ਚੰਡੀਗੜ੍ਹ, 6 ਜਨਵਰੀ - ਹਰਿਆਣਾ ਦੇ ਆਈਏਐਸ ਅਧਿਕਾਰੀਆਂ ਵਿਚ ਕੈਰਿਅਰ ਦੀ ਤਰੱਕੀ ਲਈ ਲੋਂੜੀਦੇ ਵੱਖ-ਵੱਖ ਪਹਿਲੂਆਂ ਦੀ ਵਿਆਪਕ ਸਮਝ ਵਿਕਸਿਤ ਕਰਨ ਲਈ ਸ਼ਨੀਵਾਰ ਨੂੰ ਗੁਰੂਗ੍ਰਾਮ ਸਥਿਤ ਹਰਿਆਣਾ ਲੋਕ ਪ੍ਰਸ਼ਾਸਨ ਸੰਸਥਾਨ ਵਿਚ ਇਕ ਦਿਨ ਸੈਮੀਨਾਰ ਦਾ ਆਯੋਜਨ ਹੋਇਆ| ਇਸ ਸੈਮੀਨਾਰ ਵਿਚ ਭਾਰਤ ਸਰਕਾਰ/ਪੀਐਸਯੂ ਬਨਾਮ ਰਾਜ ਸਰਕਾਰ ਵਿਚ ਕੰਮ ਕਰਨਾ, ਮਲਟੀਨੈਸ਼ਨਲ ਸੰਸਥਾਨਾਂ/ਨਿੱਜੀ ਖੇਤਰ ਤੇ ਵਿਦੇਸ਼ੀ ਪੜਾਈ ਵਰਗੇ ਮਹੱਤਵਪੂਰਨ ਵਿਸ਼ਿਆਂ 'ਤੇ ਮਾਹਿਰਾਂ ਤੇ ਸੀਨੀਅਰ ਅਧਿਕਾਰੀਆਂ ਨੇ ਆਪਣੇ ਤਜੁਰਬੇ ਤੇ ਵਿਸ਼ਾ ਨਾਲ ਸਬੰਧਤ ਲੋਂੜੀਦੀ ਜਾਣਕਾਰੀ ਦਿੱਤੀ|
ਹਰਿਆਣਾ ਦੇ ਮੁੱਖ ਸਕੱਤਰ ਸੰਜੀਵ ਕੌਸ਼ਲ ਨੇ ਸੈਮੀਨਾਰ ਦੀ ਸ਼ੁਰੂਆਤ ਕੀਤੀ| ਉਨ੍ਹਾਂ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਇਸ ਸੈਮੀਨਾਰ ਦਾ ਮੰਤਵ ਆਈਏਐਸ ਅਧਿਕਾਰੀਆਂ ਲਈ ਕੈਰਿਅਰ ਤਰੱਕੀ ਦੇ ਬਹੁਮੁੱਖੀ ਆਕਾਰਾਂ ਵਿਚ ਮੁਲਵਾਨ ਸਮਝ ਦੇਣਾ ਅਤੇ ਡੂੰਘੀ ਚਰਚਾ ਨੂੰ ਪ੍ਰੋਤਸਾਹਿਤ ਕਰਨਾ ਹੈ| ਇਸ ਸੈਮੀਨਾਰ ਵਿਚ ਵੱਖ-ਵੱਖ ਖੇਤਰਾਂ ਦੇ ਮੰਨੇ-ਪ੍ਰਮੰਨੇ ਬੁਲਾਰਿਆਂ ਅਤੇ ਮਾਹਿਰਾਂ ਨਾਲ ਹਿੱਸੇਦਾਰੀ ਕਰਨ ਨਾਲ ਪ੍ਰਤੀਭਾਗੀਆਂ ਨੂੰ ਕੈਰਿਅਰ ਨਾਲ ਜੁੜੀ ਚੁਣੌਤਿਆਂ ਅਤੇ ਮੌਕਿਆਂ 'ਤੇ ਵਿਅਪਕ ਨਜਰਿਆ ਦੇਣਾ ਹੈ| ਉਨ੍ਹਾਂ ਨੇ ਅਧਿਕਾਰੀਆਂ ਨੂੰ ਉਨ੍ਹਾਂ ਦੀ ਸੇਵਾ ਦੌਰਾਨ ਨਿਭਾਈ ਜਾਣ ਵਾਲੀ ਵੱਖ-ਵੱਖ ਭੂਮਿਕਾਵਾਂ ਲਈ ਤਿਆਰ ਕਰਦਾ ਹੈ|
ਮੁੱਖ ਸਕੱਤਰ ਨੇ ਕਿਹਾ ਕਿ ਵੱਖ-ਵੱਖ ਪ੍ਰਸ਼ਾਸਨਿਕ ਅਹੁੱਦਿਆਂ 'ਤੇ ਪ੍ਰਭਾਵੀ ਢੰਗ ਨਾਲ ਸੇਵਾ ਕਰਨ ਅਤੇ ਸੂਬੇ ਅਤੇ ਦੇਸ਼ ਦੇ ਵਿਕਾਸ ਵਿਚ ਯੋਗਦਾਨ ਦੇਣ ਲਈ ਲੋਂੜੀਦਾ ਗਿਆਨ, ਕੌਸ਼ਲ ਅਤੇ ਮੁੱਲਾਂ ਤੋਂ ਜਾਣੂੰ ਕਰਵਾਉਣ ਲਈ ਸਿਖਲਾਈ ਪ੍ਰੋਗ੍ਰਾਮਾਂ ਦਾ ਵਿਸ਼ੇਸ਼ ਯੋਗਦਾਨ ਰਹਿੰਦਾ ਹੈ| ਇਸ ਮੌਕੇ 'ਤੇ ਹਰਿਆਣਾ ਦੇ ਪ੍ਰਧਾਨ ਸਕੱਤਰ ਵੀ.ਉਮਾਸ਼ੰਕਰ, ਵਿੱਤ ਵਿਭਾਗ ਦੇ ਵਧੀਕ ਮੁੱਖ ਸਕੱਤਰ ਅਨੁਰਾਗ ਰਸਤੋਗੀ, ਪਾਵਰ ਯੂਟੀਲਿਟੀ ਦੇ ਚੇਅਰਮੈਨ ਪੀਕੇ ਦਾਸ, ਸਾਬਕਾ ਮਾਲੀਆ ਸਕੱਤਰ ਤਰੂਣ ਬਜਾਜ ਨੇ ਸੂਬਾ ਸਰਕਾਰ ਦੇ ਨਾਲ-ਨਾਲ ਕੇਂਦਰ ਸਰਕਾਰ ਵਿਚ ਵੱਖ-ਵੱਖ ਅਹੁੱਦਿਆਂ 'ਤੇ ਕੰਮ ਕਰਨ ਦੌਰਾਨ ਆਪਣੇ ਤਜੁਰਬੇ ਸਾਂਝੇ ਕੀਤੇ|
ਸਾਰੇ ਬੁਲਾਰਿਆਂ ਨੇ ਸੈਮੀਨਾਰ ਵਿਚ ਪੁੱਜੇ ਆਈਏਐਸ ਅਧਿਕਾਰੀਆਂ ਨੂੰ ਦਸਿਆ ਕਿ ਉਹ ਆਪਣੀ ਸਮੱਰਥਾ ਵਿਚ ਕਿਵੇਂ ਸੁਧਾਰ ਸਕਦੇ ਹਨ| ਉਨ੍ਹਾਂ ਨੇ ਕੇਂਦਰ ਸਰਕਾਰ, ਜਨਤਕ ਖੇਤਰ ਦੇ ਅਦਾਰਿਆਂ ਅਤੇ ਸੂਬਾ ਸਰਕਾਰ ਅੰਦਰ ਭੂਮਿਕਾਵਾਂ ਅਤੇ ਜਿੰਮੇਵਾਰੀਆਂ ਦੀ ਗੁੰਝਲਤਾ ਬਾਰੇ ਵਿਚਾਰ-ਵਟਾਂਦਰਾ ਕੀਤਾ| ਬੁਲਾਰਿਆਂ ਨੇ ਆਈਏਐਸ ਅਧਿਕਾਰੀਆਂ ਲਈ ਹਰੇਕ ਖੇਤਰ ਵੱਲੋਂ ਪੇਸ਼ ਆਉਂਦੀਆਂ ਚੁਣੌਤੀਆਂ ਅਤੇ ਮੌਕਿਆ ਬਾਰੇ ਗਲਬਾਤ ਕੀਤੀ|