ਚੰਡੀਗੜ੍ਹ 13 ਜਨਵਰੀ - ਦੇਸ਼ ਕਲਿੱਕ ਬਿਓਰੋ
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਹੈ ਕਿ ਸੂਬੇ ਵਿਚ ਆਉਣ ਵਾਲੇ ਦਿਨਾਂ ਵਿਚ ਵਿਕਾਸ ਦੇ ਇਕ ਲੱਖ ਕੰਮ ਹੋਰ ਹੋਣ ਵਾਲੇ ਹਨ| ਇੰਨ੍ਹਾਂ ਕੰਮਾਂ ਜਦੋਂ ਪੋਟਰਲ 'ਤੇ ਪਾਇਆ ਜਾਂਦਾ ਹੈ ਤਾਂ ਕੰਮ ਕਰਨ ਲਈ ਠੇਕੇਦਾਰ ਨਹੀਂ ਮਿਲਦੇ| ਕੰਮ ਵੱਧ ਹੋ ਗਏ ਹਨ, ਠੇਕੇਦਾਰ ਘੱਟ ਹਨ| ਯੂਨੀਵਰਸਿਟੀ ਨਾਲ ਗਲ ਕਰਕੇ ਸਿਵਲ ਇੰਜੀਨੀਅਰ ਪਾਸ ਕਰਨ ਵਾਲੇ 15,000 ਨੌਜੁਆਨਾਂ ਨੂੰ ਟ੍ਰੇਨਿੰਗ ਦੇਕੇ ਚੰਗੇ ਠੇਕੇਦਾਰ ਤਿਆਰ ਕੀਤੇ ਜਾਣਗੇ| ਇਸ ਨਾਲ ਵਿਕਾਸ ਕੰਮਾਂ ਕਰਵਾਉਣ ਵਿਚ ਤੇਜੀ ਆਵੇਗੀ|
ਮੁੱਖ ਮੰਤਰੀ ਅੱਜ ਕਰਨਾਲ ਵਿਚ ਆਯੋਜਿਤ ਜਨ ਸੰਵਾਦ ਪ੍ਰੋਗ੍ਰਾਮ ਵਿਚ ਬਤੌਰ ਮੁੱਖ ਮਹਿਮਾਨ ਬੋਲ ਰਹੇ ਸਨ| ਇਸ ਮੌਕੇ 'ਤੇ ਉਨ੍ਹਾਂ ਨੇ ਲੋਕਾਂ ਨੂੰ ਲੋਹੜੀ ਅਤੇ ਮਕਰ ਸੰਕ੍ਰਾਂਤੀ ਦੇ ਨਾਲ-ਨਾਲ 22 ਜਨਵਰੀ ਨੂੰ ਅਧੋਧਿਆ ਵਿਚ ਕੀਤੇ ਜਾਣ ਵਾਲੇ ਰਾਮ ਮੰਦਿਰ ਉਦਘਾਟਨ ਦੀ ਸ਼ੁੱਭਕਾਮਨਾਵਾਂ ਦਿੱਤੀਆਂ| ਨਾਲ ਹੀ ਦਸਿਆ ਕਿ 26 ਜਨਵਰੀ ਨੂੰ ਕਰਨਾਲ ਪੁਲਿਸ ਲਾਇਨ ਵਿਚ ਆਯੋਜਿਤ ਕੀਤੇ ਜਾਣ ਵਾਲੇ ਗਣਤੰਤਰ ਦਿਵਸ ਸਮਾਰੋਹ ਵਿਚ ਵੀ ਉਹ ਖੁਦ ਸ਼ਿਰਕਤ ਕਰਨਗੇ|
ਉਨ੍ਹਾਂ ਦਸਿਆ ਕਿ ਜਨਸੰਵਾਦ ਪ੍ਰੋਗ੍ਰਾਮ ਅਪ੍ਰੈਲ ਵਿਚ ਸ਼ੁਰੂ ਕੀਤਾ ਗਿਆ ਸੀ| ਉਨ੍ਹਾਂ ਨੇ ਖੁਦ 115 ਪ੍ਰੋਗਾਮ ਕਵਰ ਕੀਤੇ| 30 ਨਵੰਬਰ ਤੋਂ ਵਿਕਸਿਤ ਭਾਰਤ ਸੰਕਲਪ ਯਾਤਰਾ ਸ਼ੁਰੂ ਹੋਈ| ਸੂਬੇ ਵਿਚ ਯਾਤਰਾ ਦੇ 80 ਫੀਸਦੀ ਪ੍ਰੋਗ੍ਰਾਮ ਪੂਰੇ ਹੋ ਚੁੱਕੇ ਹਨ| ਵਾਰਡ ਇਕ ਵਿਚ 116 ਕਰੋੜ ਅਤੇ ਕਰਨਾਲ ਸ਼ਰਿਰ ਦੇ ਵੱਖ-ਵੱਖ ਵਾਰਡਾਂ ਵਿਚ 2,000 ਕਰੋੜ ਤੋਂ ਵੱਧ ਦੇ ਵਿਕਾਸ ਕੰਮ ਕਰਵਾਏ ਜਾ ਚੁੱਕੇ ਹਨ|
ਮੁੱਖ ਮੰਤਰੀ ਅਨੁਸਾਰ ਵਿਕਸਿਤ ਭਾਰਤ ਸੰਕਲਪ ਯਾਤਰਾ ਰਾਹੀਂ ਦਿੱਤੀ ਜਾ ਰਹੀਆਂ ਸੇਵਾਵਾਂ ਦੇ ਮਾਮਲੇ ਵਿਚ ਹਰਿਆਣਾ ਦੇਸ਼ ਵਿਚ ਨੰਬਰ ਇਕ 'ਤੇ ਹਨ| ਯਾਤਰਾ ਦੌਰਾਨ ਪਾਤਰ ਲੋਕਾਂ ਦੇ ਬੀਪੀਐਲ ਕਾਰਡ, ਪੈਨਸ਼ਨ, ਗੈਸ ਕੁਨੈਕਸ਼ਨ, ਆਯੂਸ਼ਮਾਨ ਕਾਰਡ ਆਦਿ ਮੌਕੇ 'ਤੇ ਹੀ ਬਣਾਏ ਜਾ ਰਹੇ ਹਨ| ਉਨ੍ਹਾਂ ਕਿਹਾ ਕਿ ਹਰਿਆਣਾ ਵਿਚ ਗਰੀਬੀ ਦੀ ਆਮਦਨ ਸੀਮਾ ਨੂੰ 1.20 ਲੱਖ ਤੋਂ ਵੱਧਾ ਕੇ 1.80 ਲੱਖ ਰੁਪਏ ਸਾਲਾਨਾ ਕੀਤਾ ਜਾ ਚੁੱਕਿਆ ਹੈ| ਆਮਦਨ ਸੀਮਾ ਵੱਧਣ ਨਾਲ ਸੂਬੇ ਵਿਚ ਬੀਪੀਐਲ ਪਰਿਵਾਰਾਂ ਦੀ ਗਿਣਤੀ 29 ਲੱਖ ਤੋਂ ਵੱਧ ਕੇ 44 ਲੱਖ ਹੋ ਗਈ ਹੈ|
ਉਨ੍ਹਾਂ ਕਿਹਾ ਕਿ ਅਗਲੇ 6 ਮਹੀਨਿਆਂ ਵਿਚ ਸੂਬੇ ਵਿਚ 60,000 ਨੌਜੁਆਨਾਂ ਨੂੰ ਨੌਕਰੀ ਦਿੱਤੀ ਜਾਵੇਗੀ| ਸਵੈ-ਰੁਜ਼ਗਾਰ ਤੇ ਨਿੱਜੀ ਨੌਕਰੀਆਂ ਵਿਚ ਮਦਦ ਕਰਨ ਦੇ ਨਾਲ-ਨਾਲ ਸਰਕਾਰ ਨੌਜੁਆਨਾਂ ਨੂੰ ਰੁਜ਼ਗਾਰ ਲਈ ਵਿਦੇਸ਼ ਭੇਜਣ ਵਿਚ ਵੀ ਮਦਦ ਕਰ ਰਹੀ ਹੈ| ਵਿਦੇਸ਼ ਜਾਣ ਦੇ ਇਛੁੱਕ 15,000 ਨੌਜੁਆਨਾਂ ਨੂੰ ਰੋਹਤਕ ਵਿਚ ਕੰਮ ਵਿਚ ਮਾਹਿਰ ਕੀਤਾ ਜਾ ਰਿਹਾ ਹੈ| ਇੰਨ੍ਹਾਂ ਨੂੰ ਪਾਸਪੋਰਟ ਅਤੇ ਵੀਜਾ ਦੀ ਸਹੂਲਤ ਮਹੁੱਇਆ ਕਰਵਾਈ ਜਾਵੇਗੀ| ਸਰਕਾਰ ਕੋਲ 25,000 ਸਿਕਲਡ ਨੌਜੁਆਨਾਂ ਦੀ ਮੰਗ ਆਈ ਹੈ| ਉਨ੍ਹਾਂ ਕਿਹਾ ਕਿ ਕੁਝ ਨੌਜੁਆਨ ਵਿਦੇਸ਼ ਜਾਣ ਵਾਲੇ ਡੋਂਕੀ ਰੂਟ ਚੁਣ ਰਹੇ ਹਨ, ਜੋ ਗਲਤੇ ਹੈ| ਨੌਜੁਆਨਾਂ ਨੂੰ ਸਹੀ ਰੂਟ ਨਾਲ ਹੀ ਵਿਦੇਸ਼ ਜਾਣਾ ਚਾਹੀਦਾ ਹੈ|
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਅੰਤਯੋਦਯ ਪਰਿਵਾਰ ਉਥਾਨ ਯੋਜਨਾ ਦੇ ਤਹਿਤ ਲੋਕਾ ਨੂੰ 50,000 ਰੁਪਏ ਤੋਂ 2 ਲੱਖ ਰੁਪਏ ਦਾ ਕਰਜਾ ਦਿੱਤਾ ਜਾ ਰਿਹਾ ਹੈ| ਪਿੰਡਾਂ ਵਿਚ ਮਹਿਲਾਵਾਂ ਦੇ ਸਵੈ ਸਹਾਇਤਾ ਸਮੂਹ ਗਠਿਤ ਕੀਤੇ ਗਏ ਹਨ, ਜੋ ਸਿਲਾਈ, ਕਢਾਈ, ਬੁਨਾਈ ਵਰਗੇ ਛੋਟੇ ਕੰਮ ਕਰਕੇ 10 ਤੋਂ 15,000 ਰੁਪਏ ਮਹੀਨਾ ਕਮਾ ਰਹੀ ਹੈ| ਉਨ੍ਹਾਂ ਦਸਿਆ ਕਿ ਦੁਨਿਆ ਵਿਚ 2021 ਵਿਚ ਗਰੀਬੀ ਦਾ ਸਰਵੇਖਣ ਹੋਇਆ ਸੀ, ਜਿਸ ਤੋਂ ਪਤਾ ਚਲਦਾ ਹੈ ਕਿ ਭਾਰਤ ਵਿਚ 13 ਫੀਸਦੀ ਲੋਕ ਗਰੀਬੀ ਰੇਖਾ ਤੋਂ ਉੱਪਰ ਉੱਠੇ ਹਨ| ਵਿਕਸਿਤ ਭਾਰਤ ਸੰਕਲਪ ਯਾਤਰਾ ਦਾ ਮੰਤਵ ਇਹੀ ਹੈ ਕਿ ਹਰਕੇ ਨਾਗਰਿਕ ਇਹ ਸੰਕਲਪ ਲਵੇ ਕਿ 2047 ਤਕ ਭਾਰਤ ਵਿਕਸਿਤ ਦੇਸ਼ ਬਣੇ| ਅਜੇ ਵਿਸ਼ਵ ਵਿਚ 37 ਦੇਸ਼ ਹੀ ਵਿਕਸਿਤ ਹਨ| ਸਰਕਾਰ ਦਾ ਯਤਨ ਹੈ ਕਿ ਹਰੇਕ ਪਰਿਵਾਰ ਆਰਥਿਕ ਤੌਰ 'ਤੇ ਮਜ਼ਬੂਤ ਬਣੇ| ਉਨ੍ਹਾਂ ਦਸਿਆ ਕਿ ਵਾਰਡ ਇਕ ਵਿਚ 3,100 ਨਵੇਂ ਰਾਸ਼ਨ ਕਾਰਡ ਬਣੇ ਹਨ| ਆਯੂਸ਼ਮਾਨ ਯੋਜਨਾ ਦੇ ਤਹਿਤ ਕਰਨਾਲ ਵਿਚ 3700 ਲੋਕਾਂ ਦਾ ਮੁਫਤ ਇਲਾਜ 'ਤੇ ਸਰਕਾਰ ਨੇ 14 ਕਰੋੜ ਰੁਪਏ ਖਰਚ ਕੀਤੇ ਹਨ|
ਪ੍ਰ੍ਰੋਗਾਮ ਵਿਚ ਸੇਠਪਾਲ, ਲੀਲਾ ਦੇਵੀ, ਰੋਸ਼ਨੀ,ਠ ਦਰਸ਼ਨਾ ਦੇਵੀ ਅਤੇ ਸੁਭਾਸ਼ ਚੰਦ ਦੀ ਮੌਕੇ 'ਤੇ ਹੀ ਪੈਨਸ਼ਨ ਬਣਾਈ ਗਈ| ਪੰਜਾਂ ਨੂੰ ਮੁੱਖ ਮੰਤਰੀ ਨੇ ਪੈਨਸ਼ਨ ਪ੍ਰਵਾਨਗੀ ਸਬੰਧੀ ਪ੍ਰਮਾਣ ਪੱਤਰ ਸੌਂਪਿਆ| ਨਾਲ ਹੀ ਦਸਿਆ ਕਿ ਇਸ ਵਾਰਡ ਵਿਚ 1970 ਲੋਕ ਪੈਨਸ਼ਨ ਲੈ ਰਹੇ ਹਨ| ਮੁੱਖ ਮੰਤਰੀ ਨੇ ਦਸਿਆ ਕਿ ਜਨਸੰਵਾਦ ਪ੍ਰ੍ਰੋਗਾਮਾਂ ਰਾਹੀਂ 60,000 ਸ਼ਿਕਾਇਤਾਂ ਪੋਟਰਲ 'ਤੇ ਦਰਜ ਕੀਤੀ ਜਾ ਚੁੱਕੀ ਹੈ| ਇਨ੍ਹਾਂ ਵਿਚੋਂ 10,000 ਦਾ ਨਿਪਟਾਰਾ ਕੀਤਾ ਜਾ ਚੁੱਕਿਆ ਹੈ ਅਤੇ 25,000 ਪਾਇਪ ਲਾਇਨ ਵਿਚ ਹਨ|