, ਉਸ ਤਰ੍ਹਾ ਗਿਆਨ ਦੀ ਰੋਸ਼ਨੀ ਵੀ ਸੱਭ ਦੇ ਘਰਾਂ ਵਿਚ ਪਹੁੰਚੇ, ਤਾਂ ਜੋ ਮਨੁੱਖ ਸਮਾਜ ਤੇ ਦੇਸ਼ ਦੀ ਤਰੱਕੀ ਵਿਚ ਆਪਣੇ ਬਹਮੁੱਲਾ ਯੋਗਦਾਨ ਦੇ ਸਕਣ।

ਆਸਮਾਨ ਛੋਹਦੀ ਬੇਟੀਆਂ, ਮਾਰੀ ਲਾਡੋ ਵਿਸ਼ਾ 'ਤੇ ਇੰਦਰਧਨੁਸ਼ ਓਡੀਟੋਰਿਅਮ ਵਿਚ ਹੋਵੇਗਾ ਵਿਚਾਰ-ਵਟਾਂਦਰਾਂ

          ਮਹਿਲਾ ਬਾਲ ਵਿਕਾਸ ਵਿਭਾਗ ਦੇ ਸਹਿਯੋਗ ਨਾਲ ਸਕੂਲ ਸਿਖਿਆ ਵਿਭਾਗ ਅਤੇ ਉੱਚੇਰੀ ਸਿਖਿਆ ਵਿਭਾਗ ਰਾਹੀਂ ਹਰਿਆਣਾ ਦੇ ਸਾਰੇ ਵੂਮੈਨ ਸੈਲ ਦੇ ਪ੍ਰਭਾਰੀਆਂ ਦੀ ਰਾਜ ਪੱਧਰੀ ਵਰਕਸ਼ਾਪ ਪੰਚਕੂਲਾ ਪੁਸਤਕ ਮੇਲੇ ਦੇ ਮੌਕੇ 'ਤੇ ਇੰਦਰਧਨੁਸ਼ ਓਡੀਟੋਰਿਅਮ ਵਿਚ ਸਵੇਰੇ 10 ਵਜੇ ਤੋਂ 2 ਵਜੇ ਤਕ ਪ੍ਰਬੰਧਿਤ ਕੀਤੀ ਜਾ ਰਹੀ ਹੈ। ਸੂਬਾ ਪੱਧਰੀ ਸਮਾਰੋਹ ਵਿਚ ਪੁਲਿਸ ਮਹਾਨਿਦੇਸ਼ਕ ਸ਼ਤਰੂਜੀਤ ਕਪੂਰ ਮੁੱਖ ਮਹਿਮਾਨ ਵਜੋ ਸ਼ਿਰਕਤ ਕਰਣਗੇ। ਸਵੇਰ ਦੇ ਸੈਸ਼ਨ ਵਿਚ ਮਹਿਲਾ ਬਾਲ ਵਿਕਾਸ ਵਿਭਾਗ ਦੀ ਪ੍ਰਧਾਨ ਸਕੱਤਰ ਸ੍ਰੀਮਤੀ ਅਮਨੀਤ ਪੀ ਕੁਮਾਰ ਵਿਸ਼ੇਸ਼ ਰੂਪ ਨਾਲ ਮੌਜੂਦ ਰਹੇਗੀ। ਇਸ ਤੋਂ ਇਲਾਵਾ, ਪੁਲਿਸ ਵਿਭਾਗ ਦੇ ਵੂਮੈਨ ਸੇਫਟੀ ਦੇ ਸੀਨੀਅਰ ਅਧਿਕਾਰੀ ਵਿਸ਼ੇਸ਼ ਰੂਪ ਨਾਲ ਹਿੱਸੇਦਾਰੀ ਨਿਭਾਉਣਗੇ।

          ਇਸ ਮੌਕੇ 'ਤੇ ਪੰਚਕੂਲਾ ਦੇ ਮੇਅਰ ਕੁਲਭੂਸ਼ਣ ਗੋਇਲ, ਉੱਤਰ ਹਰਿਆਣਾ ਬਿਜਲੀ ਵੰਡ ਨਿਗਮ ਦੇ ਪ੍ਰਬੰਧ ਨਿਦੇਸ਼ਕ ਸਾਕੇਤ ਕੁਮਾਰ, ਸਮੇਤ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ।

ਵੀਡੀਓ

ਹੋਰ
Have something to say? Post your comment
ਫਾਇਰਬਾਲ ਬਣਾਉਣ ਵਾਲੀ ਫੈਕਟਰੀ ਵਿੱਚ ਧਮਾਕਾ, 4 ਲੋਕਾਂ ਦੀ ਮੌਤ 6 ਜ਼ਖ਼ਮੀ

: ਫਾਇਰਬਾਲ ਬਣਾਉਣ ਵਾਲੀ ਫੈਕਟਰੀ ਵਿੱਚ ਧਮਾਕਾ, 4 ਲੋਕਾਂ ਦੀ ਮੌਤ 6 ਜ਼ਖ਼ਮੀ

ਧੁੱਪ ਤੋਂ ਬਚਣ ਲਈ ਖੜੀਆਂ ਪੰਜਾਬ ਦੀਆਂ ਦੋ ਵਿਦਿਆਰਥਣਾਂ ਦੀ ਲੈਂਟਰ ਡਿੱਗਣ ਕਾਰਨ ਮੌਤ ਇੱਕ ਗੰਭੀਰ

: ਧੁੱਪ ਤੋਂ ਬਚਣ ਲਈ ਖੜੀਆਂ ਪੰਜਾਬ ਦੀਆਂ ਦੋ ਵਿਦਿਆਰਥਣਾਂ ਦੀ ਲੈਂਟਰ ਡਿੱਗਣ ਕਾਰਨ ਮੌਤ ਇੱਕ ਗੰਭੀਰ

12 ਬੱਚਿਆਂ ਦੇ ਮਾਂ-ਪਿਓ ਨੇ ਘਰੋਂ ਭੱਜਕੇ ਕਰਾਈ Love Marriage, ਪੰਜਾਬ-ਹਰਿਆਣਾ ਹਾਈਕੋਰਟ ਪਹੁੰਚਿਆ ਮਾਮਲਾ

: 12 ਬੱਚਿਆਂ ਦੇ ਮਾਂ-ਪਿਓ ਨੇ ਘਰੋਂ ਭੱਜਕੇ ਕਰਾਈ Love Marriage, ਪੰਜਾਬ-ਹਰਿਆਣਾ ਹਾਈਕੋਰਟ ਪਹੁੰਚਿਆ ਮਾਮਲਾ

ਠੇਕੇ ‘ਚ ਸ਼ਰਾਬ ਪੀ ਰਹੇ ਨੌਜਵਾਨ ਨੇ ਪਿਓ ਦੇ ਪਹੁੰਚਣ ‘ਤੇ ਨਹਿਰ ਛਾਲ ਮਾਰੀ

: ਠੇਕੇ ‘ਚ ਸ਼ਰਾਬ ਪੀ ਰਹੇ ਨੌਜਵਾਨ ਨੇ ਪਿਓ ਦੇ ਪਹੁੰਚਣ ‘ਤੇ ਨਹਿਰ ਛਾਲ ਮਾਰੀ

ਹਰਿਆਣਾ ‘ਚ ਸ਼ਮਸ਼ਾਨ-ਘਾਟ ਦੀ ਕੰਧ ਡਿੱਗਣ ਕਾਰਨ ਬੱਚੀ ਸਮੇਤ ਚਾਰ ਲੋਕਾਂ ਦੀ ਮੌਤ

: ਹਰਿਆਣਾ ‘ਚ ਸ਼ਮਸ਼ਾਨ-ਘਾਟ ਦੀ ਕੰਧ ਡਿੱਗਣ ਕਾਰਨ ਬੱਚੀ ਸਮੇਤ ਚਾਰ ਲੋਕਾਂ ਦੀ ਮੌਤ

ਯੂ-ਟਿਊਬਰ ਜੋੜੇ ਵੱਲੋਂ 7ਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਖੁਦਕਸ਼ੀ

: ਯੂ-ਟਿਊਬਰ ਜੋੜੇ ਵੱਲੋਂ 7ਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਖੁਦਕਸ਼ੀ

ਗੱਡੀਆਂ ਦੇ ਸ਼ੀਸ਼ੇ 'ਤੇ ਬਲੈਕ ਫਿਲਮ ਦੀ ਵਰਤੋਂ ਕਰਨ ਵਾਲੇ ਲੋਕ ਸਾਵਧਾਨ!

: ਗੱਡੀਆਂ ਦੇ ਸ਼ੀਸ਼ੇ 'ਤੇ ਬਲੈਕ ਫਿਲਮ ਦੀ ਵਰਤੋਂ ਕਰਨ ਵਾਲੇ ਲੋਕ ਸਾਵਧਾਨ!

ਵਿਜੀਲੈਂਸ ਬਿਊਰੋ ਵੱਲੋਂ ਮੈਡੀਕਲ ਅਧਿਕਾਰੀ 3 ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਕਾਬੂ

: ਵਿਜੀਲੈਂਸ ਬਿਊਰੋ ਵੱਲੋਂ ਮੈਡੀਕਲ ਅਧਿਕਾਰੀ 3 ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਕਾਬੂ

ਸੜਕ ਪਾਰ ਕਰ ਰਹੇ ਬੱਚਿਆਂ ਨੂੰ ਕੈਂਟਰ ਨੇ ਮਾਰੀ ਟੱਕਰ, ਦੋ ਦੀ ਮੌਤ ਦੋ ਗੰਭੀਰ

: ਸੜਕ ਪਾਰ ਕਰ ਰਹੇ ਬੱਚਿਆਂ ਨੂੰ ਕੈਂਟਰ ਨੇ ਮਾਰੀ ਟੱਕਰ, ਦੋ ਦੀ ਮੌਤ ਦੋ ਗੰਭੀਰ

WhatsApp ਗਰੁੱਪ ‘ਚ ਪ੍ਰੋਫੈਸਰ ਨੇ ਭੇਜਿਆ ਅਸ਼ਲੀਲ ਵੀਡੀਓ ਲਿੰਕ,ਵਿਦਿਆਰਥਣਾਂ ਨੇ ਕੀਤੀ ਸ਼ਿਕਾਇਤ

: WhatsApp ਗਰੁੱਪ ‘ਚ ਪ੍ਰੋਫੈਸਰ ਨੇ ਭੇਜਿਆ ਅਸ਼ਲੀਲ ਵੀਡੀਓ ਲਿੰਕ,ਵਿਦਿਆਰਥਣਾਂ ਨੇ ਕੀਤੀ ਸ਼ਿਕਾਇਤ

X